ਹੁਣੇ ਹੁਣੇ 15 ਤਰੀਕ ਤੋਂ ਵਾਹਨ ਚਲਾਉਣ ਵਾਲਿਆਂ ਲਈ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਫਾਸਟੈਗ ਦਾ ਇਸਤੇਮਾਲ ਵਧਣ ਲੱਗਾ ਹੈ। ਦਸੰਬਰ 2020 ਵਿਚ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਨੇ ਇਸ ਤੋਂ ਪਿਛਲੇ ਮਹੀਨੇ ਨਾਲੋਂ 201 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਦਸੰਬਰ 2020 ਵਿਚ ਫਾਸਟੈਗ ਜ਼ਰੀਏ 2,303.79 ਕਰੋੜ ਰੁਪਏ ਦਾ ਟੋਲ ਇਕੱਤਰ ਹੋਇਆ ਹੈ।

ਸਰਕਾਰ ਦੇ 1 ਜਨਵਰੀ, 2021 ਤੋਂ ਫਾਸਟੈਗ ਲਾਜ਼ਮੀ ਕਰਨ ਦੇ ਐਲਾਨ ਪਿੱਛੋਂ ਇਹ ਵਾਧਾ ਦਰਜ ਹੋਇਆ ਹੈ। ਹਾਲਾਂਕਿ, ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਰਾਸ਼ਟਰੀ ਰਾਜਮਾਰਗਾਂ ‘ਤੇ ਹਾਈਬ੍ਰਿਡ ਲੇਨ 15 ਫਰਵਰੀ ਤੱਕ ਚਾਲੂ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਹਾਈਬ੍ਰਿਡ ਲੇਨ ਵਿਚ ਫਾਸਟੈਗ ਅਤੇ ਨਕਦ ਵਿਚ ਟੋਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਪਰ FASTag ਲੇਨ ਵਿਚ ਸਿਰਫ ਫਾਸਟੈਗ ਹੀ ਚੱਲਦਾ ਹੈ।ਐੱਨ. ਐੱਚ. ਏ. ਆਈ. ਨੇ ਕਿਹਾ ਕਿ ਨਵੰਬਰ 2020 ਵਿਚ 2,102 ਕਰੋੜ ਰੁਪਏ ਦਾ ਟੋਲ ਕੁਲੈਕਸ਼ਨ ਫਾਸਟੈਗ ਜ਼ਰੀਏ ਹੋਇਆ ਸੀ। ਦਸੰਬਰ 2020 ਵਿਚ 13.84 ਕਰੋੜ ਟ੍ਰਾਂਜ਼ੈਕਸ਼ਨ ਫਾਸਟੈਗ ਜ਼ਰੀਏ ਹੋਏ, ਜਦੋਂ ਕਿ ਇਸ ਤੋਂ ਪਿਛਲੇ ਮਹੀਨੇ ਨਵੰਬਰ ਵਿਚ 12.48 ਕਰੋੜ ਟ੍ਰਾਂਜੈਕਸ਼ਨ ਹੋਏ ਸਨ।

ਐੱਨ. ਐੱਚ. ਏ. ਆਈ. ਨੇ ਕਿਹਾ ਕਿ 2.30 ਕਰੋੜ ਤੋਂ ਵੱਧ ਫਾਸਟੈਗ ਯੂਜ਼ਰਜ਼ ਨਾਲ ਹੁਣ ਕੁੱਲ ਟੋਲ ਕੁਲੈਕਸ਼ਨ ਵਿਚ ਇਸ ਦੀ ਹਿੱਸੇਦਾਰੀ 75 ਫ਼ੀਸਦੀ ਹੋ ਗਈ ਹੈ। 100 ਫ਼ੀਸਦੀ ਈ-ਟੋਲਿੰਗ ਨੂੰ ਹਾਸਲ ਕਰਨ ਲਈ ਸਾਰੇ ਟੋਲ ਭੁਗਤਾਨ 15 ਫਰਵਰੀ, 2021 ਤੋਂ ਫਾਸਟੈਗ ਜ਼ਰੀਏ ਪ੍ਰਾਪਤ ਕੀਤੇ ਜਾਣਗੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |