ਕਣਕ ਦਾ ਝਾੜ ਵਧਾਓਣ ਲਈ. ਜਰੂਰ ਕਰੋ ਇਹ ਸਪਰੇਅ,ਕੀਤੇ ਬਾਅਦ ਵਿੱਚ ਪਛਤਾਉਣਾ ਨਾ ਪਵੇ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਦੋਸਤੋ ਹੁਣ ਤੱਕ ਆਪਾਂ ਕਣਕ ਦੀ ਪੂਰੀ ਦੇਖਭਾਲ ਕਰ ਲਈ ਹੈ ਤੇ ਜਰੂਰੀ ਸਪਰੇਆਂ ਤੇ ਖਾਦਾਂ ਪਾ ਚੁਕੇ ਹਾਂ । ਹੁਣ ਸਵਾਲ ਆਉਂਦਾ ਹੈ ਕੇ ਹੁਣ ਕਣਕ ਵਾਸਤੇ ਕਿਹੜੀ ਸਪਰੇਅ ਕਰਨ ਦੀ ਲੋੜ ਹੈ ਜਾ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜਿਸ ਨਾਲ ਸਾਡੀ ਕਣਕ ਦੀ ਫ਼ਸਲ ਦਾ ਝਾੜ ਹੋਰ ਵੀ ਵੱਧ ਜਾਵੇ ।

ਦੋਸਤੋ ਅਸੀਂ ਕਣਕ ਦੇ ਬੂਟੇ ਦੀਆਂ ਸ਼ਾਖਾਵਾਂ ਜਾਂ ਟਿੱਲਰ ਬਣਾਉਣ ਦੇ ਲਈ ਤਾਂ ਬਹੁਤ ਸਪਰੇਅ ਕਰ ਚੁੱਕੇ ਹਾਂ ਇਸ ਸਮੇ ਕਣਕ ਨੇ ਜਿੰਨਾ ਫੁਟਾਰਾ ਕਰਨਾ ਸੀ ਉਹ ਕਰ ਲਿਆ ਹੈ ਹੁਣ ਹੋਰ ਫੁਟਾਰਾ ਨਹੀਂ ਹੋ ਸਕਦਾ ਇਸ ਲਈ ਫੁਟਾਰੇ ਨਾਲ ਸਬੰਧਿਤ ਕੋਈ ਵੀ ਸਪਰੇਅ ਨਾ ਕਰੋ ।

ਪਰ ਅਸੀਂ ਇਕ ਚੀਜ਼ ਪਿਛਲੇ ਸਾਲਾਂ ਦੌਰਾਨ ਵੀ ਦੇਖੀ ਹੋਵੇਗੀ ਕੇ ਜਿੰਨੀਆਂ ਸ਼ਾਖਾਵਾਂ ਨਿਕਲਦੀਆਂ ਹਨ ਉਹਨਾਂ ਸਾਰੀਆਂ ਦੇ ਵਿੱਚ ਸਿੱਟੇ ਨਹੀਂ ਨਿਕਲਦੇ। ਅਖੀਰ ਸਾਰੀਆਂ ਸ਼ਾਖਾਵਾਂ ਵਿੱਚ ਸਿੱਟੇ ਕਿਓਂ ਨਹੀਂ ਨਿਕਲਦੇ ਜਾ ਨਿਕਲਦੇ ਵੀ ਹਨ ਤਾਂ ਉਹ ਬਹੁਤ ਛੋਟੇ ਆਕਾਰ ਦੇ ਹੁੰਦੇ ਹਨ ਤੇ ਦਾਣਿਆਂ ਦੀ ਗਿਣਤੀ ਵੀ ਘੱਟ ਹੁੰਦੀ ਹੈ ਜਿਸ ਕਾਰਨ ਝਾੜ ਵਿੱਚ ਆਪਣੇ ਆਪ ਹੀ ਫਰਕ ਪੈਣ ਲੱਗ ਜਾਂਦਾ ਹੈ ।

ਇਸ ਲਈ ਹੁਣ ਜਿਹੜੀ ਸਪਰੇਅ ਕਰਨ ਦੀ ਲੋੜ ਹੈ ਉਹ ਸਪਰੇਅ ਹੈ NPK ਦੀ 18:18:18 ਜਾ 19:19:19 ਜਾ 20:20:20 ਇਹਨਾਂ ਵਿਚੋਂ ਕਿਸੇ ਇਕ ਦੀ ਡੇਢ ਕਿਲੋ ਸਪਰੇ 100 ਲਿਟਰ ਪਾਣੀ ਦੇ ਨਾਲ ਪ੍ਰਤੀ ਏਕੜ ਕਰਨੀ ਹੈ ਇਸ ਵਕਤ ਸਿਰਫ ਇਹਨਾਂ NPK ਦੀ ਸਪਰੇ ਹੀ ਕਰੋ ਹੋਰ ਕਿਸੇ ਦੀ ਵੀ ਨਹੀਂ ।

ਇਸ ਸਪਰੇਅ ਦੀ ਵਰਤੋਂ ਨਾਲ ਪੌਦੇ ਦੀਆਂ ਜੜਾਂ ਬਨਣਗੀਆਂ ਜੋ ਪੌਦੇ ਦੇ ਵਾਧੇ ਦੇ ਲਈ ਜਰੂਰੀ ਹਨ।ਜਿਸ ਨਾਲ ਆਪਣੇ ਆਪ ਹੀ ਝਾੜ ਵਿੱਚ ਵਾਧਾ ਹੋਵੇਗਾ |ਇਸ ਸਪਰੇ ਦੀ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਹੋਈ ਵੀਡੀਓ ਜਰੂਰ ਦੇਖੋ

Leave a Reply

Your email address will not be published. Required fields are marked *