ਹੁਣ ਠਾਹ-ਠਾਹ ਕਰਕੇ ਲੱਗਣਗੇ ਕਨੇਡਾ ਦੇ ਵੀਜ਼ੇ ਅਤੇ ਪੰਜਾਬੀਆਂ ਨੂੰ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ,ਦੇਖੋ ਤਾਜ਼ਾ ਖ਼ਬਰ

ਅੱਜ ਦੇ ਦੌਰ ਵਿੱਚ ਹਰ ਇਨਸਾਨ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ। ਕੁਝ ਲੋਕ ਵਿਦੇਸ਼ ਖੁਸ਼ੀ ਨਾਲ ਜਾਂਦੇ ਹਨ ਅਤੇ ਕੁੱਝ ਘਰ ਦੀਆਂ ਮਜਬੂਰੀਆਂ ਨੂੰ ਪੂਰੇ ਕਰਨ ਲਈ। ਤਾਂ ਜੋ ਉਹ ਆਪਣੇ ਪਰਵਾਰ ਨੂੰ ਇਕ ਵਧੀਆ ਪਰਵਰਿਸ਼ ਦੇ ਸਕਣ। ਗੱਲ ਕੀਤੀ ਜਾਵੇ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ ਦੀ ਤਾਂ ਬਹੁਤ ਸਾਰੇ ਦੇਸ਼ਾਂ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਉੱਥੋਂ ਦਾ ਮਾਹੌਲ, ਉਥੋਂ ਦੀ ਖੂਬਸੂਰਤੀ ਅਤੇ ਉਥੇ ਬਹੁਤ ਸਾਰੇ ਆਮਦਨ ਦੇ ਸਾਧਨ, ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵੱਲ ਖਿੱਚੇ ਜਾਂਦੇ ਹਨ।

ਅੱਜ ਦੇ ਦੌਰ ਦੇ ਵਿੱਚ ਵਿਦਿਆਰਥੀਆਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਜਿੱਥੇ ਜਾਣ ਲਈ ਵੱਖ-ਵੱਖ ਰਸਤਿਆਂ ਰਾਹੀਂ ਲੋਕ ਕੈਨੇਡਾ ਜਾਂਦੇ ਹਨ। ਹੁਣ ਕੈਨੇਡਾ ਜਾਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ , ਜਿੱਥੇ ਪੰਜਾਬੀਆਂ ਨੂੰ ਲੱਗਣਗੀਆਂ ਮੌਜਾਂ ਤੇ ਠਾਹ ਠਾਹ ਲੱਗਣਗੇ ਵੀਜ਼ੇ। ਕੈਨੇਡਾ ਸਰਕਾਰ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸਦੇ ਜ਼ਰੀਏ ਵਿਦੇਸ਼ੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਮਿਲ ਸਕੇ।

ਜਿੱਥੇ ਕੁਝ ਲੋਕ ਆਪਣੇ ਸਕੇ ਸਬੰਧੀਆਂ ਨੂੰ ਮਿਲਣ ਲਈ ਜਾਂਦੇ ਹਨ ਉਥੇ ਹੀ ਕੁਝ ਲੋਕ ਸਰਕਾਰ ਵੱਲੋਂ ਜਾਰੀ ਕੀਤੇ ਗਏ ਐਕਸਪ੍ਰੈਸ ਵੀਜ਼ਾ ਰਾਹੀਂ ਕੈਨੇਡਾ ਪਹੁੰਚਦੇ ਹਨ।ਕਰੋਨਾ ਦੇ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਬਹੁਤ ਸਾਰੇ ਲੋਕਾਂ ਦਾ ਇਹ ਸੁਪਨਾ ਸੱਚ ਨਹੀਂ ਹੋ ਸਕਿਆ। ਤੇ ਕੈਨੇਡਾ ਸਰਕਾਰ ਵੱਲੋਂ ਇਸ ਸਾਲ ਦੌਰਾਨ ਬਹੁਤ ਜਲਦੀ ਹੀ ਐਕਸਪ੍ਰੈਸ ਵੀਜ਼ਾ ਤੇ 4 ਲੱਖ 1 ਹਜ਼ਾਰ ਪਰਵਾਸੀ ਲੋਕਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਖਬਰ ਨੂੰ ਸੁਣਦੇ ਹੀ ਲੰਮੇ ਅਰਸੇ ਤੋਂ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਚੰਡੀਗੜ੍ਹ ਦੇ ਜਮਪਲ ਸੋਲਿਸਟਰ ਅਵਨੀਸ਼ ਜੌਲੀ ਵੱਲੋਂ ਕਿਹਾ ਗਿਆ ਹੈ ਕਿ ਇਸ ਐਲਾਨ ਦਾ ਸਭ ਤੋਂ ਵੱਡਾ ਫਾਇਦਾ ਕੈਨੇਡਾ ਆਉਣ ਵਾਲੇ ਪੰਜਾਬੀਆਂ ਨੂੰ ਹੋਵੇਗਾ। ਹੁਣ ਕਰੋਨਾ ਟੀਕਾਕਰਨ ਤੋਂ ਬਾਅਦ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਹਟਾ ਦਿੱਤੇ ਜਾਣ ਦੀ ਆਸ ਬਣੀ ਹੋਈ ਹੈ।


ਪਿਛਲੇ ਸਾਲ ਐਕਸਪ੍ਰੈਸ ਐਂਟਰੀ ਦੇ ਰਾਹੀਂ ਕੈਨੇਡਾ ਵੱਲੋਂ 22,600 ਪਰਵਾਸੀਆਂ ਨੂੰ ਵੀਜ਼ਾ ਦਿੱਤਾ ਗਿਆ ਸੀ। ਜਿਸ ਲਈ 13 ਫਰਵਰੀ ਨੂੰ ਡਰਾਅ ਕੱਢਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਿਊਬਿਕ ਨੂੰ ਛੱਡ ਕੇ ਕੈਨੇਡਾ ਦੇ ਹਰੇਕ ਸੂਬੇ ਲਈ ਵੱਖਰਾ ਵੱਖਰਾ ਪ੍ਰੋਗਰਾਮ ਚੱਲ ਰਿਹਾ ਹੈ ਜਿਸਦੇ ਵਿੱਚ ਹੁਨਰਮੰਦ ਕਾਮੇ ਕੈਨੇਡਾ ਆ ਸਕਦੇ ਹਨ। ਇਸ ਸਮੇਂ ਸਿਰਫ ਕੈਨੇਡੀਅਨ ਨਾਗਰਿਕ ਅਤੇ ਪੀ ਆਰ ਪ੍ਰਾਪਤ ਨਿਵਾਸੀਆਂ ਅਤੇ ਕੁਝ ਅਸਥਾਈ ਵਿਦੇਸ਼ੀ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੇ ਸਕੇ ਰਿਸ਼ਤੇਦਾਰ ਹੀ ਕੈਨੇਡਾ ਆ ਸਕਦੇ ਹਨ।

Leave a Reply

Your email address will not be published. Required fields are marked *