ਜਾਂਦੀ ਜਾਂਦੀ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਖੁਸ਼ਖਬਰੀ-ਦੇਖੋ ਪੂਰੀ ਖ਼ਬਰ

ਬਿਜਲੀ ਬਿਲਾਂ ਤੋਂ ਪ੍ਰੇਸ਼ਾਨ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ ਜਿਸਦੇ ਨਾਲ ਆਉਣ ਵਾਲੇ ਸਮੇ ਵਿਚ ਤੁਹਾਡੇ ਬਿਜਲੀ ਦੇ ਬਿੱਲ ਵਿੱਚ ਕਾਫੀ ਫਰਕ ਦੇਖਣ ਨੂੰ ਮਿੱਲ ਸਕਦਾ ਹੈ ਕਿਓਂਕਿ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ 2021-22 ਲਈ ਨਵੀਆਂ ਬਿਜਲੀ ਦਰਾਂ ਦਾ ਐਲਾਨ ਮਾਰਚ ਦੇ ਆਖ਼ਰੀ ਹਫ਼ਤੇ ਤੱਕ ਕੀਤਾ ਜਾ ਸਕਦਾ ਹੈ ਤੇ ਮੌਜੂਦਾ ਸਰਕਾਰ

ਆਖ਼ਰੀ ਸਾਲ ਦੇ ਕਾਰਜਕਾਲ ਵੇਲੇ ਐਲਾਨ ਹੋਣ ਵਾਲੀਆਂ ਬਿਜਲੀ ਦਰਾਂ ‘ਚ ਘਰੇਲੂ ਵਰਗ ਦੇ ਖਪਤਕਾਰਾਂ ਦੇ ਭਾਗ ਖੁੱਲ ਸਕਦੇ ਹਨ ਤੇ ਉਨ੍ਹਾਂ ਲਈ ਬਿਜਲੀ ਸਸਤੀ ਕਰਨ ਵਾਲੀਆਂ ਦਰਾਂ ਦਾ ਐਲਾਨ ਹੋ ਸਕਦਾ ਹੈ | ਕਾਫੀ ਸਮੇ ਤੋਂ ਲੋਕਾਂ ਤੇ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਜਾ ਚੁੱਕਾ ਹੈ ਪਰ ਹੁਣ ਕਾਂਗਰਸ ਦੇ ਆਖਰੀ ਸਾਲ ਵੇਲੇ ਸਰਕਾਰ ਜਾਂਦੀ ਜਾਂਦੀ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ |

ਪਾਵਰਕਾਮ ਨੇ ਘਰੇਲੂ ਬਿਜਲੀ ਖਪਤਕਾਰਾਂ ਲਈ ਬਿਜਲੀ ਦਰਾਂ ਘਟਾਉਣ ਦਾ ਪ੍ਰਸਤਾਵ ਭੇਜਿਆ ਹੈ, ਉਸ ਮੁਤਾਬਿਕ ਖਪਤਕਾਰਾਂ ਨੂੰ ਇਕ ਰੁਪਏ ਤੋਂ ਲੈ ਕੇ ਡੇਢ ਰੁਪਏ ਤੱਕ ਪ੍ਰਤੀ ਯੁੂਨਿਟ ਤੱਕ ਰਾਹਤ ਮਿਲ ਸਕਦੀ ਹੈ |

ਪਾਵਰਕਾਮ ਵਲੋਂ ਘਰੇਲੂ ਖਪਤਕਾਰਾਂ ਲਈ 2021-22 ਵਿਚ ਬਿਜਲੀ ਕੀਮਤਾਂ ‘ਚ ਰਾਹਤ ਦੇਣ ਲਈ ਪ੍ਰਸਤਾਵ ਦਾਖਲ ਕੀਤਾ ਹੈ, ਉਸ ਮੁਤਾਬਿਕ 7 ਕਿੱਲੋਵਾਟ ਦੇ ਪਹਿਲੇ 100 ਯੂਨਿਟਾਂ ਲਈ 3.20 ਰੁਪਏ ਪ੍ਰਤੀ ਯੂਨਿਟ ਦੀ ਸਿਫਾਰਸ਼ ਕੀਤੀ ਹੈ ਜਦਕਿ ਹੁਣ ਇਹ 4.49 ਰੁਪਏ ਪ੍ਰਤੀ ਯੂਨਿਟ ਵਸੂਲ ਕੀਤੀ ਜਾ ਰਹੀ ਹੈ |

100 ਤੋਂ 300 ਯੂਨਿਟ ਤੱਕ ਵਾਲੇ ਘਰੇਲੂ ਖਪਤਕਾਰਾਂ ਨੂੰ 5.80 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫਾਰਸ਼ ਕੀਤੀ ਗਈ ਹੈ, ਜਦਕਿ ਇਸ ਵੇਲੇ 6.34 ਰੁਪਏ ਪ੍ਰਤੀ ਯੂਨਿਟ ਦਰ ਕੀਮਤ ਲਾਗੂ ਹੈ |

ਨਵੰਬਰ 2020 ‘ਚ ਤਾਂ ਪਹਿਲਾਂ ਪਾਵਰਕਾਮ ਨੇ ਆਪਣੇ ਖ਼ਰਚੇ ਪੂਰੇ ਕਰਨ ਲਈ 8 ਫ਼ੀਸਦੀ ਬਿਜਲੀ ਮਹਿੰਗੀ ਕਰਨ ਦੀ ਮਨਜ਼ੂਰੀ ਮੰਗੀ ਸੀ ਪਰ ਬਦਲੇ ਮਾਹੌਲ ਵਿਚ ਪਾਵਰਕਾਮ ਨੇ ਘਰੇਲੂ ਵਰਗ ਦੇ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਣ ਵਾਲੀ ਇਕ ਪਟੀਸ਼ਨ ਬਾਅਦ ਵਿਚ ਕਮਿਸ਼ਨ ਕੋਲ ਦਾਖਲ ਕੀਤੀ ਹੋਈ ਹੈ, ਜਿਸ ਵਿਚ ਘਰੇਲੂ ਵਰਗ ਲਈ ਬਿਜਲੀ ਸਸਤੀ ਕਰਨ ਦੀ ਸਿਫਾਰਸ਼ ਕੀਤੀ ਗਈ ਹੈ |

ਉਸ ਵਿਚ 50 ਪੈਸੇ ਤੋਂ ਲੈ ਕੇ 1 ਰੁਪਏ ਪ੍ਰਤੀ ਯੂਨਿਟ ਤੱਕ ਦੀ ਰਾਹਤ ਮਿਲ ਸਕਦੀ ਹੈ | ਉਂਜ ਵੀ ਇਸ ਵੇਲੇ ਰਾਜ ਭਰ ਵਿਚ ਘਰੇਲੂ ਵਰਗ ਲਈ ਮਹਿੰਗੀ ਬਿਜਲੀ ਦਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਵਿਚ ਇਸ ਵੇਲੇ 8 ਰੁਪਏ ਤੋਂ ਲੈ ਕੇ 9 ਰੁਪਏ ਪ੍ਰਤੀ ਯੂਨਿਟ ਤੱਕ ਘਰੇਲੂ ਬਿਜਲੀ ਪੁੱਜ ਗਈ ਹੈ |

Leave a Reply

Your email address will not be published.