ਹੁਣੇ ਹੁਣੇ ਏਥੇ ਹੋਏ ਮੁਕਾਬਲੇ ਚ’ ਦੇਸ਼ ਦੇ ਏਨੇ ਜਵਾਨ ਹੋਏ ਸ਼ਹੀਦ ਅਤੇ ਏਨੇ ਹੋਏ ਜਖਮੀ-ਦੇਖੋ ਪੂਰੀ ਖ਼ਬਰ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਅਤੇ ਸੁਕਮਾ ਜ਼ਿਲ੍ਹਿਆਂ ਦੀ ਸਰਹੱਦ ‘ਤੇ ਮੁਕਾਬਲੇ ਵਿਚ 22 ਜਵਾਨ ਸ਼ਹੀਦ ਹੋ ਗਏ ਹਨ। ਸੁਰੱਖਿਆ ਬਲਾਂ ਨੇ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਰਾਜ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਸੁਰੱਖਿਆ ਬਲਾਂ ਨੇ ਅੱਜ ਘਟਨਾ ਸਥਾਨ ਤੋਂ ਲਾਪਤਾ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।

ਬੀਤੇ ਦਿਨ ਸੁਕਮਾ ਜ਼ਿਲ੍ਹੇ ਦੇ ਜਗਰਗੁੰਡਾ ਥਾਣੇ ਦੇ ਪਿੰਡ ਜੋਨਾਗੁੜਾ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ ਤੇ 30 ਜ਼ਖ਼ਮੀ ਹੋ ਗਏ। ਇਸ ਦੌਰਾਨ 18 ਜਵਾਨ ਲਾਪਤਾ ਹੋ ਗਏ। ਇਨ੍ਹਾਂ ਵਿੱਚ 17 ਦੀਆਂ ਲਾਸ਼ਾਂ ਮਿਲ ਗਈਆਂ ਹਨ ਤੇ ਇਕ ਦੀ ਭਾਲ ਜਾਰੀ ਹੈ।

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਛੱਤੀਸਗੜ੍ਹ ਵਿੱਚ ਨਕਸਲੀਆਂ ਨਾਲ ਮੁਕਾਬਲੇ ਤੋਂ ਬਾਅਦ ਪੈਦਾ ਹੋਏ ਹਾਲਾਤ ਦਾ ਲੈਣ ਲਈ ਰਾਜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਗੱਲਬਾਤ ਕੀਤੀ। ਸ਼ਾਹ ਨੇ (ਸੀਆਰਪੀਐੱਫ) ਦੇ ਡੀਜੀ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਛੱਤੀਸਗੜ੍ਹ ਜਾਣ ਲਈ ਕਿਹਾ।


ਜਦੋਂ ਅੱਜ ਸਵੇਰੇ ਨਿਊਜ਼ 18 ਦੀ ਟੀਮ ਗਰਾਊਂਡ ਜ਼ੀਰੋ ਪਹੁੰਚੀ ਤਾਂ ਉਥੇ ਹਾਲਾਤ ਦਿਲ ਦਹਿਲਾਉਣ ਵਾਲੇ ਸਨ।ਟੀਮ ਨੇ ਦੇਖਿਆ ਕਿ ਇਕ ਦਰੱਖਤ ਦੇ ਕੋਲ 6 ਸੈਨਿਕਾਂ ਦੀਆਂ ਲਾਸ਼ਾਂ ਪਈਆਂ ਸਨ।ਉਸੇ ਸਮੇਂ 3 ਜਵਾਨਾਂ ਦੀਆਂ ਲਾਸ਼ਾਂ ਵੀ ਕੁਝ ਦੂਰੀ ‘ਤੇ ਪਈਆਂ ਸਨ ਅਤੇ ਇਕ ਜਵਾਨ ਦੀ ਮ੍ਰਿਤਕ ਦੇਹ ਨੇੜਲੇ ਇਕ ਘਰ ਦੇ ਕੋਲ ਪਈ ਸੀ। ਪਿੰਡ ਵਾਸੀਆਂ ਨੇ ਨਿਊਜ਼ 18 ਦੀ ਟੀਮ ਨੂੰ ਦੱਸਿਆ ਕਿ ਸਾਹਮਣੇ ਅਤੇ ਜੰਗਲ ਵਿਚ ਕਰੀਬ 10 ਸੈਨਿਕਾਂ ਦੀਆਂ ਲਾਸ਼ਾਂ ਹਨ।

ਦੱਸ ਦੇਈਏ ਕਿ ਸੁਰੱਖਿਆ ਬਲਾਂ ਨਾਲ ਨਕਸਲੀਆਂ ਦਾ ਪਹਿਲਾ ਮੁਕਾਬਲਾ ਪਿੰਡ ਨੇੜੇ ਪਹਾੜੀ ਵਿੱਚ ਹੋਇਆ ਸੀ। ਦੂਜੀ ਮੁਠਭੇੜ ਜ਼ਖਮੀ ਫੌਜੀਆਂ ਨੂੰ ਲੈਜਾਂਦੇ ਸਮੇਂ ਹੋਈ। ਜ਼ਖਮੀ ਫੌਜੀਆਂ ਨੂੰ ਲੈ ਕੇ ਜਾ ਰਹੀ ਸੁਰੱਖਿਆ ਬਲਾਂ ਦੀ ਟੀਮ ‘ਤੇ ਨਕਸਲੀਆਂ ਨੇ ਫਿਰ ਫਾਇਰਿੰਗ ਕਰ ਦਿੱਤੀ ਸੀ, ਜਿਸ ਦੇ ਜਵਾਬ ਵਿਚ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ।

Leave a Reply

Your email address will not be published.