ਇਸ ਕਿਸਾਨ ਨੇ ਬਿਨਾਂ ਮਸ਼ੀਨਾਂ ਤੋਂ ਇਸ ਤਰੀਕੇ ਨਾਲ ਕੀਤੀ ਝੋਨੇ ਦੀ ਬਿਜਾਈ, ਰਿਜ਼ਲਟ ਦੇਖ ਆ ਜਾਵੇਗਾ ਨਜ਼ਾਰਾ

ਪਿਛਲੇ ਸਾਲ ਝੋਨੇ ਦਾ ਸੀਜ਼ਨ ਪਹਿਲਾਂ ਨਾਲੋਂ ਜਲਦੀ ਸ਼ੁਰੂ ਕਰ ਦਿੱਤਾ ਗਿਆ ਸੀ ਕਿਉਂਕਿ ਕ੍ਰੋਨਾ ਦੇ ਕਾਰਨ ਕਿਸਾਨਾਂ ਨੂੰ ਝੋਨਾ ਲਾਉਣ ਲਈ ਲੇਬਰ ਦੀ ਘਾਟ ਦੀ ਸਮੱਸਿਆ ਆਈ ਸੀ। ਅਜਿਹੇ ਵਿੱਚ ਬਹੁਤੇ ਕਿਸਾਨਾਂ ਨੇ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਜਿਸ ਨਾਲ ਜਿਆਦਾਤਰ ਕਿਸਾਨਾਂ ਨੇ ਬਹੁਤ ਥੋੜੇ ਸਮੇਂ ਵਿੱਚ ਬਿਜਾਈ ਦਾ ਕੰਮ ਪੂਰਾ ਕਰ ਲਿਆ ਸੀ। ਜਿਸਤੋਂ ਬਾਅਦ ਕੁਝ ਕਿਸਾਨਾਂ ਦੀ ਫਸਲ ਬਹੁਤ ਚੰਗੀ ਹੋਈ ਹੈ ਅਤੇ ਕਈਆਂ ਨੂੰ ਨਿਰਾਸ਼ਾ ਹੱਥ ਲੱਗੀ ਹੈ।

ਇਸ ਸਾਲ ਵੀ ਹਾਲਾਤਾਂ ਨੂੰ ਦੇਖਦੇ ਹੋਏ ਝੋਨੇ ਦੀ ਲੇਬਰ ਦੀ ਸਮਸਿਆ ਦੇਖਣ ਨੂੰ ਮਿਲ ਸਕਦੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਪਿਛਲੇ ਸਾਲ ਬਿਲਕੁਲ ਅਨੋਖੇ ਢੰਗ ਦੇ ਨਾਲ ਬਿਨਾ ਕਿਸੇ ਮਸ਼ੀਨ ਦੇ ਝੋਨੇ ਦੀ ਬਿਜਾਈ ਕੀਤੀ ਅਤੇਉਸਦਾ ਇਹ ਤਰੀਕਾ ਸਭਤੋਂ ਕਾਮਯਾਬ ਰਿਹਾਜੇਕਰ ਤੁਸੀਂ ਚਾਹੋ ਤਾਂ ਇਸ ਸਾਲ ਵੀ ਇਸ ਢੰਗ ਨਾਲ ਝੋਨੇ ਦੀ ਬਿਜਾਈ ਕਰ ਸਕਦੇ ਹੋ ਜਿਸ ਨਾਲ ਤਹਾਨੂੰ ਲੇਬਰ ਦਾ ਖਰਚਾ ਵੀ ਨਹੀਂ ਪਵੇਗਾ ਤੇ ਬਿਨਾ ਕਿਸੇ ਮਸ਼ੀਨ ਦੀ ਵਰਤੋਂ ਕੀਤੇ ਸਿਰਫ ਛਿੱਟਾ ਦੇਕੇ ਤੁਸੀਂ ਚੰਗਾ ਝਾੜ ਲੈ ਸਕਦੇ ਹੋ

