ਹੁਣੇ ਹੁਣੇ ਯੂ.ਕੇ ਆਉਣ ਵਾਲੇ ਲੋਕਾਂ ਲਈ ਪ੍ਰਧਾਨ ਮੰਤਰੀ ਜਾਨਸਨ ਨੇ ਕਰਤਾ ਇਹ ਵੱਡਾ ਐਲਾਨ-ਦੇਖੋ ਤਾਜ਼ਾ ਖ਼ਬਰ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਯਾਤਰਾ ਲਈ ਹੋਣ ਵਾਲੀ ਕੋਰੋਨਾ ਵਾਇਰਸ ਟੈਸਟਿੰਗ ਨੂੰ ਆਸਾਨ ਅਤੇ ਸਸਤਾ ਬਣਾਉਣਾ ਚਾਹੁੰਦੇ ਹਨ । ਉਨ੍ਹਾਂ ਨੇ ਇਸ ਗੱਲ ਵੱਲ ਇਸ਼ਾਰਾ ਵੀ ਕੀਤਾ ਕਿ ਜਲਦ ਹੀ ਰੈਪਿਡ ਟੈਸਟ ਦੀ ਸ਼ੁਰੂਆਤ ਵੀ ਕੀਤੀ ਜਾ ਸਕਦੀ ਹੈ। ਦਰਅਸਲ, ਏਅਰਲਾਈਨ ਇੰਡਸਟਰੀ ਨੇ ਸਰਕਾਰ ਦੀ ਇਸ ਗੱਲ ਨੂੰ ਲੈ ਕੇ ਆਲੋਚਨਾ ਕੀਤੀ ਕਿ ਮੌਜੂਦ ਸਮੇਂ ‘ਚ ਹੋਣ ਵਾਲੀਆਂ ਯਾਤਰੀਆਂ ਦੀ ਕੋਰੋਨਾ ਟੈਸਟਿੰਗ ਕਾਫੀ ਤੰਗ ਪ੍ਰੇਸ਼ਾਨ ਕਰਨ ਵਾਲੀ ਹੈ।

ਈਜ਼ੀਜੈਟ ਦੇ ਬੌਸ ਜੋਹਾਨ ਲੁੰਡਗ੍ਰੇਨ ਨੇ ਯਾਤਰਾ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਸਰਕਾਰ ਦੀਆਂ ਕੁਝ ਯੋਜਨਾਵਾਂ ਦੀ ਆਲੋਚਨਾ ਕੀਤੀ ਹੈ। ਨਾਲ ਹੀ ਇਸ ਦੇ ਲਈ ਕੋਰੋਨਾ ਟੈਸਟਿੰਗ ਦੀ ਭੂਮਿਕਾ ‘ਤੇ ਸਵਾਲ ਵੀ ਚੁੱਕਿਆ ਗਿਆ ਹੈ।

ਜਦ ਬ੍ਰਿਟਿਸ਼ ਪੀ.ਐੱਮ. ਲੁੰਡਗ੍ਰੇਨ ਦੀਆਂ ਟਿਪਣੀਆਂ ਨੂੰ ਲੈ ਕੇ ਪੁੱਛਿਆ ਗਿਆ ਅਤੇ ਸਵਾਲ ਕੀਤਾ ਗਿਆ ਕਿ ਕੀ ਯਾਤਰੀਆਂ ਦੇ ਹੋਣ ਵਾਲੇ ਪੀ.ਸੀ.ਆਰ. ਟੈਸਟ ਨੂੰ ਰੈਪਿਡ ਟੈਸਟ ‘ਚ ਬਦਲਿਆ ਜਾ ਸਕਦਾ ਹੈ । ਇਸ ‘ਤੇ ਜਾਨਸਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਚੀਜ਼ਾਂ ਨੂੰ ਜਿੰਨਾ ਸੰਭਵ ਹੋਵੇ ਉਨ੍ਹਾਂ ਹੀ ਆਸਾਨ ਬਣਾਉਣਾ ਚਾਹੀਦਾ ਹੈ।

ਅੰਤਰਰਾਸ਼ਟਰੀ ਯਾਤਰਾ ਦੀ 17 ਮਈ ਦੀ ਡੈਡਲਾਈਨ ਨੂੰ ਕਰਾਂਗੇ ਪੂਰਾ – ਬ੍ਰਿਟਿਸ਼ ਪੀ.ਐੱਮ. ਨੇ ਕਿਹਾ ਕਿ ਈਜ਼ਜੈਟ ਦੇ ਬੌਸ ਦਾ ਇਸ ਮੁੱਦੇ ‘ਤੇ ਧਿਆਨ ਦੇਣਾ ਸਹੀ ਹੈ। ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਅਸੀਂ ਚੀਜ਼ਾਂ ਨੂੰ ਲਚੀਲਾ ਅਤੇ ਸਸਤਾ ਬਣਾਉਣ ਲਈ ਕੀ ਕਰ ਸਕਦੇ ਹਾਂ।

ਮੈਂ ਅੰਤਰਰਾਸ਼ਟਰੀ ਯਾਤਰਾ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ। ਸਾਨੂੰ ਹਕੀਕਤ ਨੂੰ ਸਵੀਕਾਰ ਕਰਨਾ ਹੋਵੇਗਾ। ਅੰਸੀ ਤੁਰੰਤ ਅੰਤਰਰਾਸ਼ਟਰੀ ਯਾਤਰਾ ਨੂੰ ਸ਼ੁਰੂ ਨਹੀਂ ਕਰ ਸਕਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ 17 ਮਈ ਦੀ ਜਿਹੜੀ ਡੈਡਲਾਈਨ ਬਣਾਈ ਹੈ, ਉਸ ਨੂੰ ਪੂਰਾ ਨਹੀਂ ਕਰਾਂਗੇ।

Leave a Reply

Your email address will not be published.