ਹੁਣੇ ਹੁਣੇ ਪੀਐਮ ਮੋਦੀ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਤਾਮਿਲਨਾਡੂ ‘ਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸੂਬੇ ‘ਚ ਕਈ ਵੱਡੀਆਂ ਪਰਿਯੋਜਨਾਵਾਂ ਅਤੇ ਯੋਜਨਾਵਾਂ ਦੀ ਸ਼ੁਰੂਆਤ ਹੋ ਚੁੱਕੀ ਹੈ।ਰਾਮਨਾਥਪੁਰਮ-ਥੁਥੁਕੁੜੀ ਕੁਦਰਤੀ ਗੈਸ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜ ਸਾਲਾਂ ‘ਚ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ‘ਚ 7.5 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਊਰਜਾ ਦੀ ਵੱਧਦੀ ਮੰਗ ਦੀ ਪੂਰਤੀ ਲਈ ਕੰਮ ਕਰ ਰਿਹਾ ਹੈ।ਭਾਰਤ ਊਰਜਾ ਆਯਾਤ ‘ਤੇ ਨਿਰਭਰਤਾ ਨੂੰ ਵੀ ਘੱਟ ਕਰ ਰਿਹਾ ਹੈ।ਅਸੀਂ ਆਪਣੇ ਆਯਾਤ ਸ੍ਰੋਤਾਂ ‘ਚ ਵਿਵਿਧਤਾ ਲਿਆ ਰਹੇ ਹਾਂ।ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਬੁੱਧਵਾਰ ਨੂੰ ਸੂਬੇ ‘ਚ ਰਾਮਨਾਥਪੁਰਮ-ਥੁਥੁਕੁੜੀ ਕੁਦਰਤੀ ਗੈਸ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ।

ਉਨ੍ਹਾਂ ਨੇ ਕਿਹਾ ਕਿ 2019-20 ‘ਚ ਅਸੀਂ ਰਿਫਾਈਨਿੰਗ ਕੈਪੇਸਿਟੀ ‘ਚ ਦੁਨੀਆ ‘ਚ ਚੌਥੇ ਸਥਾਨ ‘ਤੇ ਸੀ।65.2 ਮਿਲਿਅਨ ਟਨ ਦੇ ਕਰੀਬ ਪੈਟਰੋਲੀਅਮ ਪ੍ਰਾਡੈਕਟ ਦਾ ਨਿਰਯਾਤ ਕੀਤਾ ਗਿਆ।ਅੱਜ ਭਾਰਤ ਦੀ ਗੈਸ ਅਤੇ ਤੇਲ ਕੰਪਨੀਆਂ 27 ਦੇਸ਼ਾਂ ‘ਚ ਕੰਮ ਕਰ ਰਹੀਆਂ ਹਨ।ਜਿਨ੍ਹਾਂ ‘ਚ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਪੰਜ ਸਾਲਾਂ ‘ਚ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ‘ਚ 7.5 ਲੱਖ ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ ਹੈ।ਦੇਸ਼ ਦੇ 470 ਜ਼ਿਲਿਆਂ ਨੂੰ ਕਵਰ ਕਰਕੇ ਸ਼ਹਿਰ ਦੇ ਗੈਸ ਨੈੱਟਵਰਕ ਦੇ ਵਿਸਤਾਰ ‘ਤੇ ਜ਼ੋਰ ਦਿੱਤਾ ਗਿਆ ਹੈ।ਉਨਾਂ ਨੇ ਕਿਹਾ ਕਿ ਸਾਡੀ ਉਪਭੋਗਤਾ ਕੇਂਦਰਿਤ ਯੋਜਨਾਵਾਂ ਜਿਵੇਂ ਕਿ ਪਹਿਲ ਅਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਹਰ ਭਾਰਤੀ ਪਰਿਵਾਰ ਦੀ ਮੱਦਦ ਕਰ ਰਹੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

 

Leave a Reply

Your email address will not be published.