ਵਾਪਰਿਆ ਕਹਿਰ ਵਿਆਹ ਦੀਆਂ ਖੁਸ਼ੀਆਂ ਚ ਕੋਰੋਨਾ ਦੇ ਕਾਰਨ ਘਰੋਂ ਡੋਲੀ ਦੀ ਥਾਂ ਅਰਥੀ ਉਠੀ – ਤਾਜਾ ਵੱਡੀ ਖਬਰ

ਜਿੱਥੇ ਸਾਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਮਚਿਆ ਹੈ, ਉਥੇ ਹੀ ਆਏ ਦਿਨ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਜਿੱਥੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਉਂਦੇ ਹਨ।

ਉਥੇ ਹੀ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਵੀ ਆਪਣੇ ਬੱਚਿਆਂ ਤੋਂ ਨਿਸ਼ਾਵਰ ਕਰ ਦਿੰਦੇ ਹਨ। ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਹੀ ਪਰਵਰਿਸ਼ ਦੇ ਕੇ ਇਨਸਾਨ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਵਿਆਹ ਦਾ ਸੁਪਨਾ ਦੇਖਿਆ ਜਾਂਦਾ ਹੈ ਜਿਸ ਨੂੰ ਖੁਸ਼ੀ ਦੇ ਨਾਲ ਪੂਰਾ ਕੀਤਾ ਜਾਂਦਾ ਹੈ।

ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਵਿਆਹ ਵਰਗੇ ਪਵਿੱਤਰ ਰਿਸ਼ਤੇ ਨਾਲ ਜੁੜੇ ਹੁੰਦੇ ਹਨ। ਜਿੱਥੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ। ਉਥੇ ਹੀ ਵਿਆਹ ਦੌਰਾਨ ਅਜਿਹੀਆਂ ਘਟਨਾਵਾਂ ਹੋਣ ਕਾਰਨ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਹਨ। ਜਿਨ੍ਹਾਂ ਦੇ ਹੋਣ ਬਾਰੇ ਕਿਸੇ ਨੇ ਕਲਪਨਾ ਨਾ ਕੀਤੀ ਹੋਵੇ। ਹੁਣ ਵਿਆਹ ਦੀਆਂ ਖੁਸ਼ੀਆਂ ਦੌਰਾਨ ਕਰੋਨਾ ਦੇ ਕਾਰਣ ਘਰੋਂ ਡੋਲੀ ਦੀ ਥਾਂ ਅਰਥੀ ਉੱਠੀ। ਇਸ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਤ ਕੀਤਾ ਹੈ।

ਬਹੁਤ ਸਾਰੇ ਘਰਾਂ ਦੀਆਂ ਖੁਸ਼ੀਆਂ ਇਸ ਕਰੋਨਾ ਦੇ ਕਾਰਨ ਉਜੜ ਗਈਆਂ ਹਨ। ਘਰ ਵਿਚ ਜਿਥੇ ਇਸ ਮਹੀਨੇ ਧੀ ਦਾ ਵਿਆਹ ਰੱਖਿਆ ਗਿਆ ਸੀ। ਉਥੇ ਹੀ ਉਸ ਦੇ ਮਾਂ ਬਾਪ ਕਰੋਨਾ ਦੀ ਚਪੇਟ ਵਿਚ ਆ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਯੂਪੀ ਤੋਂ ਸਾਹਮਣੇ ਆਈ ਹੈ। ਜਿੱਥੇ 13 ਅਪ੍ਰੈਲ ਨੂੰ ਲੜਕੀ ਦੀ ਮਾਂ ਕਰੋਨਾ ਸੰਕ੍ਰਮਿਤ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਜਿੱਥੇ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਸ ਦੇ ਪਤੀ ਡਾਕਟਰ ਭੁਪਿੰਦਰ ਸ਼ਰਮਾ, ਜੋ ਇੱਕ ਕਾਲਜ ਟੀਚਰ ਸਨ , ਉਹਨਾਂ ਦਾ ਵੀ 16 ਅਪ੍ਰੈਲ ਨੂੰ ਦਿਹਾਂਤ ਹੋ ਗਿਆ।

ਉਨ੍ਹਾਂ ਦਾ ਆਕਸੀਜਨ ਘੱਟ ਹੋ ਜਾਣ ਕਾਰਨ ਮੌਤ ਹੋ ਗਈ। ਉਹ ਵੀ ਇਕ ਹਸਪਤਾਲ ਵਿਚ ਜੇਰੇ ਇਲਾਜ ਸਨ। ਇਸ ਤਰ੍ਹਾਂ ਜਿਸ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਉਥੇ ਮਾਤਾ ਪਿਤਾ ਦੀ ਮੌਤ ਹੋਣ ਨਾਲ ਵਿਆਹ ਦੀਆਂ ਸਾਰੀਆਂ ਚੱਲ ਰਹੀਆਂ ਤਿਆਰੀਆਂ ਮਾਤਮ ਵਿੱਚ ਤਬਦੀਲ ਹੋ ਗਈਆਂ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

Leave a Reply

Your email address will not be published. Required fields are marked *