ਹੁਣੇ ਹੁਣੇ ਇਸ ਵੱਡੇ ਦੇਸ਼ ਨੇ ਉਡਾਨਾਂ ਤੇ ਇਸ ਤਰੀਕ ਤੱਕ ਲਗਾਈ ਪਾਬੰਦੀ-ਦੇਖੋ ਪੂਰੀ ਖ਼ਬਰ

ਸਪੇਨ ਦੀ ਸਰਕਾਰ ਨੇ ਯੂਰਪੀਨ ਸੰਘ (ਈ. ਯੂ.) ਅਤੇ ਸ਼ੈਨੇਗਨ ਖੇਤਰ ਤੋਂ ਬਾਹਰ ਦੇ ਦੇਸ਼ਾਂ ਵਿਚ ਯਾਤਰਾ ਕਰਨ ‘ਤੇ ਪਾਬੰਦੀਆਂ ਨੂੰ ਇਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਸਪੇਨ ਦੇ ਸਰਕਾਰੀ ਸਟੇਟ ਬੁਲੇਟਿਨ (ਬੀ. ਓ. ਈ.) ਮੁਤਾਬਕ 31 ਮਾਰਚ ਨੂੰ ਖਤਮ ਹੋਣ ਵਾਲੀ ਇਸ ਮਿਆਦ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਜਾਵੇਗਾ।

ਬੀ. ਓ. ਈ. ਨੇ ਕਿਹਾ ਕਿ ਇਹ ਪਾਬੰਦੀ ਚੱਲ ਰਹੀ ਕੋਵਿਡ-19 ਮਹਾਮਾਰੀ ਦੌਰਾਨ ਜਨਤਕ ਵਿਵਸਥਾ ਅਤੇ ਸਿਹਤ ਲਈ ਯੂਰਪੀ ਸੰਘ ਜਾਂ ਸਬੰਧਿਤ ਸ਼ੈਨੇਗਨ ਮੁਲਕਾਂ ਤੋਂ ਬਾਹਰ ਦੇ ਤੀਜੇ ਮੁਲਕਾਂ ਵਿਚਾਲੇ ਗੈਰ-ਜ਼ਰੂਰੀ ਯਾਤਰਾ ‘ਤੇ ਹੈ।ਬੀ. ਓ. ਈ. ਨੇ ਇਹ ਵੀ ਕਿਹਾ ਬ੍ਰਿਟੇਨ ਤੋਂ ਸਪੈਨਿਸ਼ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੀ ਯਾਤਰਾ ‘ਤੇ ਪਾਬੰਦੀ 31 ਮਾਰਚ ਤੋਂ ਅੱਗੇ ਵਧਾਈ ਨਹੀਂ ਜਾਵੇਗੀ।

ਇਸ ਨਾਲ ਗੈਰ-ਸਪੈਨਿਸ਼ ਨਾਗਰਿਕਾਂ ਜਾਂ ਦੇਸ਼ ਦੇ ਵਾਸੀਆਂ ਲਈ ਦੋਹਾਂ ਮੁਲਕਾਂ ਦਰਮਿਆਨ ਯਾਤਰਾ ਨੂੰ 1 ਅਪ੍ਰੈਲ ਤੋਂ ਮੁੜ ਸ਼ੁਰੂ ਕੀਤਾ ਜਾ ਸਕੇ। ਦੇਸ਼ ਦੇ ਸਿਹਤ ਮੰਤਰਾਲੇ ਮੁਤਾਬਕ ਸਪੇਨ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 32 ਲੱਖ ਤੋਂ ਵਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 75 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੱਸ ਦਈਏ ਕਿ ਹੁਣ ਤੱਕ ਪੂਰੇ ਯੂਰਪ ਵਿਚ ਅਮਰੀਕਾ ਅਤੇ ਭਾਰਤ ਤੋਂ ਬਾਅਦ ਯੂਰਪ ਦੇ ਮੁਲਕਾਂ ਵਿਚ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਤੱਕ ਦੁਨੀਆ ਭਰ ਕੋਰੋਨਾ ਦੇ 128,556,276 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 28,09,226 ਦੀ ਮੌਤ ਹੋ ਚੁੱਕੀ ਹੈ ਅਤੇ 103,675,856 ਲੋਕ ਸਿਹਤਯਾਬ ਹੋ ਚੁੱਕੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.