ਹੁਣੇ ਹੁਣੇ ਭਾਜਪਾ ਦੇ 4 ਚੋਟੀ ਦੇ ਮਸ਼ਹੂਰ ਲੀਡਰਾਂ ਦੀ ਹੋਈ ਭਿਆਨਕ ਮੌਤ ਤੇ ਛਾਇਆ ਸੋਗ-ਦੇਖੋ ਪੂਰੀ ਖ਼ਬਰ

ਭਾਰਤ ਦੁਨੀਆ ਦੇ 5 ਸਭ ਤੋਂ ਮੋਹਰੀ ਦੇਸ਼ਾਂ ਦੇ ਵਿਚ ਸ਼ਾਮਲ ਹੈ ਜਿੱਥੇ ਸੜਕਾਂ ਨੂੰ ਆਵਾਜ਼ਾਈ ਦੇ ਰੂਪ ਵਿੱਚ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਰੋਜ਼ਾਨਾ ਹੀ ਸੜਕ ਮਾਰਗ ਦਾ ਇਸਤੇਮਾਲ ਕਰਦੇ ਹੋਏ ਆਪਣੇ ਸਫਰ ਨੂੰ ਤੈਅ ਕਰਦੇ ਆਪਣੀ ਮੰਜ਼ਿਲ ਉੱਪਰ ਪੁੱਜਦੇ ਹਨ।

ਅਜਿਹੇ ਦੌਰਾਨ ਰਸਤੇ ਦੇ ਵਿਚ ਵਾਹਨ ਚਲਾਉਂਦੇ ਸਮੇਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਹਨ ਤਾਂ ਜੋ ਕਿਸੇ ਵੀ ਅਣਹੋਣੀ ਦੇ ਹੋਣ ਤੋਂ ਬਚਾਇਆ ਜਾ ਸਕੇ। ਪਰ ਫਿਰ ਵੀ ਕਦੇ ਕਦਾਈਂ ਕੁਝ ਅਜਿਹੇ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਜਾਨ ‘ਤੇ ਮਾਲ ਦੋਹਾਂ ਦਾ ਨੁਕਸਾਨ ਹੋ ਜਾਂਦਾ ਹੈ।ਅਜਿਹੇ ਹਾਦਸੇ ਲਾਪ੍ਰਵਾਹੀ ਵਰਤਣ ਜਾਂ ਫਿਰ ਗੱਡੀ ਦੇ ਆਊਟ ਆਫ ਕੰਟਰੋਲ ਹੋ ਜਾਣ ਕਾਰਨ ਵਾਪਰ ਜਾਂਦੇ ਹਨ।

ਇਕ ਅਜਿਹਾ ਹੀ ਹਾਦਸਾ ਭਾਰਤ ਦੇ ਉਤਰ ਪੂਰਬੀ ਰਾਜ ਦੇ ਵਿੱਚ ਵਾਪਰਿਆ ਹੈ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦਾ ਸੰਬੰਧ ਭਾਰਤ ਦੀ ਇਕ ਵੱਡੀ ਰਾਜਸੀ ਪਾਰਟੀ ਦੇ ਨਾਲ ਸੀ। ਮਿਲ ਰਹੀ ਜਾਣਕਾਰੀ ਮੁਤਾਬਕ ਇਹ ਹਾਦਸਾ ਤ੍ਰਿਪੁਰਾ ਦੇ ਦੱਖਣੀ ਖੇਤਰ ਗੋਮਤੀ ਜ਼ਿਲੇ ਵਿੱਚ ਵਾਪਰਿਆ ਜਿੱਥੇ ਇਕ ਵਾਹਨ ਸੜਕ ਦੇ ਉੱਪਰ ਜਾਂਦੇ ਹੋਏ ਪਲਟ ਗਿਆ।

ਇਸ ਦੁਰਘਟਨਾ ਦੇ ਵਿੱਚ 3 ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਜਦ ਕੇ 8 ਦੇ ਕਰੀਬ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ ਦਾ ਸਬੰਧ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਨਾਲ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੇ ਵਿੱਚੋਂ ਉਰਵਸ਼ੀ ਕੰਨਿਆ ਜਮਾਤਿਆ (45), ਮਮਤਾ ਰਾਣੀ ਜਮਾਤਿਆ (26), ਰਚਨਾ ਦੇਵੀ ਜਮਾਤਿਆ (30), ਅਤੇ ਗਹਿਨ ਕੁਮਾਰ ਜਮਾਤਿਆ (65) ਆਪਣੇ ਕੁਝ ਹੋਰ ਭਾਜਪਾ ਕਰਮਚਾਰੀਆਂ ਦੇ ਨਾਲ 6 ਅਪ੍ਰੈਲ ਨੂੰ ਤ੍ਰਿਪੁਰਾ ਜਨਜਾਤੀ ਖੇਤਰ ਨਿੱਜੀ ਜ਼ਿਲਾ ਪ੍ਰੀਸ਼ਦ ਦੀ ਹੋਣ ਜਾ ਰਹੀ ਇਕ ਚੋਣ ਦੇ ਸੰਬੰਧ ਵਿੱਚ ਇੱਕ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸਨ।


ਜਦੋਂ ਇਹ ਲੋਕ ਮੈਕਸੀ ਟਰੱਕ ਵਿਚ ਸਵਾਰ ਹੋ ਕੇ ਆ ਰਹੇ ਸਨ ਤਾਂ ਅਚਾਨਕ ਹੀ ਗੱਡੀ ਆਊਟ ਆਫ ਕੰਟਰੋਲ ਹੋ ਜਾਣ ਕਾਰਨ ਪਲਟ ਗਈ ਜਿਸ ਵਿਚ 4 ਲੋਕਾਂ ਦੀ ਮੌਤ ਹੋਣ ਨਾਲ 8 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਸੰਬੰਧੀ ਮੁੱਖ ਮੰਤਰੀ ਵਿਪਲਬ ਕੁਮਾਰ ਦੇਵ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਾਣਿਕ ਸ਼ਾਹ ਨੇ ਡੂੰਘੇ ਸ਼ੋਕ ਦਾ ਇਜ਼ਹਾਰ ਕੀਤਾ ਹੈ।

Leave a Reply

Your email address will not be published. Required fields are marked *