ਹੁਣੇ ਹੁਣੇ 9ਵੀ ਤੋਂ 12ਵੀ ਜਮਾਤ ਦੇ ਵਿਦਿਆਰਥੀਆਂ ਲਈ ਆਈ ਬਹੁਤ ਜਰੂਰੀ ਖ਼ਬਰ-ਦੇਖੋ ਪੂਰੀ ਖ਼ਬਰ

ਸੈਂਟਰਲ ਬੋਰਫ ਆਫ ਸੈਕੰਡਰੀ ਐਜੂਕੇਸ਼ਨ ਨੇ ਨਵੇਂ ਵਿੱਦਿਅਕ ਸੈਸ਼ਨ-2021-22 ਲਈ ਜੋ ਸਿਲੇਬਸ ਜਾਰੀ ਕੀਤਾ ਹੈ, ਉਸ ਸਿਲੇਬਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਗਈ। ਇਸ ਦਾ ਮਤਲਬ ਇਹ ਹੈ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਸੀ. ਬੀ. ਐੱਸ. ਈ. ਨੇ ਪਿਛਲੇ ਵਿੱਦਿਅਕ ਸੈਸ਼ਨ (2020-21) ਵਿਚ ਜੋ ਕਟੌਤੀ ਕੀਤੀ ਸੀ, ਉਹ ਕਟੌਤੀ ਇਸ ਨਵੇਂ ਵਿੱਦਿਅਕ ਸੈਸ਼ਨ ਵਿਚ ਲਾਗੂ ਨਹੀਂ ਕੀਤੀ ਜਾਵੇਗੀ।

ਸੀ. ਬੀ. ਐੱਸ. ਈ. ਨੇ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ 2021-2022 ਲਈ ਆਪਣਾ ਸਿਲੇਬਸ ਜਾਰੀ ਕਰ ਦਿੱਤਾ ਹੈ। ਇਹ ਸਿਲੇਬਸ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤ ਲਈ ਜਾਰੀ ਕੀਤਾ ਗਿਆ ਹੈ। ਅਜਿਹੇ ਵਿਦਿਆਰਥੀ ਜਿਨ੍ਹਾਂ ਨੇ ਸੀ. ਬੀ. ਐੱਸ. ਈ. ਬੋਰਡ ਦੀ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤ ਵਿਚ ਦਾਖ਼ਲਾ ਲਿਆ ਹੈ, ਉਹ ਵਿਦਿਆਰਥੀ ਸੀ. ਬੀ. ਐੱਸ. ਈ. ਦੀ ਆਫੀਸ਼ੀਅਲ ਵੈੱਬਸਾਈਟ ’ਤੇ ਲਾਗ ਇਨ ਕਰ ਕੇ ਆਪਣਾ ਸਿਲੇਬਸ ਚੈੱਕ ਕਰ ਸਕਦੇ ਹਨ।

ਕਟੌਤੀ ਦੀ ਜਗ੍ਹਾ ਰਿਵਾਈਡ ਚੈਪਟਰ ਵੀ ਜੁੜੇ
ਨਵੇਂ ਵਿੱਦਿਅਕ ਸੈਸ਼ਨ 2021-22 ਲਈ ਜੋ ਸਿਲੇਬਸ ਜਾਰੀ ਕੀਤਾ ਗਿਆ ਹੈ, ਉਸ ਸਿਲੇਬਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਗਈ। ਇਸ ਦਾ ਮਤਲਬ ਇਹ ਹੈ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਸੀ. ਬੀ. ਐੱਸ. ਈ. ਨੇ ਪਿਛਲੇ ਵਿੱਦਿਅਕ ਸੈਸ਼ਨ (2020-21) ਵਿਚ ਜੋ ਕਟੌਤੀ ਕੀਤੀ ਸੀ,

ਉਹ ਇਸ ਨਵੇਂ ਵਿੱਦਿਅਕ ਸੈਸ਼ਨ ਵਿਚ ਲਾਗੂ ਨਹੀਂ ਕੀਤੀ ਜਾਵੇਗੀ। ਇਸ ਲਈ 9ਵੀਂ, 10ਵੀਂ, 11ਵੀਂ ਅਤੇ 12ਵੀਂ ਦੀਆਂ ਕਲਾਸਾਂ ਲਈ ਬੋਰਡ ਨੇ ਵਿੱਦਿਅਕ ਸੈਸ਼ਨ 2021-22 ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ।

ਦੱਸ ਦੇਈਏ ਕਿ ਬੀਤੇ ਸਾਲਾਂ ਵਿਚ 15 ਮਾਰਚ ਤੱਕ ਸਿਲੇਬਸ ਜਾਰੀ ਕਰ ਦਿੱਤਾ ਜਾਂਦਾ ਸੀ। ਅਧਿਆਪਕਾਂ ਦੀ ਮੰਨੀਏ ਤਾਂ ਸਿਲੇਬਸ ਉਹੀ ਹੈ, ਜੋ 2019-20 ਵਿਚ ਸੀ। ਸਗੋਂ ਜੋ ਚੈਪਟਰ 2020 ਵਿਚ ਹਟਾਏ ਗਏ ਸਨ, ਉਨ੍ਹਾਂ ਵਿਚ ਕੁਝ ਵਧੇ ਹਨ। ਸਾਰੇ ਵਿਸ਼ਿਆਂ ਨੂੰ ਦੇਖਿਆ ਜਾਵੇ ਤਾਂ ਔਸਤਨ 15 ਤੋਂ 18 ਫ਼ੀਸਦੀ ਟਾਪਿਕ ਜੁੜ ਗਏ ਹਨ ਕਿਉਂਕਿ ਪੁਰਾਣੇ ਪੈਟਰਨ ਦੇ ਨਾਲ ਰਿਵਾਈਜ਼ਡ ਚੈਪਟਰ ਵੀ ਪੜ੍ਹਾਏ ਜਾਣਗੇ।

Leave a Reply

Your email address will not be published.