ਪੰਜਾਬ ਦੇ ਇਹਨਾਂ ਇਲਾਕਿਆਂ ਚ’ ਏਨੇ ਵਜੇ ਤੋਂ ਏਨੇ ਤੱਕ ਬਿਜਲੀ ਰਹੇਗੀ ਬੰਦ-ਦੇਖੋ ਤਾਜ਼ਾ ਖ਼ਬਰ

ਅੱਜ ਕਲ ਦੀ ਜਿੰਦਗੀ ਜਿਉਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਜਿਸ ਵਿਚ ਬਿਜਲੀ ਵੀ ਇਕ ਇਨਸਾਨ ਦੀ ਮੁੱਢਲੀ ਲੋੜ ਬਣ ਚੁੱਕੀ ਹੈ। ਜਿਸ ਤੋਂ ਬਿਨਾਂ ਜ਼ਿੰਦਗੀ ਵਿਚ ਕਈ ਕੰਮ ਅਧੂਰੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਇਸ ਬਿਜਲੀ ਨਾਲ ਹੀ ਚਲਦੇ ਹਨ। ਪੰਜਾਬ ਅੰਦਰ ਆਏ ਦਿਨ ਹੀ ਬਿਜਲੀ ਨਾਲ ਸਬੰਧਿਤ ਕੋਈ ਨਾ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ।

ਜਿਸ ਕਾਰਨ ਬਿਜਲੀ ਨਾਲ ਹੋਣ ਵਾਲੇ ਕੰਮ ਕਾਫੀ ਹੱਦ ਤੱਕ ਪ੍ਰ-ਭਾ-ਵ-ਤ ਹੁੰਦੇ ਹਨ। ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਲੋਕਾਂ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਜਿਸਦੇ ਚਲਦੇ ਹੋਏ ਪੰਜਾਬ ਭਰ ਵਿੱਚ ਬਿਜਲੀ ਸ-ਮੱ-ਸਿ-ਆ-ਵਾਂ ਵਿੱਚ ਇਜ਼ਾਫਾ ਹੋ ਗਿਆ ਸੀ। ਬਿਜਲੀ ਸਪਲਾਈ ਪ੍ਰਭਾਵਤ ਹੋਣ ਕਾਰਨ ਲੋਕਾਂ ਨੂੰ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਪੰਜਾਬ ਵਿੱਚ ਏਨੇ ਤੋਂ ਏਨੇ ਬਿਜਲੀ ਬੰਦ ਰਹੇਗੀ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 15 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਈ ਲੁਧਿਆਣੇ ਵਿਚ 66 ਕੇਵੀ ਤੋਂ ਚੱਲਦੇ 11 ਕੇ ਵੀ ਬੀਕੇ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਕਈ ਇਲਾਕਿਆਂ ਵਿੱਚ ਬਿਜਲੀ ਠੱਪ ਰਹੇਗੀ । ਇਸ ਦੀ ਜਾਣਕਾਰੀ ਛਾਉਣੀ ਮੁਹੱਲਾ ਬਿਜਲੀ ਘਰ ਦੇ ਜੇਈ ਵਰੁਣ ਸ਼ਰਮਾ ਵੱਲੋਂ ਦਿੱਤੀ ਗਈ ਹੈ।

ਜ਼ਰੂਰੀ ਮੁਰੰਮਤ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਬਿਜਲੀ ਦੀ ਸ-ਮੱ-ਸਿ-ਆ ਨਾਲ ਜੂਝਣਾ ਪੈ ਸਕਦਾ ਹੈ। 11 ਕੇਵੀ ਫੀਡਰ ਦੀ ਮੁਰੰਮਤ ਕਾਰਨ ਮਨੋਹਰ ਨਗਰ, ਬੱਸ ਸਟੈਂਡ ਇਲਾਕਾ , ਆਜ਼ਾਦ ਨਗਰ, ਮਨਜੀਤ ਨਗਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ15 ਅਪ੍ਰੈਲ ਨੂੰ ਬੰਦ ਰਹੇਗੀ। ਇਸ ਤੋਂ ਇਲਾਵਾ ਜੈਨ ਹੋਜ਼ਰੀ ਕੰਪਲੈਕਸ, ਲਾਜਪਤ ਨਗਰ ,ਜੀ ਐਮ ਟੀ, ਵਿਸ਼ਾਲ ਕਲੋਨੀ, ਨਿਊ ਬਸੰਤ ਵਿਹਾਰ, ਸ਼ਿਮਲਾ ਕਲੋਨੀ ,ਪਿੰਡ ਨੂਰਵਾਲਾ ,ਪਿੰਡ ਕਾਕੋਵਾਲ ,ਜਸਵਾਲ ਕਲੋਨੀ ਵਿੱਚ ਵੀ ਬਿਜਲੀ ਦੀ ਸਪਲਾਈ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਹੋਵੇਗੀ।

ਇਸ ਤੋਂ ਇਲਾਵਾ 15 ਅਪ੍ਰੈਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਹਨਾ ਇਲਾਕਿਆਂ ਵਿੱਚ ਵੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਨ੍ਹਾਂ ਵਿੱਚ ਐਲ ਆਈ ਜੀ ਕਲੋਨੀ, ਰਜੀਵ ਗਾਂਧੀ ਕਲੋਨੀ, ਬੀ ਸੀ ਐਮ ਸਕੂਲ, ਐਚ ਐਮ ਕਲੋਨੀ, ਐੱਚ ਆਈ ਜੀ, ਲਵਲੀ ਸਵੀਟ ਆਦਿ ਇਲਾਕੇ ਸ਼ਾਮਲ ਹਨ। ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਲੋਕ ਬਿਜਲੀ ਦੀ ਸਪਲਾਈ ਦੇ ਅਨੁਸਾਰ ਆਪਣੇ ਕੰਮ ਕਰ ਸਕਦੇ ਹਨ।

Leave a Reply

Your email address will not be published.