ਇਸ ਸੂਬੇ ਚ’ ਆੜਤੀਏ ਕੀਤੇ ਪਾਸੇ ਤੇ ਕਿਸਾਨਾਂ ਦੇ ਖਾਤਿਆਂ ਵਿਚ ਸਿੱਧਾ ਆਏ 1215 ਕਰੋੜ ਰੁਪਏ-ਦੇਖੋ ਪੂਰੀ ਖ਼ਬਰ

ਦੇਸ਼ ‘ਚ ਕਣਕ ਦੇ ਉਤਪਾਦਨ ਵਿੱਚ ਹਰਿਆਣਾ ਦਾ ਵੀ ਅਹਿਮ ਸਥਾਨ ਹੈ। ਇਸ ਸੂਬੇ ‘ਚ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਕਣਕ ਦੀ ਖਰੀਦ ਦੀ ਸਪੀਡ ਤੇਜ਼ ਹੈ। ਸੂਬੇ ਦੀਆਂ ਅਨਾਜ ਮੰਡੀਆਂ ‘ਚ 1 ਅਪ੍ਰੈਲ ਤੋਂ ਹੁਣ ਤੱਕ ਕਰੀਬ 50.71 ਲੱਖ ਟਨ ਕਣਕ ਆਈ ਹੈ ਜਿਸ ਵਿੱਚੋਂ ਕਰੀਬ 44.96 ਲੱਖ ਟਨ ਸਰਕਾਰੀ ਏਜੰਸੀਆਂ ਨੇ ਖਰੀਦੀ। ਇਸ ਸਾਲ ਹਰਿਆਣਾ ਸਰਕਾਰ ਨੇ 80 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਹੈ।

ਸੂਬੇ ਦੀਆਂ 396 ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਕਣਕਾਂ ਦਾ ਢੇਰ ਲੱਗਿਆ ਹੋਇਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 1,62,918 ਕਿਸਾਨਾਂ ਦੇ 5,00,236 ਜੇ-ਫਾਰਮ ਤਿਆਰ ਕੀਤੇ ਜਾ ਚੁੱਕੇ ਹਨ। ਖਰੀਦ ਇਸ ਫਾਰਮ ਰਾਹੀਂ ਕੀਤੀ ਜਾਂਦੀ ਹੈ ਜਿਸ ਚੋਂ 17 ਅਪ੍ਰੈਲ ਨੂੰ 1214.94 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਵਾਰ ਸਰਕਾਰ ਆੜ੍ਹਤੀਆਂ ਦੀ ਥਾਂ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਪੈਸੇ ਭੇਜ ਰਹੀ ਹੈ। ਸਰਕਾਰ ਨੇ 40 ਤੋਂ 72 ਘੰਟਿਆਂ ਵਿੱਚ ਕਿਸਾਨਾਂ ਨੂੰ ਪੈਸੇ ਦੇਣ ਦਾ ਦਾਅਵਾ ਕੀਤਾ ਹੈ। ਜੇਕਰ ਸੂਬੇ ‘ਚ ਅਜਿਹਾ ਨਹੀਂ ਹੁੰਦਾ ਤਾਂ, ਤਾਂ ਕਿਸਾਨਾਂ ਨੂੰ 9 ਪ੍ਰਤੀਸ਼ਤ ਵਿਆਜ ਦੇਣ ਦਾ ਦਾਅਵਾ ਵੀ ਸੂਬਾ ਸਰਕਾਰ ਨੇ ਕੀਤਾ।

ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਰੀਦ ਪ੍ਰਣਾਲੀ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਮੰਡੀਆਂ ਵਿੱਚ ਖਰੀਦੀ ਗਈ ਕਣਕ ਨੂੰ ਰੋਜ਼ਾਨਾ ਦੇ ਅਧਾਰ ‘ਤੇ ਚੁੱਕਿਆ ਜਾਵੇ। ਤਾਂ ਜੋ ਮੰਡੀਆਂ ਵਿਚ ਕਣਕ ਨਾ ਜਮ੍ਹਾਂ ਹੋਵੇ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਸਰਕਾਰ ਨੇ ਮੰਡੀਆਂ ਦੇ ਨਿਰੀਖਣ ਲਈ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਤਾਂ ਜੋ ਖਰੀਦ ਦੇ ਕੰਮ ਵਿਚ ਕੋਈ ਅੜਿੱਕਾ ਨਾ ਪਵੇ।

ਹੁਣ ਹਰਿਆਣਾ ‘ਚ ਸਿਰਫ 5 ਦਿਨ ਹੋਵੇਗੀ ਕਣਕ ਦੀ ਖਰੀਦ, ਜਾਣੋ ਕਾਰਨ – ਸਰਕਾਰ ਨੇ ਹਫ਼ਤੇ ਵਿਚ ਸਿਰਫ ਪੰਜ ਦਿਨ ਕਣਕ ਖਰੀਦਣ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਕਾਰਨ ਲਿਫਟਿੰਗ ਪ੍ਰਕਿਰਿਆ ਜਾ ਸੁਸਤ ਹੋਣਾ ਹੈ। ਅਨਾਜ ਦੀਆਂ ਮੰਡੀਆਂ ਕਣਕ ਨਾਲ ਭਰੀਆਂ ਪਈਆਂ ਹਨ, ਪਰ ਸਮੇਂ-ਸਮੇਂ ਸਿਰ ਕਣਕ ਚੁੱਕੀ ਨਹੀਂ ਜਾ ਰਹੀ।ਨਾਲਹੀ ਬਾਰਦਾਨੇ ਦੀ ਘਾਟ ਵੀ ਇਸ ਦਾ ਇੱਕ ਕਾਰਨ ਹੈ।

ਸਰਕਾਰ ਨੇ ਦਾਅਵਾ ਕੀਤਾ ਸੀ ਕਿ 24 ਘੰਟਿਆਂ ਵਿੱਚ ਕਣਕ ਦੀ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇਗਾ। ਸਰਕਾਰ ਨੇ ਇਸੇ ਕਾਰਨ ਹੋਰ ਸੂਬਿਆਂ ਤੋਂ ਕਣਕ ਦੀ ਖਰੀਦ ਬੰਦ ਕਰ ਦਿੱਤੀ ਹੈ। ਕਣਕ ਦੀ ਖਰੀਦ ਹਰਿਆਣਾ ‘ਚ 15 ਮਈ ਤੱਕ ਜਾਰੀ ਰਹੇਗੀ।

Leave a Reply

Your email address will not be published. Required fields are marked *