ਪਿਛਲੇ ਸਾਲ ਇਸ ਤਰਾਂ ਬੀਜੀ ਗਈ ਝੋਨੇ ਦੀ ਫਸਲ ਬਹੁਤ ਸ਼ਾਨਦਾਰ ਅਤੇ ਸੰਘਣੀ ਦਿੱਖ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਸ. ਮੱਖਣ ਸਿੰਘ ਹੈ ਅਤੇ ਇਹ ਬਰਨਾਲਾ ਜਿਲ੍ਹੇ ਦੇ ਭੈਣੀ ਜੱਸਾ ਪਿੰਡ ਦਾ ਰਹਿਣ ਵਾਲਾ ਹੈ ਤੇ ਉਸਨੇ ਦਸਿਆ ਕੇ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਉਹ ਇਸੇ ਹੀ ਤਰੀਕੇ ਨਾਲ ਝੋਨੇ ਦੀ ਬਿਜਾਈ ਕਰੇਗਾ ।

ਮੱਖਣ ਸਿੰਘ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਾਰ ਛਿੱਟਾ ਵਿਧੀ ਨਾਲ ਝੋਨੇ ਦੀ ਬਿਜਾਈ ਕੀਤੀ ਹੈ। ਇਸ ਕਿਸਾਨ ਨੇ ਦੱਸਿਆ ਕਿ ਉਨ੍ਹੇ ਨੇ ਪਹਿਲਾਂ 2-3 ਵਾਰ ਤਵੀਆਂ ਨਾਲ ਜ਼ਮੀਨ ਵਾਹੀ, ਫਿਰ 2 ਵਾਰ ਕਲਟੀਵੇਟਰਾਂ ਨਾਲ ਵਾਹੀ ਅਤੇ ਉਸਤੋਂ ਬਾਅਦ 3 ਵਾਰ ਸੁਹਾਗਾ ਫੇਰਿਆ ਹੈ।ਇਸਤੋਂ ਬਾਅਦ ਉਨ੍ਹਾਂ ਨੇ ਪ੍ਰਤੀ ਏਕੜ ਸਾਢੇ ਅੱਠ ਕਿੱਲੋ ਬੀਜ ਦਾ ਛਿੱਟਾ ਦਿੱਤਾ ਸੀ । ਯਾਨੀ ਕਿ ਜਿਸ ਤਰਾਂ ਯੂਰੀਏ ਦਾ ਛਿੱਟਾ ਦਿੱਤਾ ਜਾਂਦਾ ਹੈ ਉਸੇ ਤਰਾਂ ਉਨ੍ਹਾਂ ਨੇ ਖੇਤ ਵਿੱਚ ਬੀਜ ਪਾਇਆ ਹੈ।

ਬੀਜ ਪਾਉਣ ਤੋਂ ਬਾਅਦ ਇਨ੍ਹਾਂ ਨੇ ਆਲੂ ਵਾਲੇ ਰਿਜਰ ਨਾਲ ਬਾਅਦ ਵਿੱਚ ਵੱਟਾਂ ਬਣਾ ਦਿੱਤੀਆਂ ਸਨ। ਅਤੇ ਹੁਣ ਇਨ੍ਹਾਂ ਦਾ ਝੋਨੇ ਦੇਖਣ ਵਿੱਚ ਬਹੁਤ ਸ਼ਾਨਦਾਰ, ਸੰਘਣਾ ਅਤੇ ਬਿਲਕੁਲ ਲਾਈਨਾਂ ਵਿੱਚ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇ ਬੀਜ ਦੇ ਨਾਲ DAP ਵਗੈਰਾ ਦੀ ਵਰਤੋਂ ਵੀ ਨਹੀਂ ਕੀਤੀ ਅਤੇ ਸਿਰਫ ਬੀਜ ਹੀ ਪਾਇਆ ਹੈ। ਇਸਤੋਂ ਬਾਅਦ ਇਨ੍ਹਾਂ ਨੇ ਕਿਹੜੀਆਂ ਸਪਰੇਆਂ ਕਦੋਂ ਕਦੋਂ ਕੀਤੀਆਂ ਅਤੇ ਹੋਰ ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published.