ਹੁਣੇ ਹੁਣੇ ਇਸ ਬੋਰਡ ਦੀਆਂ ਪ੍ਰੀਖਿਆਵਾਂ ਵੀ ਹੋਈਆਂ ਰੱਦ-ਦੇਖੋ ਪੂਰੀ ਖ਼ਬਰ

ਬੀਐੱਸਈ (CBSE) ਤੇ ਕਈ ਸਟੇਟ ਬੋਰਡਾਂ ਤੋਂ ਬਾਅਦ ਹੁਣ ਆਈਸੀਐੱਸਈ (CISCE) ਨੇ ਵੀ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ ਨੇ ਇਸ ਬਾਰੇ ਵਿਚ ਨੋਟਿਸ ਜਾਰੀ ਕਰ ਦਿੱਤਾ ਹੈ।


ਆਈਸੀਐੱਸਈ ਬੋਰਡ ਵੱਲੋਂ ਦੱਸਿਆ ਗਿਆ ਹੈ ਕਿ ਕੋਵਿਡ-19 ਕਾਰਨ 10ਵੀਂ (ISCE Exam 2021) ਤੇ 12ਵੀਂ (ISC Exam 2021) ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੇ ਆਯੋਜਨ ਦੇ ਸੰਬੰਧ ਵਿਚ ਕੋਰੋਨਾ ਮਹਾਮਾਰੀ ਦੇ ਹਾਲਾਤਾਂ ਦੀ ਸਮੀਖਿਆ ਤੋਂ ਬਾਅਦ ਜੂਨ 2021 ਦੇ ਪਹਿਲੇ ਹਫਤੇ ਵਿਚ ਫ਼ੈਸਲਾ ਲਿਆ ਜਾਵੇਗਾ।


10ਵੀਂ ਦੇ ਵਿਦਿਆਰਥੀਆਂ ਨੂੰ ਮਿਲੇ ਵਿਕਲਪ
ਆਈਸੀਐੱਸਈ ਬੋਰਡ ਨੇ 12ਵੀਂ ਦੀ ਪ੍ਰੀਖਿਆ ਲਈ ਨਵੀਂ ਤਾਰੀਕ ਦਾ ਐਲਾਨ ਬਾਅਦ ਵਿਚ ਕਰਨ ਦੀ ਗੱਲ ਕਹੀ ਹੈ। ਉੱਥੇ 10ਵੀਂ ਦੇ ਵਿਦਿਆਰਥੀਆਂ ਨੂੰ ਦੋ ਵਿਕਲਪ ਦਿੱਤੇ ਜਾਣ ਦੀ ਸੂਚਨਾ ਦਿੱਤੀ ਗਈ ਹੈ। ਆਈਸੀਐੱਸਈ ਕਲਾਸ 10 ਦੇ ਵਿਦਿਾਰਥੀ ਜਾਂ ਤਾਂ 12ਵੀਂ ਦੇ ਵਿਦਿਆਰਥੀਆਂ ਨਾਲ ਆਫਲਾਈਨ ਪ੍ਰੀਖਿਆ ਦੇ ਸਕਦੇ ਹਨ ਜਾਂ ਫਿਰ ਆਫਲਾਈਨ ਪ੍ਰੀਖਿਆ ਨਾ ਦੇਣ ਦਾ ਵਿਕਲਪ ਚੁਣ ਸਕਦੇ ਹਨ।

ਬੋਰਡ ਨੇ ਕਿਹਾ ਹੈ ਕਿ ਜੋ ਵਿਦਿਆਰਥੀ ਪ੍ਰੀਖਿਆ ਨਾ ਦੇਣ ਦਾ ਵਿਕਲਪ ਚੁਣਨਗੇ, ਉਨ੍ਹਾਂ ਦੇ ਰਿਜ਼ਲਟ ਤਿਆਰ ਕਰਨ ਲਈ ਨਿਰਪੱਖ ਤੇ ਉੱਚਿਤ ਮਾਪਦੰਡ ਬਣਾਏ ਜਾਣਗੇ। ਦੱਸ ਦਈਏ ਕਿ ਆਈਸੀਐੱਸਈ ਬੋਰਡ ਕਲਾਸ 10ਵੀਂ ਤੇ 12ਵੀਂ ਦੀਆਂ ਪ੍ਰੀਖਿਆ 04 ਮਈ 2021 ਤੋਂ ਸ਼ੁਰੂ ਹੋਣੀਆਂ ਸਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *