ਹੁਣ ਇਸ ਤਰਾਂ ਤੁਹਾਨੂੰ ਬਿਲਕੁਲ ਮੁਫ਼ਤ ਵਿਚ ਮਿਲੇਗਾ ਗੈਸ ਸਿਲੰਡਰ-ਜਲਦ ਤੋਂ ਜਲਦ ਇਸ ਤਰਾਂ ਕਰੋ ਅਪਲਾਈ

ਜੇਕਰ ਤੁਸੀਂ ਐੱਲਪੀਜੀ ਕੁਨੈਕਸ਼ਨ (LPG Connection) ਲੈਣ ਬਾਰੇ ਸੋਚ ਰਹੇ ਹੋ ਤੇ ਤੁਹਾਡੇ ਕੋਲ ਕੋਈ ਐਡਰੈੱਸ ਪਰੂਫ (Address Proof) ਨਹੀਂ ਹੈ ਤਾਂ ਵੀ ਤੁਸੀਂ ਸਿਲੰਡਰ ਲੈ ਸਕਦੇ ਹੋ। ਹਾਲੇ ਕੁਝ ਦਿਨ ਪਹਿਲਾਂ ਤਕ ਇਹ ਨਿਯਮ ਸੀ ਕਿ ਜਿਨ੍ਹਾਂ ਲੋਕਾਂ ਕੋਲ ਕੋਈ ਐਡਰੈੱਸ ਪਰੂਫ ਹੋਵੇ, ਉਨ੍ਹਾਂ ਨੂੰ ਹੀ ਰਸੋਈ ਗੈਸੀ (LPG) ਸਿਲੰਡਰ ਲੈ ਸਕਦੇ ਸਨ, ਪਰ ਦੇਸ਼ ਦੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਰਸੋਈ ਗੈਸ ‘ਤੇ ਪਤੇ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਤੁਸੀਂ ਬਿਨਾਂ ਕਿਸੇ ਐਡਰੈੱਸ ਪਰੂਫ਼ ਦੇ ਵੀ ਐੱਲਪੀਜੀ ਸਿਲੰਡਰ ਲੈ ਸਕਦੇ ਹੋ।

ਕੇਂਦਰ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸਰਕਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਅਗਲੇ ਦੋ ਸਾਲਾਂ ‘ਚ ਇਕ ਕਰੋੜ ਤੋਂ ਜ਼ਿਆਦਾ ਮੁਫ਼ਤ ‘ਚ ਐੱਲਪੀਜੀ ਕੁਨੈਕਸ਼ਨ ਦੇਵੇਗੀ। ਸਰਕਾਰ ਦਾ ਟੀਚਾ ਸਾਰੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਐੱਲਪੀਜੀ ਕੁਨੈਕਸ਼ਨ ਮੁਹੱਈਆ ਕਰਵਾਉਣਆ ਹੈ। ਸਰਕਾਰ ਹੁਣ ਬਿਨਾਂ ਰੈਜ਼ੀਡੈਂਸ ਪਰੂਫ ਦੇ ਐੱਲਪੀਜੀ ਕੁਨੈਕਸ਼ਨ ਦੇ ਰਹੀ ਹੈ। ਇਸ ਤੋਂ ਇਲਾਵਾ, ਲੋਕਾਂ ਨੂੰ ਆਪਣੇ ਗੁਆਂਢ ਦੇ ਤਿੰਨ ਡੀਲਰਾਂ ਤੋਂ ਇਕ ਰਿਫਿਲ ਸਿਲੰਡਰ ਪ੍ਰਾਪਤ ਕਰਨ ਦਾ ਬਦਲ ਵੀ ਮਿਲੇਗਾ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਈ 2016 ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਲਾਂਚ ਕੀਤੀ ਸੀ। ਯੋਜਨਾ ਤਹਿਤ ਸਰਕਾਰ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ-ਕੱਟੀ ਕਰਨ ਵਾਲੇ ਪਰਿਵਾਰਾਂ ਲਈ ਘਰੇਲੂ ਰਸੋਈ ਗੈਸ ਯਾਨੀ ਐੱਲਪੀਜੀ ਕੁਨੈਕਸ਼ਨ ਮੁਹੱਈਆ ਕਰਵਾਉਂਦੀ ਹੈ। ਚਾਰ ਸਾਲਾਂ ‘ਚ ਗ਼ਰੀਬ ਔਰਤਾਂ ਦੇ ਘਰਾਂ ‘ਚ ਰਿਕਾਰਡ 8 ਕਰੋੜ ਮੁਫ਼ਤ ਐੱਲਪੀਜੀ ਕੁਨੈਕਸ਼ਨ ਮੁਹੱਈਆ ਕਰਵਾਏ ਗਏ।

