ਸਸਤੀ ਬਿਜਲੀ ਨੂੰ ਲੈ ਕੇ ਪੰਜਾਬ ਤੋਂ ਆਈ ਤਾਜ਼ਾ ਵੱਡੀ ਖ਼ਬਰ-ਹਰ ਪਾਸੇ ਕਰਾਤੀ ਬੱਲੇ-ਬੱਲੇ,ਦੇਖੋ ਪੂਰੀ ਖ਼ਬਰ

ਬੁੱਧਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬਿਜਲੀ ਦੇ ਨਵਿਆਉਣਯੋਗ ਸੋਮਿਆਂ (ਹਵਾ ਤੇ ਸੂਰਜੀ ਬਿਜਲੀ ਖਰੀਦ ਦਰ) ਨੂੰ ਛੱਡ ਕੇ ਪੰਜਾਬ ਦੀ ਪਾਵਰ ਖਰੀਦ ਦਰ 3.65 ਰੁਪਏ ਪ੍ਰਤੀ ਯੂਨਿਟ ਹੈ ਜੋ ਸਾਰੇ ਭਾਰਤ ਦੀ ਸੱਤ ਬਿਜਲੀ ਖਰੀਦ ਲਾਗਤ 3.85 ਰੁਪਏ ਪ੍ਰਤੀ ਯੂਨਿਟ ਦੇ ਮੁਕਾਬਲੇ 20 ਪੈਸੇ ਘੱਟ ਹੈ। ਕੋਲੇ ਦੇ ਭੰਡਾਰ ਨਾ ਹੋਣ ਦੀ ਸੂਰਤ ਵਿਚ 1600 ਕਿਲੋਮੀਟਰ ਦੂਰੋਂ ਕੋਲਾ ਲਿਆਉਣ ਦੇ ਬਾਵਜੂਦ ਵੀ ਪੰਜਾਬ ਨੇ 22 ਰਾਜਾਂ ਨਾਲੋਂ ਸਸਤੀ ਬਿਜਲੀ ਖਰੀਦ ਕੇ ਦੇਸ਼ ਦੀ ਸੂਚੀ ਵਿਚ 15ਵਾਂ ਸਥਾਨ ਹਾਸਲ ਕੀਤਾ ਹੈ। ਦੱਸਣ ਬਣਦਾ ਹੈ ਕਿ 3.65 ਰੁਪਏ ਐਨਰਜੀ ਚਾਰਜ ਹੈ ਤੇ ਇਸ ’ਤੇ ਫਿਕਸ ਅਤੇ ਟ੍ਰਾਂਸਮਿਸ਼ਨ ਕੋਸਟ ਲਗਾਉਣ ਤੋਂ ਬਾਅਦ ਕੁੱਲ ਖਰੀਦ ਮੁੱਲ 4.93 ਰੁਪਏ ਤਕ ਪੁੱਜ ਜਾਂਦਾ ਹੈ। ਸੀਈਆਰਸੀ ਦੀ ਰਿਪੋਰਟ ਅਨੁਸਾਰ ਪੰਜਾਬ ਨੇ ਜਿਥੇ ਆਪਣੀ ਤਰ੍ਹਾਂ ਦੇ ਬਿਨਾਂ ਕੋਲਾ ਭੰਡਾਰ ਵਾਲੇ ਸੂਬਿਆਂ ਤੋਂ ਵੀ ਸਸਤੀ ਬਿਜਲੀ ਖ੍ਰੀਦੀ ਹੈ ਉਥੇ ਹੀ ਕੋਲਾ ਭੰਡਾਰ ਵਾਲੇ ਮਹਾਂਰਾਸ਼ਟਰ ਜਿਥੇ ਖਰੀਦ ਬਿਜਲੀ ਦਰ 4 ਰੁਪਏ ਅਤੇ ਝਾਰਖੰਡ ਜਿਥੇ ਬਿਜਲੀ ਦਰ 4.04 ਰੁਪਏ ਹੈ, ਰਾਜਾਂ ਨਾਲੋਂ ਸਸਤੀ ਬਿਜਲੀ ਖਰੀਦ ਰਿਹਾ ਹੈ। ਮਹਾਰਾਸ਼ਟਰ ਤੇ ਝਾਰਖੰਡ ਨੂੰ ਇਸ ਰਿਪੋਰਟ ਵਿਚ ਕ੍ਰਮਵਾਰ 24 ਅਤੇ 25 ਦਰਜਾ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਨ ਤੋਂ ਇਨਕਾਰੀ, ਸੋਲਰ ਪਲਾਂਟ ਮਾਲਕਾਂ ਨੂੰ ਕਿਹਾ- ਰੇਟ ਘਟਾਓ
ਉੜੀਸਾ ਵਿਚ ਖਰੀਦ ਬਿਜਲੀ ਦੀ ਕੀਮਤ ਸਭ ਤੋਂ ਸਸਤੀ ਹੈ ਜਿਥੇ ਇਕ ਯੂਨਿਟ ਬਿਜਲੀ ਦੀ ਕੀਮਤ 2.46 ਰੁਪਏ ਹੈ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਵਿਚ ਸਭ ਤੋਂ ਵੱਧ ਹੈ, ਜਿੱਥੇ ਇਕ ਯੂਨਿਟ 18.45 ਰੁਪਏ ਦੀ ਹੈ। ਪੰਜਾਬ ਦੇ ਗੁਆਂਢੀ ਰਾਜਾਂ ਜਿਵੇਂ ਕਿ ਰਾਜਸਥਾਨ ਵਿਚ ਬਿਜਲੀ ਖਰੀਦ ਦਰ 3.94 ਰੁਪਏ ਪ੍ਰਤੀ ਯੂਨਿਟ ਹੈ ਅਤੇ ਇਹ ਬਿਜਲੀ ਖਰੀਦ ਦੀ ਵਿਚ 21ਵੇਂ ਸਥਾਨ ’ਤੇ ਹੈ। ਹਰਿਆਣਾ ਵਿਚ ਇਕ ਯੂਨਿਟ ਦੀ ਲਾਗਤ 3.99 ਰੁਪਏ ਹੈ ਅਤੇ ਇਹ 23ਵੇਂ ਅਤੇ ਦਿੱਲੀ 4.11 ਰੁਪਏ ਪ੍ਰਤੀ ਯੂਨਿਟ ਦੀ ਖਰੀਦ ਨਾਲ 29ਵੇਂ ਸਥਾਨ ’ਤੇ ਹੈ ਅਤੇ ਉਤਰ ਪ੍ਰਦੇਸ਼ 4.45 ਰੁਪਏ ਦੀ ਖਰੀਦ ਨਾਲ 32ਵੇਂ ਨੰਬਰ ’ਤੇ ਹੈ। ਇਸ ਰਿਪੋਰਟ ਵਿਚ ਹਿਮਾਚਲ ਪ੍ਰਦੇਸ਼ ਦੂਜੇ ਨੰਬਰ ‘ਤੇ ਹੈ, ਜਿਥੇ ਇਕ ਯੂਨਿਟ ਦੀ ਕੀਮਤ 2.57 ਰੁਪਏ ਹੈ।


