ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰੇ ਪਿਆ ਮਾਤਮ,ਹੋਈ ਮੌਤ ਛਾਇਆ ਸੋਗ

ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਕੱਲ ਲਹਿੰਬਰ ਹੁਸੈਨਪੁਰੀ ਨੇ ਮਾਂ ਦੇ ਦਿਹਾਂਤ ਦੀ ਦੁੱਖ ਭਰੀ ਖ਼ਬਰ ਫੇਸਬੁੱਕ ’ਤੇ ਸਾਂਝੀ ਕੀਤੀ ਸੀ ਕਿ ਅੱਜ ਉਨ੍ਹਾਂ ਦੀ ਭੈਣ ਦਾ ਦਿਹਾਂਤ ਹੋ ਗਿਆ ਹੈ।


‘ਮਣਕੇ’ ਗੀਤ ਵਾਲੇ ਗਾਇਕ ਲਹਿੰਬਰ ਹੁਸੈਨਪੁਰੀ ਨੇ ਬੀਤੇ ਦਿਨੀਂ ਮਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰਦਿਆਂ ਲਿਖਿਆ ਸੀ, ‘ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਣ ਵਾਲੀ ਮਾਂ ਅੱਜ ਸਾਨੂੰ ਛੱਡ ਕੇ ਚਲੀ ਗਈ। ਅੱਜ ਸਸਕਾਰ ਬਡਾਲਾ ਕਾਲੋਨੀ ਜਲੰਧਰ। ਮੈਨੂੰ ਲਹਿੰਬਰ ਹੁਸੈਨਪੁਰੀ ਬਣਾਉਣ ਵਾਲੀ ਮਾਂ ਮੈਨੂੰ ਹਮੇਸ਼ਾ ਕਮੀ ਰਹੇਗੀ। ਗੀਤਕਾਰ ਸੁਖਵਿੰਦਰ ਸੋਹਲ ਦੀ ਮਾਤਾ ਜੀ ਜਲੰਧਰ ਵਾਲੇ।’

ਇਸ ਖ਼ਬਰ ’ਤੇ ਜਿਥੇ ਲਹਿੰਬਰ ਨੂੰ ਚਾਹੁਣ ਵਾਲੇ ਦੁੱਖ ਪ੍ਰਗਟਾ ਰਹੇ ਸਨ, ਉਥੇ ਅੱਜ ਇਕ ਹੋਰ ਦੁਖਦਾਈ ਖ਼ਬਰ ਲਹਿੰਬਰ ਨੇ ਸਾਂਝੀ ਕੀਤੀ ਹੈ। ਲਹਿੰਬਰ ਨੇ ਲਿਖਿਆ, ‘ਪ੍ਰਮਾਤਮਾ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ। ਕੱਲ ਮਾਂ ਖੋਹ ਲਈ, ਉਸ ਦਾ ਅਜੇ ਸਿਵਾ ਠੰਡਾ ਨਹੀਂ ਹੋਇਆ ਕਿ ਅੱਜ ਭੈਣ ਵੀ ਖੋਹ ਲਈ।

ਅੱਜ ਦੁਪਹਿਰ 12 ਵਜੇ ਸਸਕਾਰ ਕੀਤਾ ਜਾਵੇਗਾ। ਬਡਾਲਾ ਕਾਲੋਨੀ ਨੇੜੇ ਪ੍ਰਤਾਪ ਨਗਰ ਜਲੰਧਰ ਸ਼ਮਸ਼ਾਨਘਾਟ ਖੁਰਲਾ ਕਿੰਗਰਾ ਜਲੰਧਰ। ਵਾਹਿਗੁਰੂ ਮਿਹਰ ਕਰ।ਦੱਸਣਯੋਗ ਹੈ ਕਿ ਲਹਿੰਬਰ ਹੁਸੈਨਪੁਰੀ ਨੂੰ ‘ਮਣਕੇ’ ਗੀਤ ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਇਸ ਤੋਂ ਲਹਿੰਬਰ ਦੀਆਂ ਬੋਲੀਆਂ ਨੇ ਵੀ ਲੋਕਾਂ ਦੇ ਦਿਲ ਜਿੱਤ ਲਏ ਸਨ। ਲਹਿੰਬਰ ਪੰਜਾਬੀ ਫ਼ਿਲਮ ਲਈ ਵੀ ਕਈ ਸਾਰੇ ਗੀਤ ਗਾ ਚੁੱਕੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.