ਇਸ ਸਕੀਮ ਤਹਿਤ ਬੀਪੀਐੱਲ ਪਰਿਵਾਰਾਂ ਨੂੰ ਇਕ ਐੱਲਪੀਜੀ ਕੁਨੈਕਸ਼ਨ ਲਈ 1600 ਰੁਪਏ ਮਿਲਦੇ ਹਨ। 1600 ਰੁਪਏ ਪ੍ਰਤੀ ਕੁਨੈਕਸ਼ਨ ਦੀ ਕੀਮਤ ‘ਚ ਸਿਲੰਡਰ, ਪ੍ਰੈਸ਼ਰ ਰੈਗੂਲੇਟਰ, ਬੁਕਲੈੱਟ, ਸੇਫਟੀ ਹਾਊਸ ਆਦਿ ਸ਼ਾਮਲ ਹਨ। ਇਸ ਦਾ ਖ਼ਰਚ ਸਰਕਾਰ ਚੁੱਕਦੀ ਹੈ, ਪਰ ਐੱਲਪੀਜੀ ਗਾਹਕਾਂ ਨੂੰ ਚੁੱਲ੍ਹਾ ਖ਼ੁਦ ਖਰੀਦਣਾ ਪੈਂਦਾ ਹੈ।

ਕਿਵੇਂ ਕਰੀਏ ਕੁਨੈਕਸ਼ਨ ਲਈ ਅਪਲਾਈ – ਕੁਨੈਕਸ਼ਨ ਲਈ ਬੀਪੀਐੱਲ ਪਰਿਵਾਰ ਦੀ ਕੋਈ ਵੀ ਔਰਤ ਅਪਲਾਈ ਕਰ ਸਕਦੀ ਹੈ। ਮੁਫ਼ਤ ਐੱਲਪੀਜੀ ਕੁਨੈਕਸ਼ਨ ਲੈਣ ਲਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰੋ। ਕੇਵਾਈਸੀ ਫਾਰਮ ਨੇੜਲੇ ਐੱਲਪੀਜੀ ਕੇਂਦਰ ‘ਚ ਜਮ੍ਹਾਂ ਕਰਨਾ ਪਵੇਗਾ। ਇਸ ਦੇ ਲਈ ਜਨਧਨ ਬੈਂਕ ਅਕਾਊਂਟ ਨੰਬਰ, ਘਰ ਦੇ ਸਾਰੇ ਮੈਂਬਰਾਂ ਦਾ ਅਕਾਊਂਟ ਨੰਬਰ, ਆਧਾਰ ਨੰਬਰ ਤੇ ਡਿਟੇਲ ‘ਚ ਘਰ ਦੇ ਪਤੇ ਦੀ ਜ਼ਰੂਰਤ ਪਵੇਗੀ। ਗੈਸ ਕੁਨੈਕਸ਼ਨ ਲਈ ਰੈਜ਼ੀਡੈਂਸ ਪਰੂਫ ਦੀ ਜ਼ਰੂਰਤ ਨਹੀਂ ਹੈ। ਇੱਥੇ ਤੁਹਾਨੂੰ ਇਸ ਗੱਲ ਦਾ ਧਿਆਨ ਦੇਣਾ ਪਵੇਗਾ ਕਿ ਤੁਸੀਂ 14.2 ਕਿੱਲੋਗ੍ਰਾਮ ਦਾ ਸਿਲੰਡਰ ਜਾਂ 5 ਕਿੱਲੋ ਵਾਲਾ ਛੋਟਾ ਸਿਲੰਡਰ ਲੈਣਾ ਚਾਹੁੰਦੇ ਹੋ। ਇਸ ਦੀ ਜਾਣਕਾਰੀ ਫਾਰਮ ‘ਚ ਦੇਣੀ ਪਵੇਗੀ।