ਗੁਆਂਢੀ ਰਾਜਾਂ ਨਾਲੋਂ ਵੀ ਸਸਤੀ ਬਿਜਲੀ ਖਰੀਦ ਰਿਹਾ ਪੰਜਾਬ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐਸਪੀਸੀਐਲ) ਵਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਸਾਹਮਣੇ ਸੌਂਪੀ ਗਈ ਸਲਾਨਾ ਮਾਲੀਆ ਰਿਪੋਰਟ(ਏਆਰਆਰ) ਦੇ ਅਨੁਸਾਰ, ਇਸ ਕੀਮਤ ਵਿਚ ਨਿਰਧਾਰਤ ਅਤੇ ਟਰਾਂਸਮਿਸ਼ਨ ਖਰਚੇ ਜੋੜਣ ਤੋਂ ਬਾਅਦ ਵੀ ਬਿਜਲੀ ਖਰੀਦ ਦੇ ਮਾਮਲੇ ਵਿਚ ਪੰਜਾਬ ਆਪਣੇ ਗੁਆਂਢੀ ਰਾਜਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਪੀਐਸਪੀਸੀਐਲ ਦੇ ਅਨੁਸਾਰ ਪੰਜਾਬ ਵਿਚ ਬਿਜਲੀ ਦਰ (ਨਿਰਧਾਰਤ ਅਤੇ ਸੰਚਾਰ ਖਰਚਿਆਂ ਸਮੇਤ) ਪ੍ਰਤੀ ਯੂਨਿਟ 4.93 ਰੁਪਏ, ਜਦੋਂ ਕਿ ਹਰਿਆਣਾ ਵਿਚ ਇਹ ਕੀਮਤ 5.92 ਰੁਪਏ ਹੈ, ਦਿੱਲੀ ਵਿਚ ਇਹ 5.60 ਰੁਪਏ ਪ੍ਰਤੀ ਯੂਨਿਟ ਹੈ, ਰਾਜਸਥਾਨ ਵਿਚ ਇਕ ਯੂਨਿਟ ਦੀ ਕੀਮਤ 5.79 ਰੁਪਏ ਹੈ।

