ਬਿਨਾਂ ਮਾਸਕ ਕਾਰ ਚ’ ਘੁੰਮ ਰਿਹਾ ਸੀ ਕਪਲ ਤੇ ਪੁਲਿਸ ਵੱਲੋਂ ਰੋਕਣ ਤੇ ਔਰਤ ਨੇ ਜੋ ਕੀਤਾ ਦੇਖ ਕੇ ਉੱਡੇ ਸਭ ਦੇ ਹੋਸ਼

ਕੋਰੋਨਾਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀਕੈਂਡ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਇੱਕ ਜੋੜਾ ਬਿਨਾਂ ਮਾਸਕ ਲਗਾਏ ਕਾਰ ਵਿੱਚ ਘੁੰਮ ਰਿਹਾ ਸੀ, ਤਾਂ ਉਹ ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਉਲਟਾ ਪੁਲਿਸ ਨੂੰ ਹੀ ਰੋਅਬ ਦਿਖਾਉਣ ਲੱਗੇ ਤੇ ਕਹਿਣ ਲੱਗੇ, ‘ਮੈਂ ਤਾਂ ਕਿਸ ਕਰਾਂਗੀ ਜੇ ਰੋਕ ਸਕਦੇ ਹੋ ਤਾਂ ਰੋਕ ਲਓ।

ਇਹ ਸਾਰੀ ਘਟਨਾ ਐਤਵਾਰ ਦੁਪਹਿਰ 4.30 ਚਾਰ ਵਜੇ ਦਰਿਆਗੰਜ ਖੇਤਰ ਦੇ ਦਿੱਲੀ ਗੇਟ ਵਿਖੇ ਵਾਪਰੀ। ਪੁਲਿਸ ਅਧਿਕਾਰੀ ਦੇ ਅਨੁਸਾਰ, ‘ਚੈਕਿੰਗ ਦੌਰਾਨ ਅਸੀਂ ਇੱਕ ਕਾਰ ਵੇਖੀ ਜਿਸ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਬਿਨਾਂ ਕਿਸੇ ਮਾਸਕ ਪਾਏ ਕਰਫਿਊ ਦੌਰਾਨ ਘੁੰਮ ਰਹੇ ਸਨ।

ਉਸ ਕੋਲ ਨਾ ਤਾਂ ਕਰਫਿਊ ਪਾਸ ਸੀ ਤੇ ਨਾ ਹੀ ਕੋਈ ਮਾਸਕ। ਇਸਦੇ ਬਾਵਜੂਦ, ਉਸਨੇ ਇੰਸਪੈਕਟਰ ਅਤੇ ਐਸਆਈ ਨਾਲ ਗਲਤ ਬੋਲਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਔਰਤ ਨੇ ਪੁਲਿਸ ਵਾਲਿਆਂ ਨਾਲ ਬਦਸਲੂਕੀ ਵੀ ਕੀਤੀ ਅਤੇ ਕਿਹਾ ਕਿ ਕੋਈ ਕੋਰੋਨਾ ਨਹੀਂ ਹੈ। ਭੋਲੇ ਭਾਲੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇੰਨਾ ਹੀ ਨਹੀਂ, ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਚਲਾਨ ਕੱਟ ਕੇ ਦਿਖਾਓ। ਇਸ ਤੋਂ ਬਾਅਦ ਪੁਲਿਸ ਨੇ ਮਹਿਲਾ ਸਟਾਫ ਨੂੰ ਬੁਲਾ ਕੇ ਦੋਵਾਂ ਨੂੰ ਫੜ ਲਿਆ ਅਤੇ ਥਾਣੇ ਲਿਆਂਦਾ ਤੇ ਉਨ੍ਹਾਂ ਵਿਰੁੱਧ ਧਾਰਾ 188 ਅਤੇ 51 ਬੀ ਡੀਡੀਐਮਏ ਦੇ ਤਹਿਤ ਕੇਸ ਦਰਜ ਕੀਤਾ ਗਿਆ। ਦੋਵਾਂ ਦੀ ਪਛਾਣ ਪੰਕਜ ਦੱਤਾ ਅਤੇ ਆਭਾ ਯਾਦਵ ਵਜੋਂ ਹੋਈ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.