ਵੋਟਾਂ ਚ ਸ਼ਾਨਦਾਰ ਜਿੱਤ ਤੋਂ ਬਾਅਦ ਕੈਪਟਨ ਨੇ ਆਖੀ ਵੱਡੀ ਗੱਲ ਸਾਰੇ ਪਾਸੇ ਹੋਗੀ ਚਰਚਾ-ਦੇਖੋ ਪੂਰੀ ਖ਼ਬਰ

ਦੇਸ਼ ਅੰਦਰ ਜਿਥੇ ਕਿਸਾਨੀ ਸੰਘਰਸ਼ ਕਾਰਨ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਸੂਬੇ ਅੰਦਰ ਕਰਵਾਈਆਂ ਗਈਆਂ ਸੁਣਨ ਵਿੱਚ ਇਹਨਾਂ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੰਜਾਬ ਵਿੱਚ ਨਗਰ ਕੌਂਸਲ, ਨਗਰਪਾਲਿਕਾ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਪਿਛਲੇ ਕਈ ਦਿਨਾ ਦਾ ਮੁੱਦਾ ਬਣੀਆਂ ਹੋਈਆਂ ਹਨ।

ਪੰਜਾਬ ਅੰਦਰ ਹੋਈਆਂ ਇਨ੍ਹਾਂ ਚੋਣਾਂ ਕਾਰਨ ਸਿਆਸਤ ਗਰਮਾਈ ਹੋਈ ਹੈ। ਕਰੋਨਾ ਸਮੇਂ ਚੋਣਾਂ ਕਰਵਾਏ ਜਾਣ ਦੇ ਕੀਤੇ ਗਏ ਐਲਾਨ ਤੋਂ ਲੈ ਕੇ ਹੁਣ ਤੱਕ ਸਿਆਸੀ ਪਾਰਟੀਆਂ ਵੱਲੋਂ ਆਪਣੀ ਸਰਗਰਮੀ ਤੇਜ਼ ਕੀਤੀ ਗਈ।ਸੂਬੇ ਅੰਦਰ ਕਈ ਜਗ੍ਹਾ ਉਪਰ ਹੋਈਆਂ ਇਹ ਚੋਣਾਂ 14 ਫਰਵਰੀ ਨੂੰ ਮੁਕੰਮਲ ਹੋਈਆਂ ਸਨ, ਤਕਨੀਕੀ ਖਰਾਬੀ ਕਾਰਨ ਕੁਝ ਜਗ੍ਹਾ ਉਪਰ ਫਿਰ ਤੋਂ 16 ਫਰਵਰੀ ਨੂੰ ਚੋਣਾਂ ਕਰਵਾਈਆਂ ਗਈਆਂ ਸਨ।

ਸੂਬੇ ਅੰਦਰ ਜਿੱਥੇ ਇਹ ਚੋਣਾਂ ਸ਼ਾਂਤਮਈ ਰਹੀਆਂ ਉਥੇ ਹੀ ਕਈ ਜਗ੍ਹਾ ਤੋਂ ਕੁਝ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਨ੍ਹਾਂ ਚੋਣਾਂ ਦੀ ਗਿਣਤੀ ਅਤੇ ਐਲਾਨ 17 ਫਰਵਰੀ ਨੂੰ ਕੀਤਾ ਜਾਣਾ ਤੈਅ ਕੀਤਾ ਗਿਆ ਸੀ। ਅੱਜ ਕੀਤੀ ਗਈ ਵੋਟਾ ਦੀ ਗਿਣਤੀ ਅਤੇ ਐਲਾਨ ਤੋਂ ਬਾਅਦ ਜਿਥੇ ਕਾਂਗਰਸ ਵੱਲੋਂ ਆਪਣਾ ਦਬਦਬਾ ਕਾਇਮ ਕੀਤਾ ਗਿਆ ਹੈ।

ਉਥੇ ਹੀ ਭਾਜਪਾ ਨੂੰ ਕਈ ਜਗ੍ਹਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਵੋਟਾਂ ਵਿਚ ਸ਼ਾਨਦਾਰ ਜਿੱਤ ਮਿਲਣ ਤੋਂ ਬਾਅਦ ਕੈਪਟਨ ਵੱਲੋਂ ਅਜਿਹੀ ਗਲ੍ਹ ਆਖੀ ਗਈ ਹੈ ਕਿ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪੰਜਾਬ ਅੰਦਰ ਅੱਜ ਚੋਣਾਂ ਦੇ ਨਤੀਜੇ ਐਲਾਨ ਉਪਰੰਤ ਕਾਂਗਰਸ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਦੀਆਂ ਹੋਈਆਂ ਨਗਰ ਨਿਗਮ , ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਮਾਮ ਪੰਜਾਬੀਆਂ ਦਾ ਧੰਨਵਾਦ ਕੀਤਾ।

ਪਾਰਟੀ ਤੇ ਆਗੂਆਂ ਵੱਲੋਂ ਅੱਜ ਵੋਟਾਂ ਦੌਰਾਨ ਪ੍ਰਾਪਤ ਕੀਤੀ ਗਈ ਜਿੱਤ ਲਈ ਕਾਂਗਰਸ ਦੇ ਸਾਰੇ ਆਗੂਆਂ ਅਤੇ ਲੀਡਰਾਂ ਨੂੰ ਵੀ ਜਿੱਤ ਦੀ ਵਧਾਈ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ , ਅੱਜ ਨਗਰ ਨਿਗਮ ਚੋਣਾਂ ਵਿੱਚ ਪ੍ਰਾਪਤ ਹੋਏ ਨਤੀਜੇ ਹਰ ਇੱਕ ਪੰਜਾਬੀ ਦੀ ਜਿੱਤ ਹੈ। ਪੰਜਾਬ ਦੇ ਲੋਕ ਸੂਬੇ ਦਾ ਵਿਕਾਸ ਚਾਹੁੰਦੇ ਹਨ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਵਰਕਰਾਂ ਅਤੇ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਹਿੰਮਤ ਸਦਕਾ ਕਾਂਗਰਸ ਮੁੜ ਤੋਂ ਪੰਜਾਬ ਅੰਦਰ ਆਪਣਾ ਦਬਦਬਾ ਕਾਇਮ ਰੱਖਣ ਵਿਚ ਕਾਮਯਾਬ ਹੋਈ ਹੈ।

Leave a Reply

Your email address will not be published. Required fields are marked *