ਜਦੋਕਿ ਉੱਤਰ ਪ੍ਰਦੇਸ਼ ਵਿਚ ਇਹ ਕੀਮਤ 5.65 ਰੁਪਏ ਪ੍ਰਤੀ ਯੂਨਿਟ ਹੈ। ਸਿਰਫ ਹਿਮਾਚਲ ਪ੍ਰਦੇਸ਼ ਹੈ ਜਿੱਥੇ ਬਿਜਲੀ ਦੀ ਕੀਮਤ ਪੰਜਾਬ ਨਾਲੋਂ ਘੱਟ ਹੈ ਜੋ 3.33 ਰੁਪਏ ਹੈ। ਪੰਜਾਬ ਕੋਲਾ ਭੰਡਾਰ ਤੋਂ 1600 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਆਵਾਜਾਈ ਦੀ ਲਾਗਤ ਬਹੁਤ ਜਿਆਦਾ ਹੈ ਇਸ ਸਭ ਦੇ ਬਾਵਜੂਦ ਸਸਤੀ ਬਿਜਲੀ ਖਰੀਦ ਵਿਚ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।


ਵਧੀਆ ਪ੍ਰਦਰਸ਼ਨ ਅੱਗੇ ਵੀ ਜਾਰੀ ਰਹੇਗਾ : ਸੀਐਮਡੀ
ਪੀਐਸਪੀਸੀਐਲ ਚੇੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ.ਵੇਨੂੰ ਪ੍ਰਸਾਦ ਨੇ ਕਿਹਾ ਕਿ ਪੀਐਸੀਪਸੀਐਲ ਦੀ ਪੂਰੀ ਟੀਮ ਦੀ ਮਿਹਨਤ ਸਦਕਾ ਪੰਜਾਬ ਸਸਤੀ ਬਿਚਲੀ ਖਰੀਦ ਣ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਿਆ ਹੈ ਤੇ ਇਹ ਭਵਿੱਖ ਵਿਚ ਵੀ ਜਾਰੀ ਰਹੇਗਾ। ਸੀਐਮਡੀ ਨੇ ਦੱਸਿਆ ਕਿ ਇਸ ਸਾਲ ਪਾਵਰ ਐਕਸਚੇਂਜ ਤਹਿਤ ਕਰੀਬ 1500 ਮੈਗਾਵਾਟ ਬਿਜਲੀ ਖਰੀ ਦੀ ਗਈ ਹੈ ਜਿਸ ਨਾਲ ਕੁੱਲ ਮਿਲਾ ਕੇ ਖਰੀਦ ਪ੍ਰਦਰਸ਼ਨ ਚੰਗਾ ਰਿਹਾ ਹੈ।

Leave a Reply

Your email address will not be published.