ਦੋਸਤੋ ਅਕਸਰ ਅਸੀ ਬਿਜਲੀ ਦੇ ਬਿੱਲ ਤੋਂ ਕਾਫੀ ਪ੍ਰੇਸ਼ਾਨ ਰਹਿੰਦੇ ਹਾਂ ਅਤੇ ਇਸਨੂੰ ਘੱਟ ਕਰਨ ਦੇ ਨਵੇਂ ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਾਂ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸਦੀ ਮਦਦ ਨਾਲ ਤੁਸੀ ਸਿਰਫ 40 ਰੂਪਏ ਵਿੱਚ ਬਿਜਲੀ ਦਾ ਬਿਲ ਘੱਟ ਕਰ ਸਕਦੇ ਹੋ। ਜਿਆਦਾਤਰ ਲੋਕ ਘਰ ਦੀ ਬਿਜਲੀ ਦੇ ਵੋਲਟੇਜ ਨੂੰ ਜ਼ਿਆਦਾ ਕਰਨ ਲਈ ਸਟੇਬਲਾਇਜਰ ਲਗਾਉਂਦੇ ਹਨ, ਫਿਰ ਚਾਹੇ ਉਹ ਆਟੋਕਟ ਹੋਵੇ ਜਾਂ ਫਿਰ ਆਟੋਮੇਟਿਕ।
ਪਰ ਕੀ ਤੁਸੀ ਜਾਣਦੇ ਹੋ ਕਿ ਇਹ ਸਟੇਬਲਾਇਜਰ ਬਿਨਾਂ ਲੋਡ ਦੇ ਵੀ ਤੁਹਾਡੀ ਬਿਜਲੀ ਖਪਤ ਕਰ ਰਿਹਾ ਹੈ? ਇਸ ਕਾਰਨ ਤੁਹਾਡਾ ਬਿਜਲੀ ਦਾ ਬਿਲ ਜ਼ਿਆਦਾ ਆ ਰਿਹਾ ਹੈ। ਇਹ ਸਟੇਬਲਾਇਜਰ ਬਿਨਾਂ ਕਿਸੇ ਲੋਡ ਦੇ ਵੀ ਕਰੀਬ 40 ਵਾਟ ਬਿਜਲੀ ਖਾਂਦਾ ਹੈ ਜੋ ਕਿ ਬਹੁਤ ਜ਼ਿਆਦਾ ਹੈ। ਇਸਦੀ ਸਭਤੋਂ ਜ਼ਿਆਦਾ ਜ਼ਰੂਰਤ ਸਾਨੂੰ ਗਰਮੀਆਂ ਵਿੱਚ ਹੁੰਦੀ ਹੈ, ਕਿਉਂਕਿ ਗਰਮੀਆਂ ਵਿੱਚ ਵੋਲਟੇਜ ਕਾਫ਼ੀ ਘੱਟ ਹੁੰਦੀ ਹੈ।
ਪਰ ਬਾਕੀ ਸਮਾਂ ਯਾਨੀ ਕਿ ਸਾਲ ਦੇ ਲਗਭਗ 5 ਮਹੀਨੇ ਵੋਲਟੇਜ ਬਿਲਕੁਲ ਠੀਕ ਰਹਿੰਦੀ ਹੈ। ਉਸ ਸਮੇਂ ਜਾਂ ਤਾਂ ਤੁਸੀ ਇਸ ਸਟੇਬਲਾਇਜਰ ਨੂੰ ਬਿਜਲੀ ਕਨੈਕਸ਼ਨ ਤੋਂ ਉਤਾਰ ਦਿਓ ਪਰ ਜੇਕਰ ਤੁਸੀ ਇਸਨੂੰ ਵਾਰ ਵਾਰ ਉਤਾਰਨ -ਲਗਾਉਣ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦੇ ਹੋ ਤਾਂ ਇਸਦਾ ਇੱਕ ਹੋਰ ਹੱਲ ਹੈ। ਇਸਦੇ ਲਈ ਸਟੇਬਲਾਇਜਰ ਉੱਤੇ ਤੁਹਾਨੂੰ ਸਿਰਫ ਇੱਕ ਸਵਿਚ ਲਾਉਣਾ ਪਵੇਗਾ।
ਜੇਕਰ ਤੁਹਾਡਾ ਸਟੇਬਲਾਇਜਰ 3 KVA ਦਾ ਹੈ ਤਾਂ 16 amp ਦਾ ਸਵਿਚ ਲਗਾਓ, ਅਤੇ ਜੇਕਰ 5 KVA ਦਾ ਹੈ ਤਾਂ 32 Amp ਦਾ ਸਵਿੱਚ ਲਗਵਾਓ। ਜੇਕਰ ਤੁਹਾਨੂੰ 32 AMp ਦਾ ਸਵਿਚ ਨਾ ਮਿਲੇ ਤਾਂ ਤੁਸੀ MCB ਵੀ ਲਗਾ ਸੱਕਦੇ ਹੋ। ਇਸ ਸਵਿਚ ਨੂੰ ਲਗਾਉਣ ਨਾਲ ਤੁਸੀ ਇਸ ਸਟੇਬਲਾਇਜਰ ਨੂੰ ਜਦੋਂ ਚਾਹੋ ਚਲਾ ਸਕਦੇ ਹੋ ਅਤੇ ਜਦੋਂ ਚਾਹੋ ਬੰਦ ਕਰ ਸਕਦੇ ਹੋ। ਇਸ ਤਰਾਂ ਸਿਰਫ ਇੱਕ ਸਵਿੱਚ ਲਗਾ ਕੇ ਹੀ ਤੁਸੀ ਸਾਲ ਵਿੱਚ ਲਗਭਗ 4000 ਰੁਪਏ ਦੀ ਬਿਜਲੀ ਬਚਾ ਸਕਦੇ ਹੋ । ਸਵਿਚ ਲਗਾਉਣ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….