ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਜਾਣਕਾਰੀ-ਇਹਨਾਂ ਥਾਂਵਾਂ ਤੇ ਪਵੇਗਾ ਭਾਰੀ ਮੀਂਹ,ਦੇਖੋ ਪੂਰੀ ਖ਼ਬਰ

ਮੌਸਮ ਵਿਭਾਗ ਅਨੁਸਾਰ ਅੱਜ ਦੇਸ਼ ਦੇ ਕਈ ਰਾਜਾਂ ’ਚ ਮੀਂਹ ਪਵੇਗਾ ਤੇ ਕਈਆਂ ’ਚ ਲੂ ਚੱਲਣ ਵਾਲੀ ਹੈ। ਅੱਜ ਬਿਹਾਰ ਤੇ ਝਾਰਖੰਡ ’ਚ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ। ਉੱਧਰ ਰਾਜਧਾਨੀ ਦਿੱਲੀ ’ਚ ਹੁਣ ਸਵੇਰ ਵੇਲੇ ਦੀ ਹਲਕੀ ਠੰਢ ਰਹੇਗੀ ਹੈ ਤੇ ਦਿਨ ਵੇਲੇ ਤਿੱਖੀ ਧੁੱਪ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਦਿੱਲੀ ’ਚ ਅੱਜ ਦੁਪਹਿਰ ਨੂੰ ਲੂ ਚੱਲਣ ਦੀ ਵੀ ਸੰਭਾਵਨਾ ਹੈ।

ਉੱਧਰ ਹਰਿਆਣਾ ’ਚ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਇਸ ਤੋਂ ਬਾਅਦ ਇੱਥੇ ਫਿਰ ਲੋਕਾਂ ਨੂੰ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੇ ਸ਼ਹਿਰ ਜਲੰਧਰ ’ਚ ਅੱਜ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਫ਼ਰਕ ਬਣਿਆ ਰਹੇਗਾ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਬਣਿਆ ਰਹੇਗਾ।

ਹਿਮਾਚਲ ਪ੍ਰਦੇਸ਼ ’ਚ ‘ਯੈਲੋ ਅਲਰਟ’ ਜਾਰੀ ਹੈ। ਅੱਜ ਪੰਜਾਬ ਦੇ ਜਲੰਧਰ ’ਚ ਦੁਪਹਿਰ ਵੇਲੇ ਤਿੱਖੀ ਧੁੱਪ ਰਹੇਗੀ ਤੇ ਤਾਪਮਾਨ ਵਧੇਗਾ। ਉੱਤਰਾਖੰਡ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਮੌਸਮ ਦੇ ਕਰਵਟ ਲੈਣ ਤੋਂ ਬਾਅਦ ਚਾਰਧਾਮ ਸਮੇਤ ਵਧੇਰੇ ਉੱਚੇ ਪਹਾੜਾਂ ਦੀਆਂ ਚੋਟੀਆਂ ਉੱਤੇ ਬਰਫ਼ਬਾਰੀ ਹੋਈ ਹੈ। ਮੈਦਾਨੀ ਇਲਾਕਿਆਂ ’ਚ ਝੱਖੜ ਝੁੱਲਿਆ ਹੈ ਤੇ ਵਰਖਾ ਹੋਈ ਹੈ।

ਝੱਖੜ ਝੁੱਲਣ ਕਾਰਣ ਕਈ ਥਾਵਾਂ ਉੱਤੇ ਬਿਜਲੀ ਸਪਲਾਈ ’ਚ ਵਿਘਨ ਪਿਆ ਤੇ ਕਈ ਥਾਵਾਂ ਉੱਤੇ ਰੁੱਖ ਡਿੱਗ ਗਏ। ਅਗਲੇ ਕੁਝ ਦਿਨਾਂ ਤੱਕ ਅੰਸ਼ਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.