ਅਚਾਨਕ ਇਥੇ 1 ਅਪ੍ਰੈਲ ਤੋਂ 11 ਅਪ੍ਰੈਲ ਤੱਕ ਲਈ ਲਾਕ ਡਾਊਨ ਦਾ ਹੋ ਗਿਆ ਐਲਾਨ-ਦੇਖੋ ਤਾਜਾ ਵੱਡੀ ਖਬਰ

ਵਿਸ਼ਵ ਦੇ ਸਭ ਤੋਂ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਨੂੰ ਵੀ ਕਰੋਨਾ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਜਿੱਥੇ ਸਭ ਤੋਂ ਵੱਧ ਗਿਣਤੀ ਕਰੋਨਾ ਦੀ ਚਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਹੈ। ਜਿੱਥੇ ਸਭ ਦੇਸ਼ਾਂ ਅੰਦਰ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਉੱਥੇ ਹੀ ਕਰੋਨਾ ਕੇਸਾਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਕੇਸਾਂ ਵਿਚ ਆਈ ਕਮੀ ਤੋਂ ਬਾਅਦ ਹੁਣ ਉਸ ਦੀ ਅਗਲੀ ਲਹਿਰ ਸਭ ਦੇਸ਼ਾਂ ਵਿੱਚ ਹਾ-ਵੀ ਹੁੰਦੀ ਨਜ਼ਰ ਆ ਰਹੀ ਹੈ।

ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕਰੋਨਾ ਕੇਸਾਂ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਤਾਲਾ ਬੰਦੀ ਕੀਤੀ ਜਾ ਰਹੀ ਹੈ। ਹੁਣ ਅਚਾਨਕ ਇੱਥੇ 1 ਅਪ੍ਰੈਲ ਤੋਂ 11 ਅਪ੍ਰੈਲ ਤੱਕ ਲਾਕ ਡਾਊਨ ਦਾ ਐਲਾਨ ਹੋ ਗਿਆ ਹੈ। ਕਰੋਨਾ ਕੇਸਾਂ ਵਿਚ ਜਿੱਥੇ ਭਾਰਤ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਉਥੇ ਹੀ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਕਈ ਸੂਬਿਆਂ ਅੰਦਰ ਕਰੋਨਾ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ। ਹੁਣ ਪਾਕਿਸਤਾਨ ਦੇ ਵਿੱਚ ਪੰਜਾਬ ਸਰਕਾਰ ਨੇ ਲਾਹੌਰ ਅਤੇ ਸੂਬੇ ਦੇ ਦੋ ਹੋਰ ਸ਼ਹਿਰਾਂ ਵਿੱਚ 1 ਅਪ੍ਰੈਲ ਤੋਂ ਪ੍ਰਭਾਵੀ ਤਾਲਾ ਬੰਦੀ ਕਰਨ ਦਾ ਫੈਸਲਾ ਕੀਤਾ ਹੈ।ਜਿਸ ਨੂੰ 11 ਅਪ੍ਰੈਲ ਤੱਕ ਲਾਗੂ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਰੋਨਾ ਦੇ ਵਧ ਰਹੇ ਕੇਸ ਸਰਕਾਰ ਲਈ ਚਿੰਤਾ ਬਣੇ ਹੋਏ ਹਨ।

ਪਾਕਿਸਤਾਨ ਵਿੱਚ ਤੀਜੀ ਲਹਿਰ ਦੇ ਪ੍ਰਭਾਵ ਹੇਠ ਆਉਣ ਵਾਲੇ ਸੂਬਿਆਂ ਵਿੱਚ ਲਾਹੌਰ , ਗੁਜਰਾਂਵਾਲਾ , ਗੁਜਰਾਤ , ਰਾਵਲ ਪਿੰਡੀ , ਸਰਗੋਧਾ, ਫ਼ੈਸਲਾਬਾਦ ਅਤੇ ਮੁਲਤਾਨ ਸ਼ਾਮਲ ਹਨ। ਇਨ੍ਹਾਂ ਸੂਬਿਆਂ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ |

ਕਿ ਇਸ ਤਾਲਾ ਬੰਦੀ ਦੌਰਾਨ ਬਸ ਸੇਵਾ ਬੰਦ ਕੀਤੀ ਗਈ ਹੈ। ਲੋਕਾਂ ਨੂੰ ਆਪਣੇ ਘਰ ਵਿੱਚ ਹੀ ਖਾਣਾ ਲਿਆ ਕੇ ਖਾਣ ਦੀ ਇਜ਼ਾਜਤ ਦਿੱਤੀ ਗਈ ਹੈ ਰੈਸਟੋਰੈਂਟਾਂ ਵਿੱਚ ਇਸ ਦੀ ਮਨਾਹੀ ਕੀਤੀ ਗਈ ਹੈ। ਸੂਬੇ ਅੰਦਰ ਪਾਰਕ ਪੂਰੀ ਤਰਾਂ ਬੰਦ ਕੀਤੇ ਗਏ ਹਨ। ਬਾਜ਼ਾਰਾਂ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ 6 ਵਜੇ ਤੱਕ ਲਾਗੂ ਕੀਤਾ ਗਿਆ ਹੈ। ਮਾਸਕ ਪਾਉਣਾ ਹਰ ਇੱਕ ਲਈ ਜ਼ਰੂਰੀ ਕੀਤਾ ਗਿਆ ਹੈ , ਮਾਸਕ ਦੀ ਵਰਤੋਂ ਨਾ ਕਰਨ ਵਾਲੇ ਲੋਕਾਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ। ਸੂਬੇ ਵਿੱਚ ਵਿਆਹ ਸਮਾਗਮ ਅਤੇ ਭੀੜ ਭਾੜ ਵਾਲੇ ਹੋਰ ਪ੍ਰੋਗਰਾਮਾਂ ਵੀ ਪੂਰੀ ਤਰ੍ਹਾਂ ਪਾਬੰਦੀ ਸ਼ੁਦਾ ਰਹਿਣਗੇ ।

Leave a Reply

Your email address will not be published. Required fields are marked *