ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਸਫਰ ਦੀ ਸੌਗਾਤ ਦਿੱਤੀ ਹੈ, ਜਿਸ ਨੂੰ ਲੈ ਕੇ ਨਿੱਜੀ ਬੱਸ ਆਪਰੇਟਰ ਸਰਕਾਰ ਦੇ ਖਿਲਾਫ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਅੱਜ ਬਠਿੰਡਾ ਵਿਚ ਨਿੱਜੀ ਕੰਪਨੀ ਜੀ ਐੱਨ ਟੀ ਨੇ ਸਰਕਾਰ ਦੇ ਇਸ ਫ਼ੈਸਲੇ ਤੋਂ ਖ਼ਫ਼ਾ ਹੋ ਕੇ ਵੱਡਾ ਐਲਾਨ ਕੀਤਾ ਹੈ ਅਤੇ ਆਪਣੀਆਂ ਬੱਸਾਂ ਵਿੱਚ ਦੋ ਸਵਾਰੀਆਂ ਦੇ ਨਾਲ ਇਕ ਸਵਾਰੀ ਨੂੰ ਫਰੀ ਸਫਰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।
ਜੀਐਮਟੀ ਟ੍ਰਾਂਸਪੋਰਟ ਦੇ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਫ੍ਰੀ ਸਫਰ ਸ਼ੁਰੂ ਕੀਤਾ ਹੈ ਜਿਸ ਦੇ ਚਲਦੇ ਸਾਡੇ ਨਿੱਜੀ ਟਰਾਂਸਪੋਰਟ ਸੈਕਟਰ ਤੇ ਬਹੁਤ ਵੱਡਾ ਅਸਰ ਪਿਆ ਹੈ, ਹੁਣ ਕੋਈ ਵੀ ਮਹਿਲਾ ਸਵਾਰੀ ਸਾਡੀਆਂ ਬੱਸਾਂ ਵਿੱਚ ਨਹੀਂ ਚੜ੍ਹਦੀਆਂ ਜਿਸ ਕਰਕੇ ਸਾਨੂੰ ਖਾਲੀ ਹੀ ਬੱਸਾਂ ਰੂਟਾਂ ਉਤੇ ਚਲਾਉਣੀਆਂ ਪੈ ਰਹੀਆਂ ਹਨ ਅਤੇ ਖਾਲੀ ਬੱਸਾਂ ਦੇ ਖ਼ਰਚੇ ਰੁਟੀਨ ਦੇ ਵਾਂਗ ਹੀ ਅਸੀਂ ਝੱਲ ਰਹੇ ਹਾਂ।
ਇਸ ਕਰਕੇ ਮਜਬੂਰੀ ਵਿੱਚ ਅੱਜ ਅਸੀਂ ਦੋ ਸਵਾਰੀਆਂ ਦੇ ਨਾਲ ਇਕ ਸਵਾਰੀ ਫ੍ਰੀ ਦਾ ਐਲਾਨ ਕੀਤਾ ਹੈ। ਜੇ ਫਿਰ ਵੀ ਸਵਾਰੀਆਂ ਨਹੀਂ ਆਉਂਦੀਆਂ ਤਾਂ ਹੋ ਸਕਦੈ ਅਸੀਂ ਇਕ ਨਾਲ ਇਕ ਸਵਾਰੀ ਫਰੀ ਕਰ ਦੇਈਏ ਜਿਸ ਨਾਲ ਸਾਨੂੰ ਘੱਟੋ ਘੱਟ ਖਾਲੀ ਬੱਸਾਂ ਰੂਟਾਂ ਉਤੇ ਨਹੀਂ ਬਣਾਉਣੀਆਂ ਪੈਣਗੀਆਂ । ਥੋੜ੍ਹਾ ਬਹੁਤਾ ਮੁਲਾਜ਼ਮਾਂ ਦਾ ਅਤੇ ਡੀਜ਼ਲ ਦਾ ਖਰਚਾ ਨਿਕਲ ਜਾਵੇਗਾ।
ਜੀ ਐਮ ਟੀ ਕੰਪਨੀ ਦੇ ਮੈਨੇਜਰ ਬਲਬੀਰ ਸਿੰਘ ਨੇ ਕਿਹਾ ਅਗਰ ਸਰਕਾਰ ਨੇ ਕਿਸੇ ਨੂੰ ਕੁਝ ਦੇਣਾ ਹੈ ਤਾਂ ਨੌਕਰੀ ਅਤੇ ਰੁਜ਼ਗਾਰ ਦਾ ਪ੍ਰਬੰਧ ਕਰੇ। ਬੱਸ ਦਾ ਕਿਰਾਇਆ ਤਾਂ ਉਹ ਖ਼ੁਦ ਦੇ ਲੈਣਗੇ, ਹਰ ਦਿਨ ਮਹਿੰਗੇ ਡੀਜ਼ਲ ਅਤੇ ਟੈਕਸਾਂ ਦੇ ਬੋਝ ਦੇ ਥੱਲੇ ਅਸੀਂ ਨਿਜੀ ਟਰਾਂਸਪੋਰਟਰ ਦਿਨ ਕੱਟ ਰਹੇ ਹਾਂ। ਜਿਸ ਕਰਕੇ ਅਸੀਂ ਸਰਕਾਰ ਨੂੰ ਸ਼ਰਮ ਦੇਣ ਲਈ ਦੋ ਸਵਾਰੀਆਂ ਨਾਲ ਇੱਕ ਸਵਾਰੀ ਫ੍ਰੀ ਕੀਤੀ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |