ਅਧਾਰ ਕਾਰਡ ਅਤੇ ਪੈਨ ਕਾਰਡ ਰੱਖਣ ਵਾਲੇ ਜਲਦ ਕਰ ਲਵੋ ਇਹ ਕੰਮ ਨਹੀਂ ਤਾਂ ਲੱਗੇਗਾ ਮੋਟਾ ਜ਼ੁਰਮਾਨਾਂ

ਬੁੱਧਵਾਰ ਨੂੰ ਪੈਨ-ਆਧਾਰ ਲਿੰਕ ਕਰਨ ਦੀ ਅੰਤਿਮ ਤਾਰੀਖ਼ ਸਮਾਪਤ ਹੋ ਜਾਵੇਗੀ। ਇਸ ਤਾਰੀਖ਼ ਤੱਕ ਜੇਕਰ ਤੁਸੀਂ ਆਪਣੇ ਪੈਨ ਨੂੰ ਆਧਾਰ ਨੰਬਰ ਨਾਲ ਲਿੰਕ ਨਹੀਂ ਕਰ ਸਕੇ ਤਾਂ ਤੁਹਾਡਾ ਪੈਨ ਨਾ ਸਿਰਫ਼ ਬੇਕਾਰ ਹੋ ਜਾਵੇਗਾ ਸਗੋਂ ਇਸ ਤੋਂ ਬਾਅਦ ਲਿੰਕ ਕਰਨ ਲਈ 1,000 ਰੁਪਏ ਤੱਕ ਜੁਰਮਾਨਾ ਵੀ ਭਰਨਾ ਪਵੇਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੈਨ ਬੇਕਾਰ ਨਾ ਹੋਵੇ ਅਤੇ ਲੈਣ-ਦੇਣ ਵਿਚ ਜਿੱਥੇ ਇਹ ਜ਼ਰੂਰੀ ਹੈ ਉੱਥੇ ਕੋਈ ਦਿੱਕਤ ਨਾ ਹੋਵੇ ਤਾਂ ਤੁਸੀਂ ਘਰ ਬੈਠੇ ਆਨਲਾਈਨ ਕੁਝ ਹੀ ਮਿੰਟਾਂ ਵਿਚ ਇਸ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ।

ਪਿਛਲੇ ਸਮੇਂ ਵਿਚ ਸਰਕਾਰ ਨੇ ਕਈ ਵਾਰ ਅੰਤਿਮ ਤਾਰੀਖ਼ ਵਧਾਈ ਸੀ ਪਰ ਇਸ ਵਾਰ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖ਼ਰੀ ਤਾਰੀਖ਼ 31 ਮਾਰਚ 2021 ਹੀ ਹੈ। ਆਓ ਜਾਣਦੇ ਹਾਂ ਆਨਲਾਈਨ ਕਿਵੇਂ ਪੈਨ ਨੂੰ ਆਧਾਰ ਨਾਲ ਲਿੰਕ ਕੀਤਾ ਜਾ ਸਕਦਾ ਹੈ।

1. ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ ‘ਤੇ ਜਾਓ।
2. ਹੁਣ ਇਸ ‘ਤੇ “Link Aadhaar” ‘ਤੇ ਕਲਿਕ ਕਰੋ।
3. ਨਵਾਂ ਪੇਜ ਖੁੱਲ੍ਹਣ ‘ਤੇ ਆਪਣਾ ਪੈਨ, ਆਧਾਰ ਨੰਬਰ ਅਤੇ ਆਧਾਰ ‘ਤੇ ਜੋ ਨਾਮ ਹੈ ਉਹ ਭਰੋ।
4. ਜੇਕਰ ਤੁਹਾਡੇ ਆਧਾਰ ਕਾਰਡ ਵਿਚ ਸਿਰਫ਼ ਜਨਮ ਦਾ ਸਾਲ ਹੈ ਤਾਂ ਚੈੱਕ ਬਾਕਸ ‘ਤੇ ਵੀ ਕਲਿਕ ਕਰੋ, ਜੇਕਰ ਪੂਰੀ ਜਨਮ ਤਾਰੀਖ਼ ਹੈ ਤਾਂ ਰਹਿਣ ਦਿਓ।
5. ਹੁਣ ਇਸ ਤੋਂ ਹੇਠਾਂ ਦਿੱਤੇ Captcha ਕੋਡ ਨੂੰ ਭਰੋ ਅਤੇ “Link Aadhaar” ਟੈਬ ‘ਤੇ ਕਲਿੱਕ ਕਰਕੇ ਸਬਮਿਟ ਕਰ ਦਿਓ।
ਗੌਰਤਲਬ ਹੈ ਕਿ ਪਿਛਲੇ ਹਫ਼ਤੇ ਸਰਕਾਰ ਨੇ ਫਾਈਨੈਂਸ ਬਿੱਲ 2021 ਲੋਕ ਸਭਾ ਵਿਚ ਪਾਸ ਕੀਤਾ ਹੈ, ਜਿਸ ਦੇ ਨਾਲ ਹੀ ਇਨਕਮ ਟੈਕਸ ਐਕਟ ਵਿਚ 234H ਨਵੀਂ ਧਾਰਾ ਜੋੜ ਦਿੱਤੀ ਗਈ ਹੈ। ਇਸ ਧਾਰਾ ਤਹਿਤ ਅੰਤਿਮ ਤਾਰੀਖ਼ ਤੋਂ ਬਾਅਦ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਵਾਲਿਆਂ ਕੋਲੋਂ 1,000 ਰੁਪਏ ਤੱਕ ਲੇਟ ਫ਼ੀਸ ਲਈ ਜਾ ਸਕਦੀ ਹੈ।

ਜਿਨ੍ਹਾਂ ਲੋਕਾਂ ਦਾ ਪੈਨ ਆਧਾਰ ਨਾਲ ਲਿੰਕ ਨਾ ਹੋਣ ਕਾਰਨ ਬੇਕਾਰ ਹੋ ਜਾਵੇਗਾ ਉਹ ਇਸ ਦਾ ਵਿੱਤੀ ਲੈਣ-ਦੇਣ ਵਿਚ ਇਸਤੇਮਾਲ ਨਹੀਂ ਕਰ ਸਕਣਗੇ। ਜਿੱਥੇ ਵੀ ਪੈਨ ਕਾਰਡ ਜ਼ਰੂਰੀ ਹੁੰਦਾ ਹੈ ਉੱਥੇ ਵੀ ਇਸ ਦਾ ਇਸਤੇਮਾਲ ਨਹੀਂ ਹੋ ਸਕੇਗਾ, ਜਦੋਂ ਤੱਕ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਜਾਂਦਾ।

Leave a Reply

Your email address will not be published.