ਦੇਖੋ ਕੈਪਟਨ ਦੀਆਂ ਫਰੀ ਬੱਸਾਂ ਦਾ ਹਾਲ,ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਆਇਆ ਸਾਹਮਣੇ

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਔਰਤਾਂ ਲਈ ਬੱਸ ਦਾ ਸਫਰ ਫਰੀ ਕਰ ਦਿੱਤਾ ਹੈ। ਪਰ ਸਿਰਫ ਦੋ ਦਿਨਾਂ ਦੇ ਅੰਦਰ ਹੀ ਔਰਤਾਂ ਲਈ ਮੁਫਤ ਦਾ ਇਹ ਸਫਰ ਮੁਸੀਬਤ ਬਣਦਾ ਨਜ਼ਰ ਆ ਰਿਹਾ ਹੈ। ਇਸ ਦੀਆਂ ਕਾਫੀ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ।ਹੁਣ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਸਕੂਟਰ ਸਵਾਰ ਇਕ ਮਹਿਲਾ ਨੂੰ ਬੱਸ ਵਿਚ ਬਿਠਾਉਣ ਲਈ ਸਰਕਾਰੀ ਬੱਸ ਦਾ ਪਿੱਛਾ ਕਰ ਰਿਹਾ ਹੈ ਤੇ ਰੁਕਣ ਦਾ ਇਸ਼ਾਰਾ ਵੀ ਕਰਦਾ ਹੈ ਪਰ ਬੱਸ ਚਾਲਕ ਇਸ ਦੀ ਬਿਲਕੁਲ ਪਰਵਾਹ ਕਰਦਾ ਨਜ਼ਰ ਨਹੀਂ ਆ ਰਿਹਾ।

ਥੋੜ੍ਹੀ ਦੂਰ ਬੱਸ ਰੁਕ ਤਾਂ ਜਾਂਦੀ ਹੈ ਪਰ ਬੱਸ ਚਾਲਕ ਮਹਿਲਾ ਨੂੰ ਚੜ੍ਹਨ ਤੋਂ ਰੋਕਣ ਲਈ ਪੂਰਾ ਟਿੱਲ ਲਾ ਰਿਹਾ ਹੈ। ਜਿਸ ਕਾਰਨ ਮਹਿਲਾ ਥੱਲੇ ਡਿੱਗ ਜਾਂਦੀ ਹੈ ਤੇ ਉਸ ਦੀ ਜਾਨ ਬੜੀ ਮੁਸ਼ਕਲ ਨਾ ਬਚਦੀ ਹੈ। ਇਹ ਵੀਡੀਓ ਕਿਥੋਂ ਤੇ ਕਿਸ ਦਿਨ ਦੀ ਹੈ, ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਪਰ ਇਸ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਫੇਸਬੁਕ ਸਫੇ ਉਤੇ ਸਾਂਝੀ ਕਰਦਿਆਂ ਵੱਡੇ ਸਵਾਲ ਚੁੱਕੇ ਹਨ।

ਦੱਸ ਦਈਏ ਕਿ ਕੱਲ੍ਹ ਅਜਿਹਾ ਹੀ ਇੱਕ ਮਾਮਲਾ ਰੂਪਨਗਰ ਵਿੱਚ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਪੰਜਾਬ ਰੋਡਵੇਜ਼ ਡਿੱਪੂ ਦੀ ਪਨਬਸ ਨੰਬਰ ਪੀਬੀ12ਕ-4308 ਰੂਪਨਗਰ ਦੇ ਬੱਸ ਅੱਡੇ ’ਤੇ ਪਹੁੰਚੀ ਤਾਂ ਲੜਕੀ ਦੇ ਪਿਤਾ ਅਤੇ ਬੱਸ ਕੰਡਕਟਰ ਵਿਚਕਾਰ ਲੜਕੀ ਦੀ ਟਿਕਟ ਕੱਟਣ ਦੇ ਮਾਮਲੇ ਨੂੰ ਲੈ ਕੇ ਹੱਥੋਪਾਈ ਹੋ ਗਈ, ਜਿਸ ਦੌਰਾਨ ਲੜਕੀ ਦੇ ਪਿਤਾ ਤੇ ਪਿੰਡ ਖੁਆਸਪੁਰਾ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਦੀ ਪੱਗ ਵੀ ਉਤਰ ਗਈ। ਇਸ ਦੌਰਾਨ ਜਿੱਥੇ ਲੜਕੀ ਦੇ ਪਰਿਵਾਰ ਦੇ ਹੋਰ ਮੈਂਬਰ ਮੌਕੇ ’ਤੇ ਪੁੱਜ ਗਏ, ਉੱਥੇ ਹੀ ਰੋਡਵੇਜ਼ ਦੇ ਹੋਰ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ ਅਤੇ ਡਰਾਈਵਰ ਵੱਲੋਂ ਬੱਸ ਸੜਕ ਦੇ ਵਿਚਾਲੇ ਖੜ੍ਹੀ ਕਰ ਦਿੱਤੀ ਗਈ।

ਲੜਕੀ ਦੇ ਪਿਤਾ ਨੇ ਲੜਕੀ ਕੋਲ ਆਧਾਰ ਕਾਰਡ ਹੋਣ ਦੇ ਬਾਵਜੂਦ ਲੜਕੀ ਦੀ ਟਿਕਟ ਕੱਟਣ ਦਾ ਦੋਸ਼ ਲਗਾਇਆ ਜਦਕਿ ਬੱਸ ਕੰਡਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਪਟਿਆਲਾ ਤੋਂ ਬੱਸ ਵਿੱਚ ਸਵਾਰ ਹੋਈ ਸੀ ਅਤੇ ਉਸ ਨੇ ਬੱਸ ਦੀ ਟਿਕਟ ਖੁਦ ਕਟਵਾਈ ਸੀ ਅਤੇ ਬਾਅਦ ਵਿੱਚ ਲੜਕੀ ਨੇ ਆਧਾਰ ਕਾਰਡ ਹੋਣ ਬਾਰੇ ਦੱਸਿਆ ਜਿਸ ਤੋਂ ਬਾਅਦ ਲੜਕੀ ਦੀ ਕੱਟੀ 110 ਰੁਪਏ ਦੀ ਟਿਕਟ ਦੇ ਪੈਸੇ ਵੀ ਵਾਪਸ ਕਰ ਦਿੱਤੇ ਗਏ ਸਨ, ਪਰ ਬੱਸ ਰੂਪਨਗਰ ਪੁੱਜਣ ’ਤੇ ਲੜਕੀ ਦੇ ਪਿਤਾ ਨੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *