ਹੁਣੇ ਹੁਣੇ ਏਥੇ ਸਕੂਲ ਖੁੱਲਣ ਬਾਰੇ ਆ ਗਈ ਤਾਜ਼ਾ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਦਿੱਲੀ ਸਮੇਤ ਸਾਰੇ ਰਾਜਾਂ ’ਚ 1 ਅਪ੍ਰੈਲ ਤੋਂ ਨਵਾਂ ਵਿਦਿਅਕ ਸੈਸ਼ਨ (New Academic Session) ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ; ਤਾਂ ਜੋ ਕੋਰੋਨਾ ਦੀ ਸਥਿਤੀ ਉੱਤੇ ਕਾਬੂ ਪਾਇਆ ਜਾ ਸਕੇ। ਦਿੱਲੀ ਸਮੇਤ ਜ਼ਿਆਦਾਤਰ ਰਾਜਾਂ ਵਿੱਚ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਨਵੇਂ ਸੈਸ਼ਨ ਦੀ ਸ਼ੁਰੂਆਤ ’ਚ ਸਕੂਲ ਨਹੀਂ ਜਾ ਸਕਣਗੇ।

ਦਿੱਲੀ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵੇਲੇ ਕੋਰੋਨਾ ਵਾਇਰਸ ਦੀ ਲਾਗ ਦੀ ਵਧਦੀ ਰਫ਼ਤਾਰ ਦੌਰਾਨ ਛੋਟੀਆਂ ਕਲਾਸਾਂ ਲਈ ਸਕੂਲ ਹਾਲੇ ਖੋਲ੍ਹੇ ਨਹੀਂ ਜਾਣਗੇ। ਦਿੱਲੀ ਤੋਂ ਇਲਾਵਾ ਪੰਜਾਬ, ਪੁੱਡੂਚੇਰੀ, ਗੁਜਰਾਤ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ, ਮਹਾਰਾਸ਼ਟਰ, ਕਰਨਾਟਕ, ਰਾਜਸਥਾਨ ਸਮੇਤ ਕਈ ਹੋਰ ਰਾਜਾਂ ਨੇ ਵੀ ਛੋਟੀਆਂ ਕਲਾਸਾਂ ਲਈ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਪਹਿਲਾਂ ਇਨ੍ਹਾਂ ਰਾਜਾਂ ’ਚ ਸਕੂਲ ਖੋਲ੍ਹ ਦਿੱਤੇ ਗਏ ਸਨ ਪਰ ਮੌਜੂਦਾ ਹਾਲਤ ਨੂੰ ਵੇਖਦਿਆਂ ਕੋਵਿਡ-19 ਤੋਂ ਬਚਾਅ ਲਈ ਸਕੂਲ ਦੋਬਾਰਾ ਬੰਦ ਕਰ ਦਿੱਤੇ ਗਏ ਹਨ। ਦਿੱਲੀ ’ਚ ਏਅਰਫ਼ੋਰਸ ਬਾਲ ਭਾਰਤੀ ਕੂਲ, ਦਿੱਲੀ ਪਬਲਿਕ ਸਕੂਲ ਸਣੇ ਕਈ ਹੋਰ ਪ੍ਰਸਿੱਧ ਸਕੂਲਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਸਪੈਸ਼ਲ ਸਰਕੂਲਰ ਜਾਰੀ ਕੀਤਾ ਹੈ।

ਇਸ ਸਰਕੂਲਰ ਅਨੁਸਾਰ ਅਗਲੇ ਵਿਦਿਅਕ ਸੈਸ਼ਨ ’ਚ ਬੱਚਿਆਂ ਦੀ ਪੜ੍ਹਾਈ ਆਨਲਾਈਨ ਕੀਤੀ ਜਾਵੇਗੀ। ਦਿੱਲੀ ਸਰਕਾਰ ਸਮੇਤ ਸਕੂਲ ਮੈਨੇਜਮੈਂਟ ਰੈਗੂਲਰ ਕਲਾਸੇਜ਼ ਮੁੜ ਸ਼ੁਰੂ ਕਰਨ ਲਈ ਸਮਾਂ ਸੀਮਾ ਦੇਣ ਦੀ ਹਾਲਤ ਵਿੱਚ ਹਾਲੇ ਨਹੀਂ ਹੈ।

ਪਿਛਲੇ ਸਾਲ ਮਾਰਚ ਮਹੀਨੇ ਕੋਰੋਨਾ ਲੌਕਡਾਊਨ ਕਾਰਨ ਬੰਦ ਕੀਤੇ ਗਏ ਦੇਸ਼ ਦੇ ਸਾਰੇ ਸਕੂਲਾਂ ਨੂੰ ਮਾਰਚ 2021 ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ। ਪਰ ਕੋਰੋਨਾ ਦੀ ਲਾਗ ਦੀ ਰਫ਼ਤਾਰ ’ਚ ਕੋਈ ਠੱਲ੍ਹ ਨਹੀਂ ਪੈ ਰਹੀ; ਜਿਸ ਕਾਰਨ ਸਕੂਲ ਹਾਲੇ ਨਹੀਂ ਖੁੱਲ੍ਹ ਸਕਦੇ।

Leave a Reply

Your email address will not be published. Required fields are marked *