ਇਹ ਨੌਜਵਾਨ ਕਿਸਾਨ ਉਗਾਉਂਦਾ ਹੈ ਦੁਨੀਆਂ ਦੀ ਸਭ ਤੋਂ ਮਹਿੰਗੀ ਸਬਜ਼ੀ ਜਿਸਦੀ ਕੀਮਤ ਸੁਣ ਕੇ ਤੁਹਾਡੇ ਉੱਡ ਜਾਣਗੇ ਹੋਸ਼

ਤੁਸੀਂ ਸਬਜ਼ੀਆਂ ਦੀ ਕੀਮਤ 100 ਰੁਪਏ ਕਿੱਲੋ ਜਾਂ ਵੱਧ ਤੋਂ ਵੱਧ 200 ਰੁਪਏ ਕਿਲੋਗ੍ਰਾਮ ਤਕ ਸੁਣੀ ਹੋਵੇਗੀ, ਪਰ ਅੱਜ ਅਸੀਂ ਤੁਹਾਨੂੰ ਅਜਿਹੀ ਸਬਜ਼ੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਕੀਮਤ ਕਰੀਬ 1 ਲੱਖ ਰੁਪਏ ਕਿਲੋਗ੍ਰਾਮ ਹੈ। ਸ਼ਾਇਦ ਤੁਸੀਂ ਇਸ ਕੀਮਤ ਨੂੰ ਸੁਣ ਕੇ ਯਕੀਨ ਨਹੀਂ ਕਰੋਗੇ, ਪਰ ਇਹ ਸੱਚ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬਿਹਾਰ ਦੇ ਇੱਕ ਨੌਜਵਾਨ ਨੇ ਇਸ ਸਬਜ਼ੀ ਦੀ ਕਾਸ਼ਤ ਕੀਤੀ ਹੈ।

ਬਿਹਾਰ ਦੇ ਇੱਕ ਕਿਸਾਨ ਨੇ ਇੱਕ ਸਬਜ਼ੀ ਉਗਾਈ ਹੈ ਜੋ ਵਿਦੇਸ਼ੀ ਹੈ। ਇਸ ਦਾ ਨਾਂ ਹੌਪ ਸ਼ੂਟਸ (hop shoots) ਹੈ। ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਭਾਰਤ ਵਿੱਚ ਉਗਾਇਆ ਗਿਆ ਹੈ।

ਇੱਕ ਆਈਏਐਸ ਅਧਿਕਾਰੀ ਨੇ ਇਸ ਸਬਜ਼ੀ ਦੀਆਂ ਤਸਵੀਰਾਂ ਪੋਸਟ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕਰ ਕੈਪਸ਼ਨ ਲਿਖਿਆ ਹੈ। ਜਦੋਂ ਦਾ ਆਈਪੀਐਸ ਨੇ ਇਸ ਨੂੰ ਟਵੀਟ ਕੀਤਾ ਹੈ ਕਿ ਇਸ ਸਬਜ਼ੀ ਦੀ ਇੱਕ ਕਿਲੋਗ੍ਰਾਮ ਦੀ ਕੀਮਤ ਲਗਪਗ ਇੱਕ ਲੱਖ ਰੁਪਏ ਹੈ, ਉਦੋਂ ਤੋਂ ਇਹ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਇਹ ਟਵੀਟ ਆਈਏਐਸ ਅਧਿਕਾਰੀ ਸੁਪ੍ਰੀਆ ਸਾਹੁ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਹੈ ਤੇ ਇਸ ਨੂੰ ਬਿਹਾਰ ਦੇ ਅਮਰੇਸ਼ ਸਿੰਘ ਨੇ ਉਗਾਇਆ ਹੈ। ਸੁਪ੍ਰੀਆ ਦਾ ਮੰਨਣਾ ਹੈ ਕਿ ਇਹ ਭਾਰਤੀ ਕਿਸਾਨਾਂ ਲਈ ਗੇਮ ਚੇਂਜਰ ਸਾਬਤ ਹੋ ਸਕਦੀ ਹੈ।

ਇਸ ਸਬਜ਼ੀ ਦੇ ਫੁੱਲ ਨੂੰ ਹੌਪ ਕੋਨਸ ਕਿਹਾ ਜਾਂਦਾ ਹੈ, ਜਿਸ ਦੀ ਵਰਤੋਂ ਖ਼ਾਸਕਰ ਬੀਅਰ ਵਿੱਚ ਸੁਆਦ ਬਣਾਉਣ ਵਾਲੇ ਏਜੰਟ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਜਦੋਂ ਕਿ ਬਾਕੀ ਦੀਆਂ ਟਹਿਣੀਆਂ ਸਬਜ਼ੀਆਂ ਵਜੋਂ ਵਰਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਹਰਬਲ ਮੈਡੀਸਨ ਵਿਚ ਵੀ ਵਰਤੀ ਜਾਂਦੀ ਹੈ। ਹੁਣ ਇਸ ਨੂੰ ਹੌਲੀ-ਹੌਲੀ ਸਬਜ਼ੀ ਵਜੋਂ ਵਰਤਿਆ ਜਾ ਰਿਹਾ ਹੈ।

Leave a Reply

Your email address will not be published. Required fields are marked *