ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ-ਇਹਨਾਂ ਥਾਂਵਾਂ ਤੇ ਆ ਸਕਦੀ ਹੈ ਭਾਰੀ ਬਾਰਿਸ਼,ਦੇਖੋ ਪੂਰੀ ਜਾਣਕਾਰੀ

ਦੇਸ਼ ਭਰ ’ਚ ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਨਾਲ ਹੀ ਹੀ ਕੋਰੋਨਾ ਇਨਫੈਕਸ਼ਨ ਦੇ ਵਧਦੇ ਖ਼ਤਰੇ ਨੂੰ ਵੇਖਦੇ ਹੋਏ ਨਿਯਮਾਂ ਦਾ ਪਾਲਣ ਕਰਨ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ’ਚ ਹੋਲੀ ਦੇ ਤਿਉਹਾਰ ਦੇ ਖ਼ਾਸ ਮੌਕੇ ’ਤੇ ਮੌਸਮ ’ਚ ਵੀ ਖ਼ਾਸਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ।

ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਤੇਜ਼ ਗਰਮੀ ਪੈ ਸਕਦੀ ਹੈ। ਨਾਲ ਹੀ ਪਰਬਤੀ ਇਲਾਕਿਆਂ ’ਚ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਦਿੱਲੀ ’ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ ਹੈ।


19 ਮਾਰਚ 2011 ਨੂੰ ਸੀ ਜ਼ਿਆਦਾ ਤਾਪਾਮਨ
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਇਸ ਤੋਂ ਪਹਿਲਾਂ 19 ਮਾਰਚ 2011 ਨੂੰ ਹੋਲੀ ਮੌਕੇ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ’ਚ ਆਸਮਾਨ ਸਾਫ਼ ਰਹੇਗਾ। ਹੋਲੀ ’ਤੇ ਪਰਬਤੀ ਇਲਾਕਿਆਂ ਅਤੇ ਪੂਰਬ ਉੱਤਰ ਭਾਰਤ ’ਚ ਬਾਰਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਹੋਲੀ ’ਤੇ ਤੇਜ਼ ਗਰਮੀ ਪੈ ਸਕਦੀ ਹੈ ਅਤੇ ਰੀਜ਼ਨਲ ਵੈਦਰ ਫਾਰਕਾਸਟਿੰਗ ਸੈਂਟਰ ਦਾ ਕਹਿਣਾ ਹੈ ਕਿ ਰਾਜਧਾਨੀ ’ਚ ਅਗਲੇ 7 ਦਿਨਾਂ ਤਕ ਮੌਸਮ ਸਾਫ਼ ਹੀ ਰਹੇਗਾ।

ਇਨ੍ਹਾਂ ਇਲਾਕਿਆਂ ’ਚ ਹੋ ਸਕਦੀ ਹੈ ਤੇਜ਼ ਬਾਰਿਸ਼- ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਮੌਸਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿਤਾਵਨੀ ਨਹੀਂ ਦਿੱਤੀ ਗਈ। ਨਾਲ ਹੀ ਅੱਜ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਿਸਤਾਨ ਅਤੇ ਮੁਜ਼ਫਰਾਬਾਦ ਤੋਂ ਹਿਲਾਵਾ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਕੁਝ ਥਾਵਾਂ ’ਤੇ ਤੇਜ਼ ਹਵਾਵਾਂ ਦੇ ਨਾਲ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਹੈ।

ਇਨ੍ਹਾਂ ਇਲਾਕਿਆਂ ’ਚ ਬਿਜਲੀ ਕੜਕਣ ਦੇ ਨਾਲ ਤੂਫ਼ਾਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉੱਥੇ ਪੂਰਬ ਉੱਤਰ ਭਾਰਤ ’ਚ ਵੀ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪੂਰਬ ਉੱਤਰ ਭਾਰਤ ’ਚ ਹੋਲੀ ਦੇ ਦਿਨ ਤੋਂ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ’ਚ ਜ਼ਿਆਦਾ ਥਾਵਾਂ ’ਤੇ ਬਾਰਸ਼ ਦੀ ਸੰਭਾਵਨਾ ਹੈ।

Leave a Reply

Your email address will not be published.