ਗੈਸ ਸਿਲੰਡਰ ਵਾਲਿਆਂ ਨੂੰ ਮਿਲਦਾ ਹੈ ਏਨੇ ਲੱਖ ਦਾ ਬੀਮਾ-ਇਸ ਤਰਾਂ ਉਠਾਓ ਫਾਇਦਾ,ਦੇਖੋ ਪੂਰੀ ਖ਼ਬਰ

ਤੁਸੀਂ ਗੈਸ ਸਿਲੰਡਰ ਬਲਾਸਟ ਦੀਆਂ ਖਬਰਾਂ ਅਕਸਰ ਸੁਣਦੇ ਹੋ। ਇਸ ਅਚਾਨਕ ਵਾਪਰੀ ਘਟਨਾ ਕਾਰਨ ਲੋਕਾਂ ਨੂੰ ਜਾਨ-ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ। ਅਜਿਹੀ ਸਥਿਤੀ ਵਿਚ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਅਜਿਹੇ ਹਾਲਾਤ ਵਿਚ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੇ ਹਾਦਸੇ ਤੋਂ ਬਾਅਦ ਇੱਕ ਗਾਹਕ ਵਜੋਂ ਤੁਹਾਡਾ ਅਧਿਕਾਰ ਕੀ ਹੈ।

ਪੈਟਰੋਲੀਅਮ ਕੰਪਨੀਆਂ ਐਲ.ਪੀ.ਜੀ. ਰਸੋਈ ਗੈਸ ਖਰੀਦਣ ਉਤੇ ਗ੍ਰਾਹਕਾਂ ਨੂੰ 50 ਲੱਖ ਰੁਪਏ ਤੱਕ ਦਾ ਬੀਮਾ ਉਪਲਬਧ ਕਰਵਾਉਂਦੀਆਂ ਹਨ। ਇਹ ਬੀਮਾ ਲੀਕੇਜ ਜਾਂ ਧਮਾਕੇ ਕਾਰਨ ਹੋਏ ਨੁਕਸਾਨ ਨੂੰ ਕਵਰ ਕਰਦਾ ਹੈ। ਇਸ ਵੇਲੇ ਹਿੰਦੁਸਤਾਨ ਪੈਟਰੋਲੀਅਮ, ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਦੇ ਐਲਪੀਜੀ ਕਨੈਕਸ਼ਨ ਦਾ ਬੀਮਾ ICICI ਲੋਮਬਾਰਡ ਰਾਹੀਂ ਬੀਮਾ ਮਿਲਦਾ ਹੈ।

7 ਸਾਲ ਪਹਿਲਾਂ ਵਾਪਰੇ ਇੱਕ ਹਾਦਸੇ ਉਤੇ ਰਾਸ਼ਟਰੀ ਖਪਤਕਾਰ ਫੋਰਮ ਨੇ ਇੱਕ ਆਦੇਸ਼ ਦਿੱਤਾ ਜੋ ਅਜੇ ਵੀ ਲਾਗੂ ਹੈ। ਫੋਰਮ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਮਾਰਕੀਟਿੰਗ ਡੀਸਿਪਲਨ ਗਾਈਡਲਾਈਨਜ਼ 2004 ਫਾਰ ਐਲ.ਪੀ.ਜੀ. ਡਿਸਟਰੀਬਿਊਸ਼ਨ ਦੇ ਤਹਿਤ ਇਹ ਤੈਅ ਹੈ ਕਿ ਜੇ ਡੀਲਰ ਖਰਾਬ ਸਿਲੰਡਰ ਦੀ ਸਪਲਾਈ ਕਰਦਾ ਹੈ, ਤਾਂ ਉਹ ਆਪਣੀ ਜ਼ਿੰਮੇਵਾਰੀ ਗਾਹਕ ਉਤੇ ਨਹੀਂ ਸੁੱਟ ਸਕਦਾ।

ਇਸ ਕਾਰਨ ਕਰਕੇ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਸਾਫ ਲਿਖਿਆ ਗਿਆ ਹੈ ਕਿ ਗੈਸ ਸਪੁਰਦਗੀ ਤੋਂ ਪਹਿਲਾਂ ਡੀਲਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਸਿਲੰਡਰ ਬਿਲਕੁਲ ਸਹੀ ਹੈ ਜਾਂ ਨਹੀਂ। ਡੀਲਰ ਅਤੇ ਕੰਪਨੀ ਐਲਪੀਜੀ ਸਿਲੰਡਰ ਵਿਚ ਕਿਸੇ ਲੀਕ ਜਾਂ ਧਮਾਕੇ ਲਈ ਜ਼ਿੰਮੇਵਾਰ ਹਨ।

