ਹੁਣੇ ਹੁਣੇ ਬਾਲੀਵੁੱਡ ਦੇ ਇਸ ਸੁਪਰਹਿੱਟ ਅਦਾਕਾਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਈ ਸੋਗ ਦੀ ਲਹਿਰ

ਪੰਜਾਬੀ ਫਿਲਮ ਇੰਡਸਟਰੀ ‘ਚ ਅਮਿਤਾਭ ਬੱਚਨ ਅਖਵਾਉਣ ਵਾਲੇ ਸਤੀਸ਼ ਕੌਲ ਦਾ ਅੱਜ ਦਿਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਤੀਸ਼ ਕੌਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸਤੀਸ਼ ਕੌਲ ਨੇ ਕਈ ਪੰਜਾਬੀ ਫ਼ਿਲਮਾਂ ’ਚ ਵੀ ਕੰਮ ਕੀਤਾ ਸੀ। ਸਤੀਸ਼ ਕੌਲ ਅਮਿਤਾਭ ਬੱਚਨ ਤੇ ਦਿਲੀਪ ਕੁਮਾਰ ਨਾਲ ਵੀ ਕੰਮ ਕਰ ਚੁੱਕੇ ਸਨ।

ਬੀ. ਆਰ. ਚੋਪੜਾ ਦੀ ਮਹਾਭਾਰਤ ਦੀ ਲੋਕਪ੍ਰਿਯਤਾ ਕਾਰਣ ਸਤੀਸ਼ ਕੌਲ ਚਰਚਾ ‘ਚ ਆਏ ਸਨ। ਮਹਾਭਾਰਤ ‘ਚ ਇੰਦਰ ਦੇਵ ਦਾ ਰੋਲ ਨਿਭਾਉਣ ਵਾਲੇ ਸਤੀਸ਼ ਕੌਲ ਅੱਜ ਸਵੇਰੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ 73 ਸਾਲ ਦੇ ਸਨ। ਸੂਤਰਾਂ ਅਨੁਸਾਰ ਸਤੀਸ਼ ਕੌਲ ਨੇ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ’ਚ ਆਖ਼ਿਰੀ ਸਾਹ ਲਏ ਹਨ। ਸਤੀਸ਼ ਕੌਲ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਮੌਤ ਹੋਈ ਹੈ।

ਦੱਸ ਦਈਏ ਕਿ 300 ਹਿੰਦੀ ਅਤੇ ਕਈ ਪੰਜਾਬੀ ਫਿਲਮਾਂ ‘ਚ ਕੰਮ ਕਰਨ ਵਾਲੇ ਸਤੀਸ਼ ਕੌਲ ਦੀ ਜ਼ਿੰਦਗੀ ਬੀਮਾਰੀ ਅਤੇ ਫਕੀਰੀ ‘ਚੋਂ ਲੰਘ ਰਹੀ ਸੀ। ‘ਮਹਾਭਾਰਤ’, ‘ਸਰਕਸ’ ਅਤੇ ‘ਵਿਕਰਮ ਬੇਤਾਲ’ ਜਿਹੇ ਲੋਕਪ੍ਰਿਯ ਟੀ. ਵੀ. ਸ਼ੋਅਜ਼ ’ਚ ਕੰਮ ਕਰਨ ਦੇ ਬਾਵਜੂਦ ਅੱਜ ਸਤੀਸ਼ ਕੌਲ ਦੀ ਜ਼ਿੰਦਗੀ ਬੀਮਾਰੀ ਅਤੇ ਫ਼ਕੀਰੀ ’ਚ ਗੁਜ਼ਰ ਰਹੀ ਸੀ। ਪਿਛਲੇ ਸਾਲ ਲੁਧਿਆਣਾ ’ਚ ਇਕ ਛੋਟੇ ਜਿਹੇ ਮਕਾਨ ’ਚ ਰਹਿਣ ਵਾਲੇ ਸਤੀਸ਼ ਕੌਲ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਹਰ ਮਹੀਨੇ ਕਿਰਾਏ ਦੇ ਸਿਰਫ਼ 7500 ਰੁਪਏ ਦੇਣ ਅਤੇ ਆਪਣੀਆਂ ਦਵਾਈਆਂ ਦੇ ਖ਼ਰਚੇ ਲਈ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਤੀਸ਼ ਕੌਲ ਲੁਧਿਆਣਾ ਦੇ ਇੱਕ ਛੋਟੇ ਜਿਹੇ ਘਰ ‘ਚ ਰਹਿਣ ਲਈ ਮਜ਼ਬੂਰ ਸਨ। ਕੁਝ ਸਮਾਂ ਪਹਿਲਾਂ ਪਟਿਆਲਾ ‘ਚ ਡਿੱਗਣ ਕਾਰਨ ਉਨ੍ਹਾਂ ਦੇ ਚੂਲੇ ਦੀ ਹੱਡੀ ਟੁੱਟ ਗਈ ਸੀ, ਜਿਸ ਨਾਲ ਪੀੜਤ ਹੋਣ ਦੇ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਢਾਈ ਸਾਲ ਹਸਪਤਾਲ ‘ਚ ਰਹਿਣ ਤੋਂ ਬਾਅਦ ਸਤੀਸ਼ ਕੌਲ ਇੱਕ ਆਸ਼ਰਮ ‘ਚ ਵੀ ਰਹੇ ਸਨ।

