ਹੁਣੇ ਹੁਣੇ ਮਸ਼ਹੂਰ ਕ੍ਰਿਕਟਰ ਧੋਨੀ ਬਾਰੇ ਆਈ ਮਾੜੀ ਖ਼ਬਰ-ਲੱਗਾ ਇਹ ਵੱਡਾ ਝੱਟਕਾ,ਦੇਖੋ ਪੂਰੀ ਖ਼ਬਰ

ਆਈਪੀਐਲ 2021 ਦੇ ਦੂਜੇ ਮੁਕਾਬਲੇ ‘ਚ ਦਿੱਲੀ ਕੈਪੀਟਲਸ ਨੇ ਚੇਨੱਈ ਸੁਪਰਕਿੰਗਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦਿੱਲੀ ਨੇ ਜਿੱਤ ਦੇ ਨਾਲ ਆਪਣੇ ਅਭਿਆਨ ਦਾ ਆਗਾਜ਼ ਕੀਤਾ। ਚੇਨੱਈ ਨੇ ਪਹਿਲਾਂ ਖੇਡਦਿਆਂ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ਤੇ 188 ਰਨ ਬਣਾਏ ਸਨ। ਇਸ ਦੇ ਜਵਾਬ ‘ਚ ਦਿੱਲੀ ਨੇ 18.4 ਓਵਰਾਂ ‘ਚ ਤਿੰਨ ਵਿਕਟਾਂ ਗਵਾ ਕੇ ਆਸਾਨੀ ਨਾਲ ਟੀਚਾ ਮੁਕੰਮਲ ਕਰ ਲਿਆ।

ਇਸ ਦੌਰਾਨ ਮਹੇਂਦਰ ਸਿੰਘ ਧੋਨੀ ਨੂੰ ਇਕ ਤੋਂ ਬਾਅਦ ਇਕ ਦੋ ਝਟਕੇ ਲੱਗੇ। ਦਰਅਸਲ ਧੋਨੀ ਦੀ ਅਗਵਾਈ ਵਾਲੀ ਚੇਨੱਈ ਸੁਪਰਕਿੰਗਸ ਨੂੰ ਰਿਸ਼ਭ ਪੰਤ ਦੀ ਦਿੱਲੀ ਕੈਪੀਟਲਸ ਤੋਂ ਹਾਰ ਦਾ ਸਾਹਮਣਾ ਤਾਂ ਕਰਨਾ ਹੀ ਪਿਆ। ਹਾਰ ਤੋਂ ਬਾਅਦ ਹੌਲ਼ੀ ਓਵਰ ਰੇਟ ਦੇ ਚੱਲਦਿਆਂ 12 ਲੱਖ ਜੁਰਮਾਨਾ ਵੀ ਲੱਗ ਗਿਆ।

ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਚੇਨੱਈ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ ਫਾਫ ਡੂ ਪਲੇਸਿਸ ਦਾ ਵਿਕੇਟ ਕੁੱਲ ਸੱਤ ਰਨ ਦੇ ਸਕੋਰ ‘ਤੇ ਗਵਾ ਦਿੱਤਾ। ਡੂ ਪਲੇਸਿਸ ਤਿੰਨ ਗੇਂਦਾਂ ਖੇਡੇ ਖਾਤਾ ਖੋਲੇ ਬਿਨਾਂ ਆਊਟ ਹੋ ਗਏ। ਇਸ ਤੋਂ ਕੁਝ ਸਮਾਂ ਬਾਅਦ ਹੀ ਟੀਮ ਦੇ ਇਸ ਸਕੋਰ ‘ਤੇ ਰਿਤੂਰਾਜ ਗਾਇਕਵਾੜ ਆਪਣਾ ਵਿਕੇਟ ਗਵਾ ਬੈਠੇ। ਉਨ੍ਹਾਂ ਅੱਠ ਗੇਂਦਾ ‘ਤੇ ਇਕ ਚੌਕੇ ਦੀ ਮਦਦ ਨਾਲ ਪੰਜ ਰਨ ਬਣਾਏ।

ਸ਼ੁਰੂਆਤੀ ਝਟਕਿਆਂ ‘ਚ ਮੋਇਨ ਅਲੀ ਤੇ ਰੈਨਾ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਦੋਵੇਂ ਬੱਲੇਬਾਜ਼ਾਂ ਦੇ ਵਿਚ ਤੀਜੇ ਵਿਕੇਟ ਲਈ 53 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਮੋਇਨ, ਅਸ਼ਵਿਨ ਦੀ ਗੇਂਦ ਤੇ ਸ਼ਿਖਰ ਧਵਨ ਨੂੰ ਕੈਚ ਦੇਕੇ ਆਊਟ ਹੋ ਗਏ। ਮੋਇਨ ਨੇ 24 ਗੇਂਦਾਂ ਟਤੇ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।

ਇਹ ਸਾਂਝੇਦਾਰੀ ਟੁੱਟਣ ਤੋਂ ਬਾਅਦ ਅੰਬਾਤੀ ਰਾਇਡੂ ਤੇ ਰੈਨਾ ਨੇ ਚੌਥੇ ਵਿਕੇਟ ਲਈ 63 ਰਨ ਜੋੜੇ ਪਰ ਰਾਇਡੂ 16 ਗੇਂਦਾਂ ‘ਤੇ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 23 ਰਨ ਦੇਕੇ ਆਊਟ ਹੋਏ।ਰੈਨਾ ਨੇ ਇਸ ਤੋਂ ਬਾਅਦ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਹ ਰਨ ਆਊਟ ਹੋਕੇ ਪਵੇਲੀਅਨ ਪਰਤ ਗਏ। ਰੈਨਾ ਦੇ ਆਊਟ ਹੋਣ ਮਗਰੋਂ ਕਪਤਾਨ ਮਹੇਂਦਪਸ ਸਿੰਘ ਧੋਨੀ ਖਾਤਾ ਖੋਲੇ ਬਿਨਾਂ ਹੀ ਬੋਲਡ ਹੋ ਗਏ। ਧੋਨੀ ਲੰਬੇ ਸਮੇਂ ਬਾਅਦ ਮੈਦਾਨ ‘ਤੇ ਉੱਤਰੇ ਸਨ ਪਰ ਇਸ ਸੀਜ਼ਨ ਦੇ ਪਹਿਲੇ ਮੈਚ ਵਿਚ ਉਹ ਬੱਲੇ ਦਾ ਕ੍ਰਿਸ਼ਮਾ ਨਹੀਂ ਦਿਖਾ ਸਕੇ।

Leave a Reply

Your email address will not be published.