ਇਹ ਹੈ ਸਿਲੰਡਰ ਬੁੱਕ ਕਰਵਾਉਣ ਦਾ ਆਸਾਨ ਤਰੀਕਾ –  ਏਜੰਸੀ ਤੋਂ ਖਰੀਦਣ ਤੋਂ ਇਲਾਵਾ ਰਿਫਿਲ ਲਈ ਬੁੱਕ ਵੀ ਕਰ ਸਕਦੇ ਹੋ ਜੋ ਕਾਫੀ ਆਸਾਨ ਹੈ। ਇਸ ਦੇ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਘਰ ਬੈਠੇ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਇੰਡੇਨ ਨੇ ਇਸ ਦੇ ਲਈ ਖਾਸ ਨੰਬਰ ਜਾਰੀ ਕੀਤਾ ਹੈ ਜੋ 8454955555 ਹੈ। ਦੇਸ਼ ਦੇ ਕਿਸੇ ਕੋਨੇ ‘ਚੋਂ ਵੀ ਇਸ ਨੰਬਰ ‘ਤੇ ਮਿਸਡ ਕਾਲ ਰਾਹੀਂ ਤੁਸੀਂ ਛੋਟਾ ਸਿਲੰਡਰ ਬੁੱਕ ਕਰਵਾ ਸਕਦੇ ਹੋ। ਤੁਸੀਂ ਚਾਹੋ ਤਾਂ ਵ੍ਹਟਸਐਪ ਜ਼ਰੀਏ ਵੀ ਸਿਲੰਡਰ ਬੁੱਕ ਕਰਵਾ ਸਕਦੇ ਹੋ। ਰਿਫਿਲ ਟਾਈਪ ਕਰ ਕੇ ਤੁਸੀਂ 7588888824 ਨੰਬਰ ‘ਤੇ ਮੈਸੇਜ ਕਰ ਦਿਉਂ। ਤੁਹਾਡਾ ਸਿਲੰਡਰ ਬੁੱਕ ਹੋ ਜਾਵੇਗਾ। 7718955555 ‘ਤੇ ਫੋਨ ਕਰ ਕੇ ਵੀ ਸਿਲੰਡਰ ਬੁੱਕ ਕਰਵਾ ਸਕਦੇ ਹੋ।


ਬੁਕਿੰਗ ਤੋਂ ਬਾਅਦ ਇਸ ਤਰ੍ਹਾਂ ਜਾਣੋ ਸਟੇਟਸ – ਇੰਡੀਅਨ ਆਇਲ ਨੇ ਬੁਕਿੰਗ ਤੋਂ ਬਾਅਦ ਉਸ ਦਾ ਸਟੇਟਸ ਜਾਣਨ ਦੀ ਸਹੂਲਤ ਵੀ ਵ੍ਹਟਸਐਪ ‘ਤੇ ਮੁਹੱਈਆ ਕਰਵਾਈ ਹੈ। ਇਸ ਦੇ ਲਈ ਰਜਿਸਟਰਡ ਮੋਬਾਈਲ ਨੰਬਰ ਤੋਂ STATUS# ਟਾਈਪ ਕਰਨਾ ਹੈ। ਇਸ ਤੋਂ ਬਾਅਦ ਬੁਕਿੰਗ ਕਰਨ ਤੋਂ ਬਾਅਦ ਮਿਲਿਆ ਆਰਡਰ ਨੰਬਰ ਭਰਨਾ ਹੈ। ਮੰਨ ਲਓ ਤੁਹਾਡਾ ਬੁਕਿੰਗ ਨੰਬਰ 12345 ਹੈ ਤਾਂ ਤੁਸੀਂ ਟਾਈਪ ਕਰਨਾ ਹੈ STATUS# 12345 ਤੇ 7588888824 ਨੰਬਰ ‘ਤੇ ਵ੍ਹਟਸਐਪ ਮੈਸੇਜ ਕਰ ਦੇਣਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ STATUS# ਤੇ ਆਰਡਰ ਨੰਬਰ ਵਿਚਕਾਰ ਕੋਈ ਸਪੇਸ ਨਹੀਂ ਰੱਖਣੀ ਹੈ। news source: punjabijagran

Leave a Reply

Your email address will not be published. Required fields are marked *