ਰਾਸ਼ਨ ਸਕੀਮ ਦਾ ਫਾਇਦਾ ਲੈਣ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖ਼ਬਰੀ-ਮਿਲੇਗਾ ਸੁੱਖ ਦਾ ਸਾਹ

ਦੇਸ਼ ‘ਚ ਕੋਰੋਨਾ ਵਾਇਰਸ ਕਾਰਨ ਡਰ ਦੀ ਸਥਿਤੀ ਬਣ ਗਈ। ਘਰੋਂ ਬਾਹਰ ਨਿਕਲਣਾ ਹੁਣ ਸੁਰੱਖਿਅਤ ਨਹੀਂ ਹੈ। ਹਾਲਾਂਕਿ ਕਈ ਕੰਮਾਂ ਲਈ ਘਰ ਤੋਂ ਬਾਹਰ ਕਦਮ ਰੱਖਣਾ ਹੀ ਪੈਂਦਾ ਹੈ। ਖ਼ਾਸਤੌਰ ‘ਤੇ ਰਾਸ਼ਨਕਾਰਡ ਧਾਰਕਾਂ ਨੂੰ ਰਾਸ਼ਨ ਲੈਣ ਦੁਕਾਨ ਜਾਣਾ ਹੀ ਪੈਂਦਾ ਹੈ।

ਅਜਿਹੇ ‘ਚ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੈ। ਇਨ੍ਹਾਂ ਸਾਰਿਆਂ ਨੂੰ ਧਿਆਨ ‘ਚ ਰੱਖਦਿਆਂ ਕੇਂਦਰ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ। ਹੁਣ ਜਨਤਾ ਘਰ ਬੈਠ ਕੇ ਮੋਬਾਈਲ ਤੋਂ ਰਾਸ਼ਨ ਆਰਡਰ (Ration Card) ਕਰ ਸਕਦੇ ਹਨ। ਸਰਕਾਰ ਨੇ ਮੇਰਾ ਰਾਸ਼ਨ ਐਪ (Mera Ration App) ਲਾਂਚ ਕੀਤਾ ਹੈ।

ਦੱਸ ਦੇਈਏ ਕਿ ਕੋਵਿਡ ਮਹਾਮਾਰੀ ਕਾਰਨ ਪਰਵਾਸੀ ਕਾਮਿਆਂ ਨੂੰ ਰਾਸ਼ਨ ਲਈ ਪਰੇਸ਼ਾਨ ਹੋਣਾ ਪੈ ਰਿਹਾ ਸੀ। ਅਜਿਹੇ ‘ਚ ਮੋਦੀ ਸਰਕਾਰ ਨੇ ਨਾਗਰਿਕਾਂ ਲਈ ਵਨ ਨੈਸ਼ਨ ਵਨ ਰਾਸ਼ਨ ਕਾਰਡ (one Nation One Ration Card) ਯੋਜਨਾ ਲਾਂਚ ਕੀਤੀ ਹੈ। ਇਸ ਯੋਜਨਾ ਦੇ ਲਾਗੂ ਹੋਣ ‘ਤੇ ਹੁਣ ਦੇਸ਼ ਦਾ ਨਾਗਰਿਕ ਕਿਤੇ ਵੀ ਰਾਸ਼ਨ ਖਰੀਦ ਸਕਦਾ ਹੈ। ਅੱਜ ਅਸੀਂ ਤੁਹਾਨੂੰ ਮੇਰਾ ਰਾਸ਼ਨ ਐਪ ਬਾਰੇ ਦੱਸਣ ਜਾ ਰਹੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦੇ।


1. ਸਭ ਤੋਂ ਪਹਿਲਾਂ ਆਪਣੇ ਗੂਗਲ ਪਲੇਅ ਸਟੋਰ ‘ਤੇ ਜਾ ਕੇ Mera Ration App ਸਰਚ ਕਰੋ। ਉੱਥੇ ਐਪ ਨੂੰ ਡਾਊਨਲੋਡ ਕਰੋ।
2. ਐਪ ਦੇ ਡਾਊਨਲੋਡ ਹੋਣ ‘ਤੇ ਉਸ ਨੂੰ ਓਪਨ ਕਰੋ। ਫਿਰ ਰਜਿਸਟ੍ਰੇਸ਼ਨ ਦੇ ਆਪਸ਼ਨ ‘ਤੇ ਕਲਿੱਕ ਕਰਨੀ ਹੈ। ਹੁਣ ਆਪਣਾ ਰਾਸ਼ਨ ਕਾਰਡ ਨੰਬਰ ਪਾ ਕੇ ਸਬਮਿਟ ਕਰਨਾ ਹੈ।

ਕੀ ਹੈ ਮੇਰਾ ਰਾਸ਼ਨ ਐਪ ਦੇ ਫਾਇਦੇ – ਮੇਰਾ ਰਾਸ਼ਨ ਐਪ (Mera Ration App) ‘ਚ ਦੁਕਾਨਾਂ ਦੀ ਪੂਰੀ ਜਾਣਕਾਰੀ ਮਿਲੇਗੀ। ਰਾਸ਼ਨ ਕਦੋਂ ਤੇ ਕਿੰਨਾ ਆਵੇਗਾ ਇਸ ਦੀ ਜਾਣਕਾਰੀ ਮਿਲੇਗੀ। ਨਾਲ ਹੀ ਕਿੰਨਾ ਰਾਸ਼ਨ ਮਿਲੇਗਾ ਇਹ ਜਾਣਕਾਰੀ ਵੀ ਮਿਲ ਜਾਵੇਗੀ। ਇਹ ਐਪ ਫਿਲਹਾਲ ਹਿੰਦੀ ਤੇ ਅੰਗ੍ਰੇਜ਼ੀ ਭਾਸ਼ਾ ‘ਚ ਉਪਲਬੱਧ ਹੈ। ਜਲਦ ਹੋਰ 14 ਭਾਸ਼ਾਵਾਂ ‘ਚ ਆਉਣ ਵਾਲਾ ਹੈ। ਖਾਸਤੌਰ ‘ਤੇ ਐਪ ਦੀ ਮਦਦ ਤੋਂ ਪਿਛਲੇ ਲੈਣ-ਦੇਣ ਦੇ ਬਾਰੇ ‘ਚ ਵੀ ਪਤਾ ਚੱਲ ਜਾਂਦਾ ਹੈ।

Leave a Reply

Your email address will not be published.