ਹੁਣੇ ਹੁਣੇ ਏਥੇ ਵਿਆਹਾਂ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਇਸ ਚੀਜ਼ ਤੇ ਲਗਾਈ ਰੋਕ-ਦੇਖੋ ਪੂਰੀ ਖ਼ਬਰ

ਹਿੰਦੂ ਭਾਈਚਾਰੇ ਵਿਚ ਲੰਬੇ ਵਕਫ਼ੇ ਮਗਰੋਂ ਵਿਆਹਾਂ ਦਾ ਮੁਹੱਰਤ ਦਾ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪਰ ਕੋਰੋਨਾ ਮਹਾਮਾਰੀ ਦੇ ਭਿਆਨਕ ਰੂਪ ਕਾਰਨ ਇੱਥੇ ਪ੍ਰਸ਼ਾਸਨ ਨੇ ਫ਼ਿਲਹਾਲ ਵਿਆਹ ਸਮਾਰੋਹਾਂ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਨਤੀਜੇ ਵਜੋਂ ਸੈਂਕੜੇ ਵਿਆਹ ਟਲ ਗਏ ਹਨ ਅਤੇ ਲੋਕਾਂ ਦੀ ‘ਬੈਂਡ-ਵਾਜਾ-ਬਰਾਤ’ ਦੀ ਯੋਜਨਾ ਧਰੀ ਦੀ ਧਰੀ ਰਹਿ ਗਈ ਹੈ। ਜ਼ਿਲ੍ਹਾ ਅਧਿਕਾਰੀ ਮਨੀਸ਼ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਕੋਵਿਡ-19 ਦੇ ਕਹਿਰ ਨੂੰ ਵੇਖਦੇ ਹੋਏ ਅਸੀਂ ਸਾਰੇ ਜ਼ਿਲ੍ਹਿਆਂ ਵਿਚ ਵਿਆਹ ਸਮਾਰੋਹਾਂ ਨੂੰ ਆਗਿਆ ਨਹੀਂ ਦੇ ਸਕਦੇ। ਸਾਨੂੰ ਆਮ ਲੋਕਾਂ ਦੀ ਸਿਹਤ ਦੀ ਚਿੰਤਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਵੱਧਦੀ ਦਰ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਹੀ ਫ਼ੈਸਲਾ ਕੀਤਾ ਕਿ ਇੰਦੌਰ ਦੇ ਨਗਰੀ ਖੇਤਰਾਂ ਵਿਚ 12 ਅਪ੍ਰੈਲ ਤੋਂ ਜਾਰੀ ਕੋਰੋਨਾ ਕਰਫਿਊ 23 ਅਪ੍ਰੈਲ ਤੱਕ ਬਰਕਰਾਰ ਰਹੇਗਾ।

ਇਸ ਦਰਮਿਆਨ ਇੰਦੌਰ ਹੋਲਟ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤ ਸੂਰੀ ਨੇ ਦੱਸਿਆ ਕਿ ਅਪ੍ਰੈਲ ਅਤੇ ਮਈ ਵਿਚ ਸਥਾਨਕ ਹੋਟਲਾਂ ਅਤੇ ਵਿਆਹ ਦੇ ਹਾਲ ’ਚ 1500 ਵਿਆਹਾਂ ਦੀ ਬੁਕਿੰਗ ਸੀ ਪਰ ਕੋਰੋਨਾ ਦੇ ਕਹਿਰ ਦੇ ਚੱਲਦੇ ਲੋਕਾਂ ਨੇ ਜ਼ਿਆਦਾਤਰ ਬੁਕਿੰਗ ਰੱਦ ਕਰ ਦਿੱਤੀ ਹੈ। ਉਨ੍ਹਾਂ ਨੇ ਮੋਟੇ ਅਨੁਮਾਨ ਦੇ ਹਵਾਲੇ ਤੋਂ ਦੱਸਿਆ ਕਿ ਇਹ ਵਿਆਹ ਟਲਣ ਨਾਲ ਸਥਾਨਕ ਹੋਟਲ ਉਦਯੋਗ ਨੂੰ ਘੱਟੋ-ਘੱਟ 200 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

ਜ਼ਿਕਰਯੋਗ ਹੈ ਕਿ ਇੰਦੌਰ ਸੂਬੇ ਵਿਚ ਕੋਵਿਡ-19 ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ, ਜਿੱਥੇ ਮਹਾਮਾਰੀ ਦੀ ਦੂਜੀ ਲਹਿਰ ਭਿਆਨਕ ਕਹਿਰ ਦਰਮਿਆਨ ਖ਼ਾਸ ਕਰ ਕੇ ਰੇਮਡੇਸਿਵਿਰ ਦਵਾਈ ਅਤੇ ਮੈਡੀਕਲ ਆਕਸੀਜਨ ਦੀ ਕਿੱਲਤ ਬਣੀ ਹੋਈ ਹੈ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਹਸਪਤਾਲਾਂ ’ਚ ਬੈੱਡ-ਬਿਸਤਰੇ ਹਾਸਲ ਕਰਨ ਲਈ ਸਖ਼ਤ ਮੁਸ਼ੱਕਤ ਕਰਨੀ ਪੈ ਰਹੀ ਹੈ। ਸਿਹਤ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੰਦੌਰ ਜ਼ਿਲ੍ਹੇ ਵਿਚ 24 ਮਾਰਚ 2020 ਤੋਂ ਲੈ ਕੇ ਹੁਣ ਤੱਕ ਮਹਾਮਾਰੀ ਦੇ ਕੁੱਲ 89,317 ਮਰੀਜ਼ ਮਿਲੇ ਹਨ। ਇਨ੍ਹਾਂ ’ਚੋਂ 1,047 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਜੇਕਰ ਗੱਲ ਪੂਰੇ ਮੱਧ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਕੇਸਾਂ ਦਾ ਅੰਕੜਾ 3.85 ਲੱਖ ਤੱਕ ਪਹੁੰਚ ਗਿਆ ਹੈ।

Leave a Reply

Your email address will not be published.