ਰੇਲਵੇ ਵਿਭਾਗ ਚ’ ਸਿਰਫ਼ ਏਨੇ ਪੜਿਆਂ ਲਈ ਨਿਕਲੀਆਂ ਸਰਕਾਰੀ ਨੌਕਰੀਆ,ਜਲਦ ਤੋਂ ਜਲਦ ਇਸ ਤਰਾਂ ਕਰੋ ਅਪਲਾਈ

ਰੇਲਵੇ ‘ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਨਾਰਥ ਸੈਂਟਰਲ ਰੇਲਵੇ (ਉੱਤਰ ਮੱਧ ਰੇਲਵੇ) ਨੇ ਵੱਖ-ਵੱਖ ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ।

ਆਖ਼ਰੀ ਤਾਰੀਖ – ਇਛੁੱਕ ਉਮੀਦਵਾਰ 16 ਅਪ੍ਰੈਲ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦੇ – ਫਿਟਰ ਲਈ 286 ਅਹੁਦਿਆਂ ‘ਤੇ ਭਰਤੀਆਂ ਨਿਕਲੀਆਂ ਹਨ। ਇਸ ਤੋਂ ਬਾਅਦ ਇਲੈਕਟ੍ਰੀਸ਼ੀਅਨ ਦੇ 88 ਅਹੁਦੇ, ਮੈਕੇਨਿਕ ਡੀਜ਼ਲ ਲਈ 84 ਅਹੁਦੇ ਅਤੇ ਵੈਲਡਰ ਗੈਸ ਅਤੇ ਇਲੈਕਟ੍ਰਿਕ ਅਤੇ ਕਾਰਪੇਂਟਰ ਦੇ 11-11 ਅਹੁਦਿਆਂ ‘ਤੇ ਭਰਤੀਆਂ ਹੋਣੀਆਂ ਹਨ।

ਯੋਗਤਾ – ਉਮੀਦਵਾਰ ਨੂੰ 10ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। ਉਸ ਕੋਲ 10ਵੀਂ ‘ਚ 50 ਫੀਸਦੀ ਅੰਕ ਹੋਣਾ ਵੀ ਜ਼ਰੂਰੀ ਹੈ। ਇਸ ਦੇ ਨਾਲ ਸੰਬੰਧਤ ਟਰੇਡ ਤੋਂ ਉਮੀਦਵਾਰ ਆਈ.ਟੀ.ਆਈ. ਹੋਣਾ ਚਾਹੀਦਾ।

ਉਮਰ – ਉਮੀਦਵਾਰ ਦੀ ਘੱਟੋ-ਘੱਟ ਉਮਰ 15 ਸਾਲ ਹੋਣੀ ਚਾਹੀਦੀ ਹੈ। ਉੱਥੇ ਹੀ 24 ਸਾਲ ਤੋਂ ਵੱਧ ਦੇ ਉਮੀਦਵਾਰ ਅਪਲਾਈ ਨਹੀਂ ਕਰ ਸਕਣਗੇ। ਰਾਖਵਾਂਕਰਨ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਉਮਰ ਦੀ ਹੱਦ ‘ਚ ਛੋਟ ਮਿਲੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

 

 

Leave a Reply

Your email address will not be published.