ਹੁਣੇ ਹੁਣੇ ਪੰਜਾਬ ਚ’ਡਾਊਨ ਬਾਰੇ ਆਈ ਇਹ ਵੱਡੀ ਤੇ ਜ਼ਰੂਰੀ ਖ਼ਬਰ

ਮਹਾਰਾਸ਼ਟਰ, ਦਿੱਲੀ ਤੇ ਚੰਡੀਗੜ੍ਹ ਵਲੋਂ ਕੋਰੋਨਾ ਮਹਾਮਾਰੀ ਦੇ ਕਹਿਰ ਨੂੰ ਦੇਖਦਿਆਂ ਲਾਏ ਗਏ ਵੀਕੈਂਡ ਲਾਕਡਾਊਨ ਤੋਂ ਬਾਅਦ ਪੰਜਾਬ ਵਿਚ ਲਾਕਡਾਊਨ ਲਾਉਣ ਦੀਆਂ ਅਫਵਾਹਾਂ ਅੱਜ ਪੂਰਾ ਦਿਨ ਚੱਲਦੀਆਂ ਰਹੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੂਰਾ ਦਿਨ ਚੰਡੀਗੜ੍ਹ ਵਿਚ ਹੀ ਸਨ ਪਰ ਉਨ੍ਹਾਂ ਕੋਵਿਡ ਸਬੰਧੀ ਕੋਈ ਬੈਠਕ ਨਹੀਂ ਕੀਤੀ।

ਪੰਜਾਬ ਵਿਚ ਵੀਕੈਂਡ ਲਾਕਡਾਊਨ ਬਾਰੇ ਜਦੋਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ’ਤੇ ਅਜੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ।

ਸਰਕਾਰ ਅਜੇ ਵੀ ‘ਵੇਟ ਐਂਡ ਵਾਚ’ ਦੀ ਸਥਿਤੀ ਵਿਚ ਹੈ ਅਤੇ ਕੋਰੋਨਾ ਦੇ ਵਧਦੇ ਮਾਮਲਿਆਂ ਵੱਲ ਸਰਕਾਰ ਦੀ ਲਗਾਤਾਰ ਨਜ਼ਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਕੈਪਟਨ ਅਗਲੇ ਕੁਝ ਦਿਨਾਂ ਵਿਚ ਸਿਹਤ ਮਾਹਿਰਾਂ ਤੇ ਉੱਚ ਅਧਿਕਾਰੀਆਂ ਨਾਲ ਮੁੜ ਬੈਠਕ ਕਰਨਗੇ, ਜਿਸ ਵਿਚ ਵੀਕੈਂਡ ਲਾਕਡਾਊਨ ਸਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |news source: jagbani

Leave a Reply

Your email address will not be published. Required fields are marked *