ਪੰਜਾਬ ਚ’ ਇਹਨਾਂ ਪਿੰਡਾਂ ਅਤੇ ਇਲਾਕਿਆਂ ਵਿਚ ਬਿਜਲੀ ਰਹੇਗੀ ਬੰਦ-ਹੋਜੋ ਸਾਵਧਾਨ

ਬੀਤੇ ਕੁਝ ਦਿਨਾਂ ਤੋਂ ਮੌਸਮ ਵਿੱਚ ਹੋਈ ਤਬਦੀਲੀ ਕਾਰਨ ਲੋਕਾਂ ਨੂੰ ਫਰਵਰੀ ਮਹੀਨੇ ਤੋਂ ਹੀ ਅਪ੍ਰੈਲ ਵਾਲੀ ਗਰਮੀ ਮਹਿਸੂਸ ਹੋ ਰਹੀ ਹੈ। ਸਰਦੀ ਦਾ ਮੌਸਮ ਲਗਭਗ ਖਤਮ ਹੋ ਚੁੱਕਾ ਹੈ ਅਤੇ ਹੌਲੀ-ਹੌਲੀ ਤਾਪਮਾਨ ਦੇ ਵਿਚ ਆਈ ਹੋਈ ਤਬਦੀਲੀ ਗਰਮੀ ਦੇ ਮੌਸਮ ਦੀ ਦਸਤਕ ਦੇ ਰਹੀ ਹੈ। ਦੁਪਹਿਰ ਵੇਲੇ ਤਾਪਮਾਨ ਦੇ ਵਿਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਆਉਣ ਵਾਲੇ ਦੋ ਹਫਤਿਆਂ ਤੱਕ ਇਹ ਗਰਮੀ ਹੋਰ ਜ਼ੋਰ ਫੜ੍ਹ ਸਕਦੀ ਹੈ। ਗਰਮੀ ਦੇ ਮੌਸਮ ਵਿਚ ਬਿਜਲੀ ਦੇ ਲੱਗਣ ਵਾਲੇ ਪਾਵਰ ਕੱਟ ਤੋਂ ਬਚਾਅ ਲਈ ਪਾਵਰਕਾਮ ਹੁਣ ਤੋਂ ਹੀ ਹਰਕਤ ਦੇ ਵਿਚ ਆ ਗਿਆ ਹੈ।

ਬਿਜਲੀ ਦੀ ਸਪਲਾਈ ਵਿੱਚ ਫਾਲਟ ਅਤੇ ਟਰਾਂਸਫਾਰਮਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਹੀ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਮੁਸ਼ਕਲਾਂ ਦੇਖੀਆਂ ਜਾ ਰਹੀਆਂ ਹਨ। ਕਿਉਂਕਿ ਬਹੁਤ ਸਾਰੇ ਕਾਰੋਬਾਰ ਬਿਜਲੀ ਉਪਰ ਹੀ ਨਿਰਭਰ ਕਰਦੇ ਹਨ। ਹੁਣ ਪੰਜਾਬ ਦੇ ਇਨ੍ਹਾਂ ਪਿੰਡਾਂ ਅਤੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਸਬੰਧੀ ਜਾਣਕਾਰੀ ਮੁਹਇਆ ਕਰਵਾਈ ਗਈ ਹੈ। ਪਾਵਰਕਾਮ ਵੱਲੋਂ ਜਿਥੇ ਪਿੰਡ ਕਟਾਣਾ ਸਾਹਿਬ,ਰਾਮਪੁਰ, ਮਹਿਦੂਦਾਂ, ਬੇਗੋਵਾਲ, ਰਾਮਪੁਰ ਕਾਲੋਨੀਆਂ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ।ਉੱਥੇ ਹੀ ਬਿਜਲੀ ਸੰ-ਕ-ਟ ਰਹਿਣ ਕਾਰਨ ਲੋਕਾਂ ਨੂੰ ਪਹਿਲਾਂ ਹੀ ਆਪਣੇ ਕੰਮ ਨਿਪਟਾ ਲੈਣੇ ਚਾਹੀਦੇ ਹਨ।

ਕਿਉਂਕਿ 10 ਵਜੇ ਸਵੇਰ ਤੋਂ ਸ਼ਾਮ 7 ਵਜੇ ਤੱਕ ਲੱਗਣ ਵਾਲੇ ਇਸ ਲੰਮੇ ਬਿਜਲੀ ਕੱਟ ਕਾਰਨ ਲੋਕਾਂ ਨੂੰ ਦਿਨ ਸਮੇਂ ਗਰਮੀ ਦੌਰਾਨ ਪਾਣੀ ਦੀ ਸਮੱਸਿਆ ਆ ਸਕਦੀ ਹੈ । 11 ਕੇਵੀ ਗੋਲਡ ਸਟਾਰ ਤੇ 11 ਰਿਸ਼ੀ ਫੀਡਰ ਦੀ ਬਿਜਲੀ ਸਪਲਾਈ ਸੋਮਵਾਰ ਵੀ ਪ੍ਰਭਾਵਤ ਹੋਵੇਗੀ। ਉੱਥੇ ਹੀ ਬਿਜਲੀ ਖਪਤਕਾਰਾਂ ’ਤੇ ਪਾਵਰਕਾਮ ਦੀ ਕਰੀਬ 100 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਬਕਾਇਆ ਹੈ। 31 ਮਾਰਚ ਤੋਂ ਪਹਿਲਾਂ ਡਿਫਾਲਟਰ ਬਿੱਲ ਜਮ੍ਹਾਂ ਕਰਵਾਉਣੇ ਪੈਣਗੇ।


ਨਹੀਂ ਤਾਂ ਬਾਅਦ ’ਚ ਪੂਰਾ ਬਿੱਲ ਜਮ੍ਹਾਂ ਕਰਵਾਉਣਾ ਪਵੇਗਾ। ਬਿੱਲ ਨਾ ਦੇਣ ਵਾਲੇ ਖਪਤਕਾਰਾਂ ਦੀ ਲਿਸਟ ਬਣਾ ਕੇ ਡਿਵੀਜ਼ਨ ਨੂੰ ਦੇ ਦਿੱਤੀ ਗਈ ਹੈ। ਹੁਣ ਵਿਭਾਗ ਬਕਾਇਆ ਰਾਸ਼ੀ ਜਮ੍ਹਾਂ ਨਾ ਕਰਵਾਉਣ ਵਾਲੇ ਖਪਤਕਾਰਾਂ ਦੇ ਖਿਲਾਫ ਸ਼ਿਕੰਜਾ ਕੱਸਣ ਜਾ ਰਿਹਾ ਹੈ,ਉਥੇ ਹੀ ਪਾਵਰਕਾਮ ਦਾ ਕਹਿਣਾ ਹੈ ਕਿ ਜ਼ਰੂਰੀ ਮੁਰੰਮਤ ਦੇ ਕਾਰਨ ਹੀ ਬਿਜਲੀ ਸਪਲਾਈ ’ਚ ਰੁਕਾਵਟ ਆਵੇਗੀ। ਇਸ ਤੋਂ ਬਾਅਦ ਸਪਲਾਈ ਸੁਚਾਰੂ ਕਰ ਦਿੱਤੀ ਜਾਵੇਗੀ।

Leave a Reply

Your email address will not be published. Required fields are marked *