ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਾਸਤੇ ਆਈ ਬੁਰੀ ਖਬਰ

ਅਸੀਂ ਆਪਣੇ ਬੱਚਿਆਂ ਵਾਸਤੇ ਸਭ ਕੁਝ ਕਰਦੇ ਹਾਂ ਪਰ ਆਉਣ ਵਾਲੇ ਸਮੇ ਵਿੱਚ ਲੋਕ ਬੱਚਿਆਂ ਨੂੰ ਹੀ ਤਰਸਿਆ ਕਰਨਗੇ ਕਿਓਂਕਿ ਆਉਂਦੇ 20 ਸਾਲਾਂ ਦੌਰਾਨ ਪੰਜਾਬ ਵਿੱਚ ਜਨਸੰਖਿਆ ਵਾਧਾ ਦਰ ਸਭ ਤੋਂ ਘੱਟ ਹੋ ਜਾਵੇਗੀ। ਇਸ ਤੋਂ ਬਾਅਦ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੀ ਵਾਰੀ ਆਵੇਗੀ। ਇਹ ਖੁਲਾਸਾ ਜਨਸੰਖਿਆ ਭਵਿੱਖਬਾਣੀ ਵਿੱਚ ਸਾਹਮਣੇ ਆਈ ਹੈ।

ਸਾਲ 2041 ਤਕ ਪੰਜਾਬ ਵਿੱਚ ਜਨਸੰਖਿਆ ਵਾਧਾ ਦਰ ਸਿਫਰ ਹੋਣ ਦੀ ਸੰਭਾਵਨਾ ਹੈ। ਭਾਵ ਪੰਜਾਬ ਵਿੱਚ ਆਉਣ ਵਾਲੇ ਸਮੇ ਵਿੱਚ ਜਿੰਨੀ ਅਬਾਦੀ ਹੈ ਓਨੀ ਹੀ ਰਹੇਗੀ ਉਸ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਇਸਦਾ ਮੁਖ ਕਾਰਨ ਪੰਜਾਬ ਵਿਚੋਂ ਲਗਾਤਾਰ ਵਿਦੇਸ਼ਾਂ ਵਿਚ ਜਾਣਾ ਤੇ ਪੰਜਾਬ ਦੇ ਲੋਕਾਂ ਦੀ ਪ੍ਰਜਨਣ ਸ਼ਕਤੀ ਦਾ ਘੱਟ ਹੋਣਾ ਹੈ ।

ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2011 ਵਿੱਚ ਇੱਥੇ ਜਨਸੰਖਿਆ ਵਾਧਾ ਦਰ 1.39 ਫ਼ੀਸਦ ਸੀ, ਤਾਂ ਸਾਲ 2031-41 ਤਕ ਇਹ ਦਰ ਘੱਟ ਕੇ 0.15 ਫ਼ੀਸਦ ਤਕ ਆ ਸਕਦੀ ਹੈ।2011 ਵਿੱਚ ਪੰਜਾਬ ‘ਚ 0 ਤੋਂ 19 ਸਾਲ ਦੇ ਉਮਰ ਵਰਗ ਦੇ ਨੌਜਵਾਨਾਂ ਦੀ ਜਨਸੰਖਿਆ 35.8 ਫ਼ੀਸਦ ਸੀ, ਪਰ ਸਾਲ 2041 ਵਿੱਚ ਇਹ ਘੱਟ ਕੇ 21 ਫ਼ੀਸਦ ਰਹਿ ਜਾਵੇਗੀ। ਦੂਜੇ ਪਾਸੇ ਸਾਲ 2011 ਵਿੱਚ ਬਜ਼ਰਗਾਂ ਦੀ ਆਬਾਦੀ 10.4 ਫ਼ੀਸਦ ਸੀ, ਜੋ 2041 ਵਿੱਚ ਵੱਧ ਕੇ 20.6 ਫ਼ੀਸਦ ਹੋ ਜਾਵੇਗੀ।

ਪੰਜਾਬ ਦੀ ਘੱਟ ਰਹੀ ਜਨਸੰਖਆ ਨੂੰ ਪੂਰਾ ਕਰਨ ਲਈ ਯੂਪੀ ਬਿਹਾਰ ਦੇ ਮਜਦੂਰ ਆ ਸਕਦੇ ਹਨ ਕਿਓਂਕਿ ਆਉਣ ਵਾਲੇ ਸਮੇ ਵਿੱਚ ਇਹਨਾ ਰਾਜਾਂ ਵਿੱਚ ਲੋਕਾਂ ਦੀ ਜਨਸੰਖਆ ਲਗਾਤਾਰ ਵਧਦੀ ਰਹੇਗੀ । ਇਹਨਾ ਸਭ ਗੱਲਾਂ ਨੂੰ ਦੇਖਦੇ ਹੋਏ ਆਉਣ ਵਾਲੀ ਪੀੜੀ ਦਾ ਭਵਿੱਖ ਅੰਧੇਰੇ ਵਿੱਚ ਲੱਗਦਾ ਹੈ । ਜੇਕਰ ਇਸੇ ਤਰਾਂ ਹੀ ਚਲਦਾ ਰਿਹਾ ਤਾਂ ਪੰਜਾਬ ਦਾ ਵਿਰਸਾ ਕੌਣ ਸੰਭਾਲੇਗਾ ।

ਇਸ ਨਾਲ ਕੰਮਕਾਜੀ ਉਮਰ ਦੀ ਜਨਸੰਖਿਆ ਵਧੇਗੀ ਅਤੇ ਸਕੂਲਾਂ ਵਿੱਚ ਜਾਣ ਵਾਲੇ ਬੱਚਿਆਂ ਦੀ ਗਿਣਤੀ ਘਟੇਗੀ। ਇਸ ਟਰੈਂਡ ਦੇ ਸਮਾਜਕ ਤੇ ਆਰਥਕ ਨਤੀਜੇ ਵੀ ਦੇਖਣ ਨੂੰ ਮਿਲਣਗੇ। ਇਸ ਤੋਂ ਬਾਅਦ ਹੀ ਸਰਕਾਰ ਸਿਹਤ, ਸਿੱਖਿਆ ਤੇ ਸੇਵਾਮੁਕਤੀ ਦੀ ਉਮਰ ਬਾਰੇ ਨੀਤੀਆਂ ਤਿਆਰ ਕਰਦੀ ਹੈ।

Leave a Reply

Your email address will not be published. Required fields are marked *