ਹਵਾਈ ਯਾਤਰੀਆਂ ਨੂੰ ਇਸ ਕੰਪਨੀ ਨੇ ਦਿੱਤੀ ਇਹ ਵੱਡੀ ਰਾਹਤ,ਮਿਲੇਗਾ ਸੁੱਖ ਦਾ ਸਾਹ,ਦੇਖੋ ਪੂਰੀ ਖ਼ਬਰ

ਗਲੋਬਲ ਮਹਾਮਾਰੀ ਕੋਰੋਨਾ ਨਾਲ ਜੂਝ ਰਹੇ ਲੋਕਾਂ ਨੂੰ ਨਿੱਜੀ ਖੇਤਰ ਦੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਯਾਤਰੀ ਉਡਾਣ ਰਵਾਨਾ ਹੋਣ ਤੋਂ ਪੰਜ ਦਿਨ ਪਹਿਲਾਂ ਆਪਣੀ ਯਾਤਰਾ ਦੇ ਸਮੇਂ ਜਾਂ ਤਾਰੀਖ਼ ਨੂੰ ਬਿਨਾਂ ਕਿਸੇ ਚਾਰਜ ਦੇ ਬਦਲ ਸਕਦੇ ਹਨ। ਪਹਿਲਾਂ ਇਹ ਛੋਟ ਘੱਟੋ-ਘੱਟ ਸੱਤ ਦਿਨ ਪਹਿਲਾਂ ਫੇਰਬਦਲ ਕਰਾਉਣ ‘ਤੇ ਮਿਲਦੀ ਸੀ।

ਸਪਾਈਸ ਜੈੱਟ ਨੇ ਕਿਹਾ ਹੈ ਕਿ ਨਵੀਂ ਪੇਸ਼ਕਸ਼ ਤਹਿਤ ਇਹ ਛੋਟ 15 ਮਈ ਤੱਕ ਦੀ ਯਾਤਰਾ ਲਈ 10 ਮਈ ਤੱਕ ਬੁੱਕ ਕੀਤੀਆਂ ਜਾਣ ਵਾਲੀਆਂ ਟਿਕਟਾਂ ‘ਤੇ ਮਿਲੇਗੀ। ਯਾਤਰੀ ਸਿੱਧੀ ਘਰੇਲੂ ਉਡਾਣ ਦੇ ਮਾਮਲੇ ਵਿਚ ਇਹ ਛੋਟ ਲੈ ਸਕਦੇ ਹਨ ਪਰ ਇਹ ਇਕ ਵਾਰ ਹੀ ਮਿਲੇਗੀ।

ਇਸ ਨਾਲ ਉਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋਵੇਗੀ ਜੋ 15 ਮਈ ਤੱਕ ਘਰੇਲੂ ਹਵਾਈ ਯਾਤਰਾ ਦੀ ਯੋਜਨਾ ਬਣਾ ਰਹੇ ਹਨ |ਮੌਜੂਦਾ ਸਮੇਂ ਮਹਾਰਾਸ਼ਟਰ ਅਤੇ ਦਿੱਲੀ ਵਰਗੇ ਥਾਵਾਂ ‘ਤੇ ਕੋਵਿਡ-19 ਸੰਕਰਮਣ ਕਾਰਨ ਅੰਸ਼ਕ ਜਾਂ ਪੂਰੀ ਤਾਲਾਬੰਦੀ ਲਾਗੂ ਹੋ ਰਹੀ ਹੈ, ਅਜਿਹੇ ਵਿਚ ਏਅਰਲਾਈਨਾਂ ਨਹੀਂ ਚਾਹੁੰਦੀਆਂ ਹਨ ਕਿ ਯਾਤਰੀਆਂ ਨੂੰ ਇਸ ਕਾਰਨ ਟਿਕਟ ਰੱਦ ਕਰਨੀ ਪਵੇ।

ਇਸ ਲਈ ਜਹਾਜ਼ ਕੰਪਨੀਆਂ ਯਾਤਰੀ ਦੀ ਤਾਰੀਖ਼ ਅਤੇ ਸਮੇਂ ਵਿਚ ਬਿਨਾਂ ਕਿਸੇ ਚਾਰਜ ਦੇ ਛੋਟ ਦੇ ਰਹੀਆਂ ਹਨ। ਇਸ ਤੋਂ ਪਹਿਲਾਂ ਇੰਡੀਗੋ ਵੀ ਇਹ ਰਾਹਤ ਦੇਣ ਦੀ ਘੋਸ਼ਣਾ ਕਰ ਚੁੱਕੀ ਹੈ। ਇੰਡੀਗੋ ਨੇ 30 ਅਪ੍ਰੈਲ 2021 ਤੱਕ ਕੀਤੀ ਜਾਣ ਵਾਲੀ ਨਵੀਂ ਬੁਕਿੰਗ ਲਈ ਚੇਂਜ ਫ਼ੀਸ ਮੁਆਫ਼ ਕੀਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *