ਵਾਢੀ ਸਿਖਰਾਂ ‘ਤੇ ਪਰ ਮੌਸਮ ਦਾ ਵਿਗੜਿਆ ਮਿਜਾਜ਼,ਇਨ੍ਹਾਂ ਥਾਂਵਾਂ ਤੇ ਭਾਰੀ ਮੀਂਹ ਦਾ ਅਲਰਟ ਜ਼ਾਰੀ,ਦੇਖੋ ਪੂਰੀ ਜਾਣਕਾਰੀ

ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਲੋਕ ਗਰਮੀ ਦੀ ਮਾਰ ਝੱਲ ਰਹੇ ਹਨ, ਪਰ ਆਉਂਦੇ ਦਿਨਾਂ ਵਿੱਚ ਮੌਸਮੀ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ। ਇਹ ਤਬਦੀਲੀਆਂ ਜਿੱਥੇ ਆਮ ਲੋਕਾਂ ਲਈ ਰਾਹਤ ਬਣ ਸਕਦੀਆਂ ਹਨ, ਉੱਥੇ ਹੀ ਕਿਸਾਨਾਂ ਲਈ ਚਿੰਤਾ ਦਾ ਸਬੱਬ ਵੀ ਬਣਨਗੀਆਂ। ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਹਫ਼ਤੇ ਦੇ ਅੰਤ ਤੱਕ ਹਨ੍ਹੇਰੀ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ ਬਣੀ ਹੋਈ ਹੈ।

ਮੌਸਮ ਵਿਭਾਗ ਨੇ ਇਸ ਦੌਰਾਨ ਦੱਖਣੀ ਭਾਰਤ ਦੇ ਕਈ ਸੂਬਿਆਂ ਚਵੱਖ-ਵੱਖ ਥਾਵਾਂ ਤੇ ਤੇਜ਼ ਬਾਰਸ਼ ਹੋਣ ਦਾ ਅੰਦਾਜ਼ਾ ਲਾਇਆ ਹੈ। ਰਿਪੋਰਟ ਮੁਤਾਬਕ ਅਗਲੇ ਤਿੰਨ ਦਿਨਾਂ ਚ ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੇ ਕਰਾਈਕਲ ਚ ਭਾਰੀ ਬਾਰਸ਼ ਦੇ ਆਸਾਰ ਹਨ। ਓਧਰ ਜੰਮੂ-ਕਸਮੀਰ, ਲੱਦਾਖ, ਗਿਲਗਿਟ ਬਾਲਿਟਸਤਾਨ ਤੇ ਮੁਜ਼ੱਫਰਾਬਾਦ ਚ ਵੀ ਬਾਰਸ਼ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਅੱਜ ਤੇ ਕੱਲ੍ਹ ਗੜੇਮਾਰੀ ਹੋ ਸਕਦੀ ਹੈ।

ਮੌਸਮ ਵਿਭਾਗ ਦੇ ਮੁਤਾਬਕ 15 ਤੋਂ 20 ਅਪ੍ਰੈਲ ਦੇ ਵਿਚ ਅਰੁਣਾਂਚਲ ਪ੍ਰਦੇਸ਼, ਅਸਮ ਤੇ ਮੇਘਾਲਿਆ ਤੇ ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਚ ਤੇਜ਼ ਹਵਾਵਾਂ 30-40 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। 17 ਤੋਂ 20 ਅਪ੍ਰੈਲ ਦੇ ਵਿਚ ਅਰੁਣਾਂਚਲ ਪ੍ਰਦੇਸ਼, ਅਸਮ ਤੇ ਮੇਘਾਲਿਆ ਚ ਭਾਰੀ ਗਿਰਾਵਟ ਨਾਲ ਬਾਰਸ਼ ਦੀ ਸੰਭਾਵਨਾ ਹੈ।

ਰਿਪੋਰਟਾਂ ਮੁਤਾਬਕ ਪੱਛਮੀ ਗੜਬੜੀ ਐਕਟਿਵ ਹੈ। ਜਿਸ ਕਾਰਨ ਮੱਧ ਪਾਕਿਸਤਾਨ ਤੇ ਉਸ ਦੇ ਨਾਲ ਲੱਗਦੇ ਰਾਜਸਥਾਨ ਤੇ ਇੱਕ ਚੱਕਰਵਾਤ ਬਣ ਗਿਆ ਹੈ। ਇਸ ਕਾਰਨ ਵਾਤਾਵਰਣ ਚ ਨਮੀ ਆ ਰਹੀ ਹੈ। ਮੌਸਮ ਵਿਗਿਆਨੀਆਂ ਦੇ ਮੁਤਾਬਕ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ, ਚੰਬਲ ਤੇ ਉਜੈਨ ਜ਼ਿਲਿਆਂ ਚ ਕਿਤੇ-ਕਿਤੇ ਧੂੜ ਭਰੀ ਹਨ੍ਹੇਰੀ ਚੱਲ੍ਣ ਦੇ ਨਾਲ ਬਾਰਸ਼ ਹੋ ਸਕਦੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *