ਹੁਣੇ ਹੁਣੇ ਇਹਨਾਂ ਥਾਂਵਾਂ ਤੇ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀਂ ਹੋਈ ਜ਼ਾਰੀ,ਦੇਖੋ ਪੂਰੀ ਖ਼ਬਰ

ਗਰਮੀ ਦੇ ਮੌਸਮ ਨੇ ਇਸ ਵਾਰ ਕੁਝ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਹੋਲੀ ਦੇ ਮੌਕੇ ਰਾਜਧਾਨੀ ਦਿੱਲੀ ‘ਚ ਗਰਮੀ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ ਦਿੱਲੀ ‘ਚ ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟੋ ਘੱਟ ਤਾਪਮਾਨ 17 ਡਿਗਰੀ ਰਹਿਣ ਵਾਲਾ ਹੈ।

ਉੱਥੇ ਹੀ 29 ਮਾਰਚ, 2021 ਨੂੰ ਸੂਬੇ ‘ਚ ਪਾਰਾ ਹੋਰ ਵਧਣ ਦੀ ਸੰਭਾਵਨਾ ਹੈ।ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ 29 ਮਾਰਚ ਤੋਂ ਇਕ ਅਪ੍ਰੈਲ, 2021 ਦੌਰਾਨ ਪੂਰਬ ਉੱਤਰ ਭਾਰਤ ‘ਚ ਬਾਰਸ਼ ਦੀ ਸੰਭਾਵਨਾ ਹੈ।

ਸਕਾਈਮੈਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੱਖਣੀ ਕੇਰਲ ਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਦੱਖਣੀ ਦੀਪਾਂ ‘ਤੇ ਹਲਕੀ ਬਾਰਸ਼ ਹੋਈ ਹੈ। ਮੌਸਮ ਵਿਭਾਗ ਮੁਤਾਬਕ 28 ਤੇ 29 ਮਾਰਚ ਤਕ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ ‘ਚ ਕੁਝ ਥਾਵਾਂ ”ਤੇ ਤੇਜ਼ ਹਵਾਵਾਂ ਨਾਲ ਤੂਫਾਨ ਦੀ ਸੰਭਾਵਨਾ ਹੈ।

ਵਿਭਾਗ ਦੇ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਪੂਰਬ ਉੱਤਰ ਭਾਰਤ ‘ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਸਮ, ਮੇਘਾਲਿਆ, ਤ੍ਰਿਪੁਰਾ ਤੇ ਮਿਜੋਰਮ ‘ਚ 29 ਮਾਰਚ ਤੋਂ 2 ਅਪ੍ਰੈਲ ਦੇ ਵਿਚ ਬਾਰਸ਼ ਪੈ ਸਕਦੀ ਹੈ। ਗਰਮੀ ਦੀ ਗੱਲ ਕਰੀਏ ਤਾਂ ਬੀਤੇ ਸਾਲਾਂ ਦੇ ਮੁਕਾਬਲੇ ਇਸ ਵਾਰ ਬਹੁਤ ਅਗੇਤੀ ਹੀ ਗਰਮੀ ਵਧ ਗਈ ਹੈ। ਤਾਪਮਾਨ ਚ ਵੀ ਕਾਫੀ ਇਜ਼ਾਫਾ ਦੇਖਿਆ ਜਾ ਰਿਹਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.