ਮੌਸਮ ਨੂੰ ਦੇਖ ਕਿਸਾਨਾਂ ਦੇ ਸੁੱਕੇ ਸਾਹ, ਅਗਲੇ ਦਿਨਾਂ ਚ’ ਭਾਰੀ ਮੀਂਹ ਦੀ ਸੰਭਾਵਨਾਂ,ਦੇਖੋ ਪੂਰੀ ਜਾਣਕਾਰੀ

ਦੇਸ਼ ’ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਪਿਛਲੇ ਇੱਕ-ਦੋ ਦਿਨ ਪਹਿਲਾਂ ਦਿੱਲੀ ’ਚ ਹਲਕੀ ਵਰਖਾ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਪਹਾੜੀ ਇਲਾਕਿਆਂ ’ਚ ਵੀ ਬਰਫ਼ਬਾਰੀ ਹੋਈ ਤੇ ਮੀਂਹ ਪਿਆ। ਤਾਜ਼ਾ ਰਿਪੋਰਟ ਅਨੁਸਾਰ ਹਾਲੇ ਮੌਸਮ ’ਚ ਉਤਾਰ-ਚੜ੍ਹਾਅ ਜਾਰੀ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ’ਚ 20-21 ਅਪ੍ਰੈਲ ਨੂੰ ਵੀ ਆਕਾਸ਼ ’ਚ ਬੱਦਲ ਛਾਏ ਰਹਿਣਗੇ ਤੇ ਮੀਂਹ ਦੇ ਆਸਾਰ ਹਨ।

ਇੱਕ ਪਾਸੇ ਜਿੱਥੇ ਕਈ ਰਾਜਾਂ ਵਿੱਚ ਭਿਆਨਕ ਕਿਸਮ ਦੀ ਗਰਮੀ ਤੋਂ ਲੋਕ ਪਰੇਸ਼ਾਨ ਹਨ, ਉੱਥੇ ਜ਼ਿਆਦਾਤਰ ਰਾਜਾਂ ਵਿੱਚ ਮੀਂਹ ਕਾਰਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਬਿਹਾਰ ਦੇ ਗਯਾ ’ਚ ਮੌਸਮ ਦਾ ਮਿਜ਼ਾਜ ਗਰਮ ਹੋ ਗਿਆ ਹੈ। ਗਰਮ ਹਵਾਵਾਂ ਕਾਰਣ ਲੋਕ ਪਰੇਸ਼ਾਨ ਹਨ। ਅਗਲੇ ਦੋ ਤੋਂ ਤਿੰਨ ਦਿਨਾਂ ਅੰਦਰ ਪਾਰਾ 42 ਡਿਗਰੀ ਤੱਕ ਪੁੱਜਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਝਾਰਖੰਡ ’ਚ 21 ਅਪ੍ਰੈਲ ਨੂੰ ਦੋਬਾਰਾ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਦਾ ਅਨੁਮਾਨ ਦੱਸਿਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨ ਮੌਸਮ ਵਿੱਚ ਉਤਾਰ-ਚੜ੍ਹਾਅ ਵੇਖਣ ਨੂੰ ਮਿਲੇਗਾ। 21 ਅਪ੍ਰੈਲ ਨੂੰ ਦੋਬਾਰਾ ਬੱਦਲਾਂ ਦੀ ਗਰਜ ਨਾਲ ਛਿੱਟਾਂ ਪੈਣਗੀਆਂ ਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਰਹਿਣ ਦੀ ਉਮੀਦ ਹੈ।

ਹਰਿਆਣਾ ਦਾ ਮੌਸਮ ਵੀ ਕਰਵਟ ਲੈ ਰਿਹਾ ਹੈ। 19 ਅਪ੍ਰੈਲ ਨੂੰ ਬੱਦਲ ਛਾ ਸਕਦੇ ਹਨ। ਆਉਂਦੀ 20 ਤੇ 21 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਇਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਭਾਵੇਂ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ।ਉੱਧਰ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ’ਚ ਸ਼ੁੱਕਰਵਾਰ ਸ਼ਾਮ ਤੋਂ ਸ਼ੁਰੂ ਹੋਈ ਵਰਖਾ ਸਨਿੱਚਰਵਾਰ ਨੂੰ ਵੀ ਦਿਨ ਭਰ ਰੁਕ-ਰੁਕ ਕੇ ਜਾਰੀ ਰਹੀ। ਪਹਾੜਾਂ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਹੋਈ। ਮੈਦਾਨੀ ਇਲਾਕਿਆਂ ਨੂੰ ਛੱਡ ਦੇਈਏ, ਤਾਂ ਇਹ ਮੀਂਹ ਖੇਤੀ ਤੇ ਬਾਗ਼ਬਾਨੀ ਲਈ ਫ਼ਾਇਦੇਮੰਦ ਹੈ।

ਮੈਦਾਨੀ ਇਲਾਕਿਆਂ ’ਚ ਕਣਕਾਂ ਦੀ ਵਾਢੀ ਦੇ ਚੱਲ ਰਹੇ ਕੰਮ ਵਿੱਚ ਖ਼ਰਾਬ ਮੌਸਮ ਕਾਰਣ ਵਿਘਨ ਪਿਆ ਹੈ। ਪੰਜਾਬ ’ਚ ਕਿਸਾਨ ਇਸ ਵੇਲੇ ਮੀਂਹ ਕਾਰਣ ਥੋੜ੍ਹਾ ਪਰੇਸ਼ਾਨ ਤੇ ਚਿੰਤਤ ਹਨ। ਪਰ ਉੱਧਰ ਫਲਾਂ ਦੀ ਸੈਟਿੰਗ ਤੋਂ ਬਾਅਦ ਹੁਣ ਜਦੋਂ ਫਲ ਬਣ ਰਹੇ ਹਨ, ਤਾਂ ਇਸ ਮੀਂਹ ਨਾਲ ਫਲਾਂ ਦਾ ਆਕਾਰ ਵਧਣ ’ਚ ਮਦਦ ਮਿਲੇਗੀ।

Leave a Reply

Your email address will not be published.