ਖੁਸ਼ਖ਼ਬਰੀ- ਪੰਜਾਬ ਦੇ ਇਹਨਾਂ ਸ਼ਹਿਰਾਂ ਵਿਚ ਵੀ ਸ਼ੁਰੂ ਹੋਣ ਜਾ ਰਹੀ ਹੈ ਰੇਲ ਸਰਵਿਸ-ਦੇਖੋ ਤਾਜ਼ਾ ਖ਼ਬਰ

ਰੇਲਗੱਡੀ ਵਿਚ ਲੋਕਲ ਸਫ਼ਰ ਕਰਨ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਜਲੰਧਰ ਸਿਟੀ-ਪਠਾਨਕੋਟ, ਫਿਰੋਜ਼ਪੁਰ-ਫਾਜ਼ਲਿਕਾ, ਲੁਧਿਆਣਾ-ਲੋਹੀਆਂ ਖਾਸ, ਬਠਿੰਡਾ-ਫਾਜ਼ਲਿਕਾ, ਅੰਮ੍ਰਿਤਸਰ-ਪਠਾਨਕੋਟ ਵਿਚਕਾਰ ਜਲਦ ਹੀ ਰੇਲ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਰੇਲਵੇ 5 ਅਪ੍ਰੈਲ ਤੋਂ 71 ਗੈਰ-ਰਿਜ਼ਰਵਡ ਰੇਲ ਸੇਵਾਵਾਂ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ ਸ਼ੁਰੂ ਕਰਨ ਜਾ ਰਿਹਾ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਇਹ ਜਾਣਕਾਰੀ ਦਿੱਤੀ ਹੈ।

ਇਨ੍ਹਾਂ ਵਿਚ ਮੇਲ/ਐਕਸਪ੍ਰੈੱਸ ਰੇਲਗੱਡੀਆਂ ਸ਼ਾਮਲ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਰੇਲਵੇ ਨੇ ਵੱਖ-ਵੱਖ ਸਟੇਸ਼ਨਾਂ ‘ਤੇ ਗੈਰ-ਰਿਜ਼ਰਵਡ ਟਿਕਟ ਕਾਊਂਟਰਾਂ ‘ਤੇ ਭੀੜ ਘਟਾਉਣ ਅਤੇ ਟਿਕਟ ਬੁਕਿੰਗ ਕਾਊਂਟਰਾਂ ‘ਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ‘ਯੂਟੀਐਸ ਆਨ ਮੋਬਾਈਲ’ ਐਪ ਨੂੰ ਵੀ ਮੁੜ ਸਰਗਰਮ ਕੀਤਾ ਹੈ।

ਰੇਲ ਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਰੇਲਵੇ ਨੇ ਇਹ ਫ਼ੈਸਲਾ ਕੀਤਾ ਹੈ। ਇਨ੍ਹਾਂ ਰੇਲਗੱਡੀਆਂ ਵਿਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕੋਵਿਡ-19 ਪ੍ਰੋਟੋਕਾਲ ਦੀ ਵੀ ਪਾਲਣਾ ਕਰਨੀ ਹੋਵੇਗੀ।

ਰੇਲਵੇ ਨੇ ਸਬੰਧਤ ਖੇਤਰੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਜਦੋਂ ਉਨ੍ਹਾਂ ਦੇ ਇਲਾਕੇ ਵਿਚ ਰੇਲ ਸੇਵਾ ਸ਼ੁਰੂ ਹੋਵੇ ਉਸ ਸਮੇਂ ਉਹ ‘UTS on Mobile’ ਐਪ ‘ਤੇ ਗੈਰ ਰਿਜ਼ਰਵਡ ਟਿਕਟਾਂ ਦੀ ਬੁਕਿੰਗ ਚਾਲੂ ਕਰ ਦੇਣ। ਯਾਤਰੀ ਟਿਕਟ ਬੁਕਿੰਗ ਲਈ ‘ਯੂਟੀਐਸ ਆਨ ਮੋਬਾਈਲ’ ਐਪ ਜਾਂ https://www.utsonmobile.indianrail.gov.in ਵੈੱਬਸਾਈਟ ‘ਤੇ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.