ਹੋਲੀ ਤੋਂ ਤੁਰੰਤ ਬਾਅਦ ਹੁਣ ਕਿਸਾਨਾਂ ਨੂੰ ਮਿਲੇਗਾ ਇਹ ਵੱਡਾ ਤੋਹਫ਼ਾ-ਲੱਗਣਗੀਆਂ ਮੌਜ਼ਾਂ

ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (PM Kisan Samman Nidhi) ਯੋਜਨਾ ਅਧੀਨ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 6,000 ਰੁਪਏ ਸਲਾਨਾ ਟ੍ਰਾਂਸਫ਼ਰ ਕਰਦੀ ਹੈ। 6,000 ਰੁਪਏ ਦੀ ਇਹ ਰਕਮ ਤਿੰਨ ਕਿਸ਼ਤਾਂ ’ਚ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ। ਇਸ ਯੋਜਨਾ ਅਧੀਨ ਰਜਿਸਟਰਡ ਕਿਸਾਨਾਂ ਦੀ ਅੱਠਵੀਂ ਕਿਸ਼ਤ ਹੋਲੀ ਤੋਂ ਬਾਅਦ ਉਨ੍ਹਾਂ ਦੇ ਖਾਤੇ ’ਚ ਆਵੇਗੀ। ਜੇ ਤੁਸੀਂ ਵੀ ਇਸ ਯੋਜਨਾ ਦਾ ਲਾਭ ਹਾਸਲ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਜਾਣਨਾ ਚਾਹੁੰਦੇ ਹੋ ਕਿ ਇਸ ਯੋਜਨਾ ਦੇ ਲਾਭਪਾਤਰੀਆਂ ਦੀ ਲਿਸਟ ਵਿੱਚ ਤੁਹਾਡਾ ਨਾਂਅ ਹੈ ਜਾਂ ਨਹੀਂ, ਤਾਂ ਤੁਸੀਂ ਇਹ ਆਸਾਨੀ ਨਾਲ ਜਾਣ ਸਕਦੇ ਹੋ।

ਲਿਸਟ ’ਚ ਇੰਝ ਚੈੱਕ ਕਰੋ ਆਪਣਾ ਨਾਂ

1. ਸਭ ਤੋਂ ਪਹਿਲਾਂ ਤੁਹਾਨੂੰ ਪੀਐੱਮ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ https://pmkisan.gov.in ਉੱਤੇ ਜਾਣਾ ਹੋਵੇਗਾ।

2. ਫਿਰ ਇਸ ਦੇ ਹੋਮ ਪੇਜ ਉੱਤੇ Farmers Corner ਦੀ ਆਪਸ਼ਨ ਵਿਖਾਈ ਦੇਵੇਗੀ।

3. Farmers Corner ਸੈਕਸ਼ਨ ਦੇ ਅੰਦਰ ਤੁਹਾਨੂੰ Beneficiaries List ਦੀ ਆੱਪਸ਼ਨ ’ਤੇ ਕਲਿੱਕ ਕਰਨਾ ਹੋਵੇਗਾ।

4. ਤੁਹਾਨੂੰ ਡ੍ਰਾੱਪ–ਡਾਊਨ ਲਿਸਟ ’ਚੋਂ ਸੂਬਾ, ਜ਼ਿਲ੍ਹਾ, ਉੱਪ–ਜ਼ਿਲ੍ਹਾ, ਬਲਾਕ ਤੇ ਪਿੰਡ ਨੂੰ ਸਿਲੈਕਟ ਕਰਨਾ ਹੋਵੇਗਾ।

5. ਇਸ ਤੋਂ ਬਾਅਦ ਤੁਹਾਨੂੰ Get Report ਉੱਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਲਾਭਪਾਤਰੀਆਂ ਦੀ ਪੂਰੀ ਸੂਚੀ ਸਾਹਮਣੇ ਆ ਜਾਵੇਗਾ, ਜਿਸ ਵਿੱਚੋਂ ਤੁਸੀਂ ਆਪਣਾ ਨਾਂਅ ਚੈੱਕ ਕਰ ਸਕਦੇ ਹੋ।

ਇੰਝ ਰਜਿਸਟਰ ਕਰਵਾਓ ਆਪਣਾ ਨਾਂ

1. ਕਿਸਾਨਾਂ ਨੂੰ ਪਹਿਲਾਂ https://pmkisan.gov.in/ ਉੱਤੇ ਦਿੱਤੇ ਗਏ Farmers Corner ਟੈਬ ’ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਕਿਸਾਨਾਂ ਨੂੰ ਖ਼ੁਦ ਨੂੰ ਰਜਿਸਟਰ ਕਰਨ ਦਾ ਵਿਕਲਪ ਦਿੱਤਾ ਗਿਆ ਹੈ।

2. ਫ਼ਾਰਮਰ ਕੌਰਨਰ ਟੈਬ ਵਿੱਚ New Registration ਦੇ ਵਿਕਲਪ ਉੱਤੇ ਕਲਿੱਕ ਕਰੋ।

3. ਇੰਝ ਕਰਦਿਆਂ ਹੀ ਇੱਕ ਨਵਾਂ ਪੰਨਾ ਖੁੱਲ੍ਹ ਜਾਵੇਗਾ। ਇਸ ਉੱਤੇ ਆਪਣਾ ਆਧਾਰ ਨੰਬਰ ਦਰਜ ਕਰਨ ਨਾਲ ਰਜਿਸਟ੍ਰੇਸ਼ਨ ਫ਼ਾਰਮ ਖੁੱਲ੍ਹ ਜਾਵੇਗਾ। ਰਜਿਸਟ੍ਰੇਸ਼਼ਨ ਫ਼ਾਰਮ ਵਿੱਚ ਪੂਰੀ ਜਾਣਕਾਰੀ ਭਰੋ। ਇਸ ਵਿੱਚ ਆਪਣਾ ਨਾਂਅ, ਲਿੰਗ, ਵਰਗ, ਆਧਾਰ ਕਾਰਡ, ਰਾਜ, ਜ਼ਿਲ੍ਹਾ, ਬਲਾੱਕ ਤੇ ਪਿੰਡ, ਬੈਂਕ ਖਾਤਾ ਨੰਬਰ, IFSC ਕੋਡ, ਪਤਾ, ਮੋਬਾਇਲ ਨੰਬਰ, ਜਨਮ ਮਿਤੀ ਆਦਿ ਦੀ ਜਾਣਕਾਰੀ ਦੇਣੀ ਹੁੰਦੀ ਹੈ।

4. ਸਾਰੀ ਜਾਦਕਾਰੀ ਭਰਨ ਤੋਂ ਬਾਅਦ SAVE ਦੇ ਵਿਕਲਪ ਉੱਤੇ ਕਲਿੱਕ ਕਰੋ ਤੇ ਰਜਿਸਟ੍ਰੇਸ਼ਨ ਲਈ ਫ਼ਾਰਮ ਨੂੰ Submit ਕਰੋ।

Leave a Reply

Your email address will not be published. Required fields are marked *