ਪੰਜਾਬ ਦੇ ਰੇਲ ਯਾਤਰੀਆਂ ਲਈ ਵੱਡੀ ਖੁਸ਼ਖ਼ਬਰੀ-ਹੁਣ ਤੋਂ ਮਿਲੇਗਾ ਸੁੱਖ ਦਾ ਸਾਹ,ਦੇਖੋ ਪੂਰੀ ਖ਼ਬਰ

ਪੰਜਾਬ ਦੇ ਰੇਲ ਯਾਤਰੀਆਂ ਲਈ ਖੁਸ਼ਖਬਰੀ ਹੈ। ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ’ਚ ਰੱਖਦੇ ਹੋਏ ਰੇਲਵੇ ਨੇ ਪੰਜ ਅਪ੍ਰੈਲ ਤੋਂ ਕਾਨਪੁਰ ਤੋਂ ਅੰਮ੍ਰਿਤਸਰ ਦੇ ਵਿਚ ਨਹੀਂ ਸਪੈਸ਼ਲ ਹਫ਼ਤਾਵਾਰੀ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਟ੍ਰੇਨ ਦੇ ਚੱਲਣ ਨਾਲ ਲੰਬੀ ਦੂਰੀ ਦੀ ਯਾਤਰੀਆਂ ਨੂੰ ਕਾਫੀ ਸੁਵਿਧਾ ਹੋਵੇਗੀ।


ਇਸ ਟਰੇਨ ਦੇ ਸ਼ੁਰੂ ਹੋਣ ਨਾਲ ਪੰਜਾਬ ’ਚ ਕੰਮ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਕਾਫੀ ਸੁਵਿਧਾ ਹੋਵੇਗੀ। ਦੱਸ ਦਈਏ ਕਿ ਪੰਜਾਬ ’ਚ ਉੱਤਰ ਪ੍ਰਦੇਸ਼ ਨਾਲ ਸਬੰਧਤ ਕਾਫੀ ਲੋਕ ਰਹਿੰਦੇ ਹਨ ਤੇ ਕੰਮ ਕਰਦੇ ਹਨ। ਕੋਰੋਨਾ ਵਾਇਰਸ ਤੋਂ ਬਾਅਦ ਹੁਣ ਤਕ ਕਈ ਮਹੱਤਵਪੂਰਨ ਟਰੇਨਾਂ ਸ਼ੁਰੂ ਨਹੀਂ ਸਕੀਆਂ। ਇਸ ਕਾਰਨ ਯੂਪੀ ਦੇ ਰਹਿਣ ਵਾਲੇ ਲੋਕਾਂ ਨੂੰ ਘਰ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਰੇਲਵੇ ਵੱਲੋਂ ਕਾਨਪੁਰ ਤਕ ਟਰੇਨ ਚਲਾਉਣ ਨਾਲ ਲਾਭ ਮਿਲੇਗਾ।


ਇਹ ਟਰੇਨ ਪੰਜ ਅਪ੍ਰੈਲ ਨੂੰ ਕਾਨਪੁਰ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚੇਗੀ। ਇਸ ਤੋਂ ਬਾਅਦ ਛੇ ਅਪ੍ਰੈਲ ਨੂੰ ਦੁਪਹਿਰ 12.45 ਮਿੰਟ ’ਤੇ ਅੰਮ੍ਰਿਤਸਰ ਤੋਂ ਚੱਲੇਗੀ। ਇਹ 898 ਕਿੱਲੋਮੀਟਰ ਦਾ ਸਮੇਂ ਤੈਅ ਕਰ ਕੇ ਬੁੱਧਵਾਰ ਸਵੇਰੇ 4.50 ਵਜੇ ਕਾਨਪੁਰ ਪਹੁੰਚੇਗੀ। ਇਹ ਗੱਡੀ ਕਰੀਬ 20 ਕੋਚ ਦੀ ਹੋਵੇਗੀ। ਇਸ ’ਚ 12 ਸਲਿੱਪਰ ਕੋਚ, ਚਾਰ ਥਰਡ ਏਸੀ, ਦੋ ਸੈਕਿੰਡ ਏਸੀ ਤੇ ਦੋ ਕੋਚ ਜਨਰਲ ਦੇ ਹੋਣਗੇ।


ਇਸ ਟਰੇਨ ’ਚ ਸੈਕਿੰਡ ਏਸੀ ਦਾ ਕਿਰਾਇਆ 1785 ਰੁਪਏ, ਥਰਡ ਏਸੀ ਦਾ ਕਿਰਾਇਆ 1260 ਰੁਪਏ ਤੇ ਸਲਿੱਪਰ ਕਲਾਸ ਦਾ ਕਿਰਾਇਆ 480 ਰੁਪਏ ਹੋਵੇਗਾ। ਅੰਮ੍ਰਿਤਸਰ ਤੋਂ ਚੱਲਣ ਵਾਲੀ ਇਸ ਟਰੇਨ ਦਾ ਪਹਿਲਾਂ ਨੰਬਰ 22446 ਸੀ। ਇਸ ਨੂੰ ਹੁਣ ਬਦਲ ਕੇ 04146 ਕਰ ਦਿੱਤਾ ਹੈ। ਇਸੇ ਤਰ੍ਹਾਂ ਕਾਨਪੁਰ ਤੋਂ ਅੰਮ੍ਰਿਤਸਰ ਆਉਣ ਵਾਲੀ ਟਰੇਨ ਦਾ ਨੰਬਰ ਹੁਣ 04145 ਕਰ ਦਿੱਤਾ ਹੈ, ਜੋ ਪਹਿਲਾਂ 22445 ਸੀ।


ਇਨ੍ਹਾਂ ਸਟੇਸ਼ਨਾਂ ’ਤੇ ਰੁਕੇਗੀ ਟਰੇਨ
ਇਹ ਟਰੇਨ ਬਿਆਸ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਰਾਜਪੁਰਾ, ਅੰਬਾਲਾ, ਸਹਾਰਨਪੁਰ, ਰੁੜਕੀ, ਲਕਸਰ, ਮਰਾਦਾਬਾਦ, ਬਰੇਲੀ, ਊਨਾਵ ਤੋਂ ਹੁੰਦੇ ਹੋਏ ਕਾਨਪੁਰ ਸੈਂਟਰਲ ਪਹੁੰਚੇਗੀ।

Leave a Reply

Your email address will not be published.