ਗੈਸ ਸਿਲੰਡਰ ਕਾਰਨ ਹੋਣ ਵਾਲੇ ਕਿਸੇ ਵੀ ਹਾਦਸੇ ਵਿਚ, ਮੁਆਵਜ਼ੇ ਦੀ ਰਕਮ 50 ਲੱਖ ਰੁਪਏ ਹੁੰਦੀ ਹੈ ਅਤੇ ਕਿਸੇ ਵਿਅਕਤੀ ਨੂੰ ਨੁਕਸਾਨ ਹੋਣ ਉਤੇ 10 ਲੱਖ ਰੁਪਏ ਮਿਲਦੇ ਹਨ। ਜੇ ਕਿਸੇ ਹਾਦਸੇ ਵਿੱਚ ਗਾਹਕ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ ਤਾਂ 2 ਲੱਖ ਰੁਪਏ ਦਾ ਬੀਮਾ ਦਿੱਤਾ ਜਾਂਦਾ ਹੈ। ਹਾਦਸੇ ਵਿਚ ਮੌਤ ਉਤੇ ਪ੍ਰਤੀ ਵਿਅਕਤੀ 6 ਲੱਖ ਰੁਪਏ ਦਾ ਮੁਆਵਜ਼ਾ ਮਿਲਦਾ ਹੈ।

ਕਿਵੇਂ ਮਿਲਦਾ ਹੈ 50 ਲੱਖ ਦਾ ਕਲੇਮ… Mylpg.in ਦੇ ਅਨੁਸਾਰ ਗੈਸ ਸਿਲੰਡਰ ਨਾਲ ਕਿਸੇ ਹਾਦਸੇ ਤੋਂ ਬਾਅਦ ਬੀਮਾ ਕਵਰ ਪ੍ਰਾਪਤ ਕਰਨ ਲਈ ਗਾਹਕ ਨੂੰ ਤੁਰੰਤ ਇਸ ਹਾਦਸੇ ਦੀ ਜਾਣਕਾਰੀ ਨਜ਼ਦੀਕੀ ਪੁਲਿਸ ਸਟੇਸ਼ਨ ਅਤੇ ਐਲਪੀਜੀ ਵਿਤਰਕ ਨੂੰ ਦੇਣੀ ਚਾਹੀਦੀ ਹੈ। ਐਫਆਈਆਰ ਦੀ ਕਾਪੀ, ਜ਼ਖਮੀਆਂ ਦੇ ਇਲਾਜ ਦੀ ਸਲਿੱਪ ਅਤੇ ਮੈਡੀਕਲ ਬਿੱਲਾਂ ਦੀ ਇਕ ਕਾਪੀ ਅਤੇ ਮੌਤ ਹੋਣ ਉਤੇ ਪੋਸਟ ਮਾਰਟਮ ਦੀ ਰਿਪੋਰਟ, ਡੈੱਥ ਸਰਟੀਫਿਕੇਟ ਸੰਭਾਲ ਕੇ ਰੱਖੋ।

ਬੀਮੇ ਦਾ ਦਾਅਵਾ ਕਰਦੇ ਸਮੇਂ ਇਹ ਦਸਤਾਵੇਜ਼ ਲੋੜੀਂਦੇ ਹੁੰਦੇ ਹਨ। ਡਿਸਟ੍ਰੀਬਿਊਟਰਾਂ ਰਾਹੀਂ ਮੁਆਵਜ਼ੇ ਦਾ ਦਾਅਵਾ ਕੀਤਾ ਜਾਂਦਾ ਹੈ। ਬੀਮਾ ਕੰਪਨੀ ਸਬੰਧਤ ਡਿਸਟ੍ਰੀਬਿਊਟਰ ਕੋਲ ਰਕਮ ਜਮ੍ਹਾ ਕਰਵਾਉਂਦੀ ਹੈ। ਇਸ ਤੋਂ ਬਾਅਦ ਇਹ ਰਕਮ ਗਾਹਕ ਤੱਕ ਪਹੁੰਚ ਜਾਂਦੀ ਹੈ।

Leave a Reply

Your email address will not be published. Required fields are marked *