ਪੰਜਾਬ ’ਚ ਖੋਲ੍ਹਿਆ ਸੀ ਐਕਟਿੰਗ ਸਕੂਲ – ਸਤੀਸ਼ ਕੌਲ ਜਦੋਂ ਪੰਜਾਬ ਆਏ, ਇੱਥੇ ਉਨ੍ਹਾਂ ਨੇ ਖੁਦ ਦਾ ਐਕਟਿੰਗ ਸਕੂਲ ਸ਼ੁਰੂ ਕੀਤਾ ਸੀ ਪਰ ਉਸ ’ਚ ਉਨ੍ਹਾਂ ਨੂੰ ਖ਼ਾਸ ਕਾਮਯਾਬੀ ਹਾਸਿਲ ਨਹੀਂ ਹੋ ਪਾਈ ਸੀ। ਉਸ ਤੋਂ ਬਾਅਦ ਉਨ੍ਹਾਂ ਦੀਆਂ ਪਰੇਸ਼ਾਨੀਆਂ ਵੱਧਣੀਆਂ ਸ਼ੁਰੂ ਹੋ ਗਈਆਂ ਸਨ। ਸਾਲ 2015 ’ਚ ਉਨ੍ਹਾਂ ਦੇ ਹਿਪ ਬੋਨ ’ਚ ਫ੍ਰੈਕਚਰ ਹੋ ਗਿਆ ਸੀ। ਢਾਈ ਸਾਲ ਤੱਕ ਉਹ ਹਸਪਤਾਲ ਦੇ ਬਿਸਤਰ ’ਤੇ ਹੀ ਰਹੇ ਸਨ। ਇਸ ਦੇ ਬਾਅਦ ਉਹ ਕੁਝ ਸਮਾਂ ਆਸ਼ਰਮ ’ਚ ਰਹੇ, ਜਿੱਥੇ ਉਨ੍ਹਾਂ ਨੇ ਦੋ ਸਾਲ ਬਿਤਾਏ ਸਨ। ਫਿਰ ਉਹ ਲੁਧਿਆਣਾ ਆ ਕੇ ਰਹਿਣ ਲੱਗ ਪਏ ਸਨ। ਇਨ੍ਹੇ ਸੰਘਰਸ਼ ਦੇ ਬਾਵਜੂਦ ਸਤੀਸ਼ ਕੌਲ ਨੇ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਸੀ।

Leave a Reply

Your email address will not be published. Required fields are marked *