ਹੁਣੇ ਹੁਣੇ ਗੈਸ ਸਿਲੰਡਰ ਦੀ ਸਬਸਿਡੀ ਬਾਰੇ ਆਈ ਇਹ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਦਿਨੋ ਦਿਨ ਵੱਧ ਰਹੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੇ ਲੋਕਾਂ ਅੰਦਰ ਹਾਹਾਕਾਰ ਮਚਾ ਦਿੱਤੀ ਹੈ। ਕੀਮਤਾਂ ਵਿਚ ਨਿੱਤ ਦੇ ਹੋ ਰਹੇ ਵਾਧੇ ਤੋਂ ਲੋਕ ਪਰੇਸ਼ਾਨ ਹਨ। ਇਸ ਨਾਲ ਹਰ ਘਰ ਦਾ ਬਜਟ ਗੜਬੜਾ ਗਿਆ ਹੈ। ਕੀਮਤਾਂ ਵਿਚ ਰਾਹਤ ਦੇਣ ਲਈ ਕੇਂਦਰ ਸਰਕਾਰ ਆਮ ਜਨਤਾ ਲਈ ਗੈਸ ਸਿਲੰਡਰ ’ਤੇ ਸਬਸਿਡੀ ਦੀ ਸਹੂਲਤ ਦਿੰਦੀ ਹੈ, ਜੋ ਵੱਖ ਵੱਖ ਰਾਜਾਂ ਵਿਚ ਵੱਖ ਵੱਖ ਹੈ। ਇਸ ਸਬਸਿਡੀ ਸਕੀਮ ਵਿਚ 10 ਲੱਖ ਤੋਂ ਜ਼ਿਆਦਾ ਸਾਲਾਨਾ ਆਮਦਨ ਵਾਲੇ ਵਿਅਕਤੀ ਨਹੀਂ ਆਉਂਦੇ|

ਲਗਾਤਾਰ ਵੱਧ ਰਹੀਆਂ ਕੀਮਤਾਂ ਵਿਚ ਕੀ ਫਰਵਰੀ ਦੇ ਮਹੀਨੇ ਸਬਸਿਡੀ ਮਿਲੇਗੀ ਅਤੇ ਕਿੰਨੀ ਮਿਲੇਗੀ, ਇਸ ਨੂੰ ਘਰ ਬੈਠੇ ਕਿਵੇਂ ਚੈੱਕ ਕੀਤਾ ਜਾ ਸਕਦਾ ਹੈ,ਆਓ ਜਾਣਦੇ ਹਾਂ ਇਨ੍ਹਾਂ ਆਸਾਨ ਸਟੈਪਸ ਬਾਰੇ..
ਸਭ ਤੋਂ ਪਹਿਲਾਂ ਗੈਸ ਕੰਪਨੀ ਦੀ ਅਧਿਕਾਰਿਤ ਵੈਬਸਾਈਟ ’ਤੇ ਜਾਓ।
ਇਸ ’ਤੇ ਕਲਿੱਕ ਕਰਨ ’ਤੇ ਤੁਹਾਨੂੰ ਇਕ ਸਿਲੰਡਰ ਦੀ ਤਸਵੀਰ ਨਜ਼ਰ ਆਵੇਗੀ। ਇਸ ’ਤੇ ਕਲਿਕ ਕਰਨ ’ਤੇ ਸ਼ਿਕਾਇਤ ਬਾਕਸ ਖੁੱਲ੍ਹ ਜਾਵੇਗਾ। ਉਸ ਅੰਦਰ ਸਬਸਿਡੀ ਸਟੇਟਸ ਲਿਖ ਕੇ ਪ੍ਰੋਸੀਡ ਬਟਨ ’ਤੇ ਕਲਿਕ ਕਰੋ।

ਹੁਣ Subsidy Related (PAHAL) ਦਾ ਬਟਨ ਕਲਿਕ ਕਰੋ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਸਬ ਕੈਟਾਗਰੀ ਵਿਚ ਕੁਝ ਨਵੇਂ ਆਪਸ਼ਨ ਨਜ਼ਰ ਆਉਣਗੇ। ਇਥੇ ਤੁਸੀਂ Subsidy Not Received ’ਤੇ ਕਲਿਕ ਕਰਨਾ ਹੈ।

ਇਸ ਤੋਂ ਬਾਅਦ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ ਮੰਗਿਆ ਜਾਵੇਗਾ। ਇਸ ਨੂੰ ਦਰਜ ਕਰੋ।
ਜੇ ਮੋਬਾਈਲ ਨੰਬਰ ਲਿੰਕ ਨਹੀਂ ਹੈ ਤਾਂ ਆਧਾਰ ਕਾਰਡ ਦਾ ਨੰਬਰ ਭਰੋ ਜਾਂ ਫਿਰ ਆਪਣੀ ਗੈਸ ਕੁਨੈਕਸ਼ਨ ਦੀ ਆਈਡੀ ਭਰੋ। ਇਸ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਸਬਮਿਟ ਕਰਨਾ ਹੈ।

ਇਸ ਤੋਂ ਬਾਅਦ ਤੁਹਾਨੂੰ ਸਬਸਿਡੀ ਨਾਲ ਸਬੰਧਤ ਸਾਰੀ ਜਾਣਕਾਰੀ ਮਿਲ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਕਸਟਮਰ ਕੇਅਰ ਨੰਬਰ 1800 233 3555 ’ਤੇ ਵੀ ਜਾਣਕਾਰੀ ਲੈ ਸਕਦੇ ਹੋ।

Leave a Reply

Your email address will not be published.