ਪੰਜਾਬ ਦੀ ਇਸ ਕੁੜੀ ਨੇ ਇਸ ਤਰਾਂ ਪੂਰੇ ਪਰਿਵਾਰ ਨੂੰ ਉਤਾਰਿਆ ਮੌਤ ਤੇ ਘਾਟ ਤੇ ਕਾਰਨ ਜਾਣ ਕੇ ਉੱਡ ਤੁਹਾਡੇ ਹੋਸ਼

ਜਗਰਾਓਂ ਨੇੜਲੇ ਪਿੰਡ ਸੋਢੀਵਾਲ ਦੇ ਇਕ ਪਰਿਵਾਰ ਦੀ ਕੁੜੀ ਨੇ ਜ਼ਹਿਰ ਦੇ ਕੇ ਆਪਣੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਅਤੇ ਖ਼ੁਦ ਵੀ ਆਪਣੀ ਜੀਵਲ ਲੀਲਾ ਖ਼ਤਮ ਕਰ ਲਈ। ਇਸ ਘਟਨਾ ਦੇ ਵਾਪਰਣ ਨਾਲ ਇਲਾਕੇ ਅੰਦਰ ਸੋਗ ਦਾ ਮਾਹੌਲ ਹੈ। ਖ਼ੁਦਕੁਸ਼ੀ ਦਾ ਕਾਰਣ ਮਾਨਸਿਕ ਪਰੇਸ਼ਾਨੀ ਦੱਸਿਆ ਜਾ ਰਿਹਾ ਹੈ।

ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਤੋਂ ਇੱਕਤਰ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸੋਨੀ (37) ਪੁੱਤਰ ਨਾਜ਼ਰ ਸਿੰਘ ਵਾਸੀ ਸੋਢੀਵਾਲ ਕਰੀਬ 7 ਸਾਲ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਪਿਆ ਸੀ, ਜਿਸ ਨੂੰ ਡਾਕਟਰਾਂ ਵੱਲੋਂ ਇਲਾਜ ਤੋਂ ਜਵਾਬ ਦੇਣ ਕਾਰਣ ਉਹ ਘਰ ’ਚ ਹੀ ਬੇਹੋਸ਼ੀ (ਕੌਮਾ) ਦੀ ਹਾਲਾਤ ਵਿਚ ਪਿਆ ਸੀ।

ਇਸ ਕਰ ਕੇ ਸਾਰਾ ਪਰਿਵਾਰ ਪਰੇਸ਼ਾਨ ਰਹਿੰਦਾ ਸੀ। ਕਰੀਬ 2 ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋਣ ਕਾਰਣ ਘਰ ਵਿਚ ਮਾਂ ਅਤੇ ਭੈਣ ਹੋਰ ਜ਼ਿਆਦਾ ਸਦਮੇ ਵਿਚ ਰਹਿਣ ਲੱਗੀਆਂ। ਕੁੱਝ ਦਿਨ ਪਹਿਲਾਂ ਮਾਂ ਜਸਵੀਰ ਕੌਰ (58) ਦੇ ਸੱਟ ਲੱਗਣ ਤੋਂ ਬਾਅਦ ਮਾਨਸਿਕ ਤੌਰ ’ਤੇ ਪਰੇਸ਼ਾਨ ਧੀ ਮਨਦੀਪ ਕੌਰ (27) ਨੇ 12 ਅਪ੍ਰੈਲ ਨੂੰ ਖਾਣੇ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ। ਇਹ ਖਾਣਾ ਆਪਣੀ ਮਾਂ ਅਤੇ ਭਰਾ ਨੂੰ ਦੇਣ ਤੋਂ ਬਾਅਦ ਉਸ ਨੇ ਖ਼ੁਦ ਵੀ ਖਾ ਲਿਆ।

ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦੀ ਪੁਸ਼ਟੀ ਕਰਦੇ ਹੋਏ ਚੌਂਕੀ ਗਿੱਦੜਵਿੰਡੀ ਵਿਖੇ ਤਾਇਨਾਤ ਏ. ਐੱਸ. ਆਈ. ਤੀਰਥ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਅਮਲ ’ਚ ਲਿਆਉਣ ਤੋਂ ਬਾਅਦ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.