ਅੱਜ ਦੇ ਸਮੇਂ ‘ਚ ਬੱਚਿਆਂ ਦੀ ਪੜ੍ਹਾਈ ਤੇ ਵਿਆਹ ‘ਚ ਸਭ ਤੋਂ ਜ਼ਿਆਦਾ ਖਰਚ ਹੁੰਦਾ ਹੈ। ਮਹਿੰਗਾਈ ਜਿਸ ਰਫ਼ਤਾਰ ਨਾਲ ਵੱਧ ਰਹੀ ਹੈ ਅਜਿਹੇ ‘ਚ ਆਉਣ ਵਾਲੇ ਸਮੇਂ ‘ਚ ਲੋਕਾਂ ਨੂੰ ਆਪਣੀ ਬੇਟੀਆਂ ਦੀ ਸਿੱਖਿਆ ਤੇ ਵਿਆਹ ‘ਤੇ ਹੋਣ ਵਾਲੇ ਖ਼ਰਚ ਨੂੰ ਲੈ ਕੇ ਯੋਜਨਾਬੱਧ ਤਰੀਕੇ ਨਾਲ ਨਿਵੇਸ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਸਮੇਂ ‘ਤੇ ਯੋਜਨਾ ਬਣਾਉਣ ਤੇ ਨਿਵੇਸ਼ ਕਰਨ ਨਾਲ ਆਉਣ ਵਾਲੇ ਸਮੇਂ ਦੀਆਂ ਜ਼ਰੂਰਤਾਂ ਨੂੰ ਲੈ ਕੇ ਇਕ ਚੰਗਾ ਫੰਡ ਤਿਆਰ ਕੀਤਾ ਜਾ ਸਕਦਾ ਹੈ।
ਮਾਹਿਰ ਵੀ ਇਸ ਗੱਲ ‘ਤੇ ਜ਼ੋਰ ਪਾਉਂਦੇ ਹਨ ਕਿ ਘੱਟ ਉਮਰ ਤੋਂ ਹੀ ਭਾਵ ਨੌਕਰੀ ਦੀ ਸ਼ੁਰੂਆਤ ਨਾਲ ਹੀ ਬਚਤ ਤੇ ਨਿਵੇਸ਼ ਦੀ ਆਦਤ ਪਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਰਕਾਰ ਨੇ ਬੇਟੀਆਂ ਦੇ ਉਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਇਸੇ ਤਰ੍ਹਾਂ ਦੀ ਧਿਆਨ ਰੱਖਣ ਵਾਲੀ ਇਹ ਗੱਲ ਹੈ ਕਿ ਇਹ ਸਕੀਮ ਸਿਰਫ਼ ਬੱਚੀਆਂ ਲਈ ਹੈ।
ਵਿਆਜ ਦੀ ਦਰ- SSY ਦੀ ਯੂਐਸਪੀ ਇਹ ਹੈ ਕਿ ਤੁਸੀਂ ਜਿਸ ਵਿਆਜ ਦਰ ਨਾਲ ਅਕਾਊਂਟ ਖੁੱਲ੍ਹਵਾਉਂਦੇ ਹੋ ਪੂਰੇ ਨਿਵੇਸ਼ ਕਾਲ ਦੌਰਾਨ ਤੁਹਾਨੂੰ ਉਹੀ ਵਿਆਜ ਮਿਲਦਾ ਹੈ। ਇਸ ਸਕੀਮ ਤਹਿਤ ਤੁਹਾਡੀ ਬੇਟੀ ਦੇ 21 ਸਾਲ ਦੀ ਉਮਰ ਦੇ ਹੋਣ ਤਕ ਨਿਵੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਬੇਟੀ ਦੇ ਘੱਟ ਉਮਰ ‘ਚ ਰਹਿੰਦੇ ਹੋਏ ਇਸ ਸਕੀਮ ‘ਚ ਨਿਵੇਸ਼ ਸ਼ੁਰੂ ਕਰ ਦਿੰਦਾ ਹੈ ਤਾਂ ਉਹ 15 ਸਾਲ ਤਕ ਇਸ ਯੋਜਨਾ ‘ਚ ਇਨਵੈਸਟ ਕਰ ਸਕਦਾ ਹੈ।
21 ਸਾਲ ਦੀ ਉਮਰ ‘ਚ ਹੀ ਕਰੋੜਪਤੀ ਬਣ ਸਕਦੀ ਹੈ ਤੁਹਾਡੀ ਬੇਟੀ – ਜੇਕਰ ਕੋਈ ਵਿਅਕਤੀ ਆਪਣੀ ਬੇਟੀ ਦੇ ਇਕ ਸਾਲ ਦੇ ਹੋਣ ‘ਤੇ ਉਸ ਦਾ SSY ਅਕਾਊਂਟ ਖੁੱਲ੍ਹਵਾਉਂਦਾ ਹੈ ਤੇ ਹਰ ਮਹੀਨੇ 12,500 ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ 21 ਸਾਲ ਹੋਣ ‘ਤੇ ਬੇਟੀ ਨੂੰ ਮਿਚਯੋਰਿਟੀ ਦੇ ਰਕਮ ਦੇ ਰੂਪ ‘ਚ ਕੁੱਲ 63.7 ਲੱਖ ਮਿਲਣਗੇ।
ਇਸ ‘ਚ ਤੁਹਾਨੂੰ ਜਮ੍ਹਾ ਕਰਵਾਉਣਾ ਪਵੇਗਾ 22.5 ਲੱਖ ਰੁਪਏ ਤੇ ਵਿਆਜ ਦੇ ਰੂਪ ‘ਚ ਮਿਲਣਗੇ 41.29 ਲੱਖ ਰੁਪਏ। ਜੇਕਰ ਮਾਤਾ ਪਿਤਾ ਦੋਵੇਂ ਇਸ ਸਕੀਮ ‘ਚ ਬੇਟੀ ਲਈ ਨਿਵੇਸ਼ ਕਰਦੇ ਹਨ ਤਾਂ ਬੇਟੀ ਨੂੰ ਮਿਚਓਰਿਟੀ ਦੇ ਸਮੇਂ 1.27 ਕਰੋੜ ਮਿਲਣਗੇ।