ਪੰਜਾਬ ਚ’ ਟ੍ਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਜਰੂਰੀ ਖ਼ਬਰ-ਇਹ ਟ੍ਰੇਨਾਂ ਹੋਈਆਂ ਰੱਦ,ਦੇਖੋ ਪੂਰੀ ਖ਼ਬਰ

ਭਾਰਤੀ ਰੇਲਵੇ ਨੇ ਰੇਲ ਗੱਡੀਆਂ ਵਿਚ ਬਹੁਤ ਘੱਟ ਯਾਤਰੀਆਂ ਦੀ ਗਿਣਤੀ ਹੋਣ ਕਾਰਣ ਸ਼ਤਾਬਦੀ ਐਕਸਪ੍ਰੈਸ, ਮੇਲ ਅਤੇ ਐਕਸਪ੍ਰੈਸ ਸਪੈਸ਼ਲ ਟ੍ਰੇਨਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਤਰ ਰੇਲਵੇ ਵੱਲੋਂ 24 ਅਪ੍ਰੈਲ ਤੋਂ ਅਗਲੇ ਆਦੇਸ਼ ਤੱਕ ਕ‌ਈ ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ।

ਰੇਲਵੇ ਨੇ ਜੋ ਰੇਲ ਗੱਡੀਆਂ ਰੱਦ ਕੀਤੀਆਂ ਹਨ, ਉਨ੍ਹਾਂ ‘ਚ ਰੇਲ ਨੰਬਰ 04053-04054 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਸਪੈਸ਼ਲ ਐਕਸਪ੍ਰੈਸ, ਰੇਲ ਨੰਬਰ 04525-04526 ਅੰਬਾਲਾ ਛਾਉਣੀ- ਸ਼੍ਰੀਗੰਗਾਨਗਰ-ਅੰਬਾਲਾ ਕੈਂਟ ਵਾਇਆ ਬਠਿੰਡਾ ਅਤੇ ਰੇਲ ਨੰਬਰ 04518-04517 ਸ਼ਿਮਲਾ-ਕਾਲਕਾ-ਸ਼ਿਮਲਾ ਸਪੈਸ਼ਲ ਐਕਸਪ੍ਰੈਸ ਸ਼ਾਮਲ ਹਨ।

ਇਸ ਦੌਰਾਨ ਉੱਤਰੀ ਰੇਲਵੇ ਜ਼ੋਨਲ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਹਨੁਮਾਨ ਦਾਸ ਗੋਇਲ ਨੇ ਕਿਹਾ ਕਿ ਰੇਲਵੇ ਨੇ ਬਹੁਤ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿਚ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਰੇਲਵੇ ਇਹ ਵੀ ਪਤਾ ਲਗਾ ਰਿਹਾ ਹੈ ਕਿ ਕਿਹੜੀਆਂ- ਕਿਹੜੀਆਂ ਰੇਲਗੱਡੀਆਂ ਵਿਚ ਯਾਤਰੀਆਂ ਦੀ ਬਹੁਤ ਘਾਟ ਚੱਲ ਰਹੀਆਂ ਹਨ। ਇਸ ਦੀ ਰਿਪੋਰਟ ਆਉਣ ’ਤੇ ਉਨ੍ਹਾਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ।

ਕਮੇਟੀ ਮੈਂਬਰ ਹਨੂੰਮਾਨ ਦਾਸ ਗੋਇਲ ਨੇ ਕਿਹਾ ਕਿ ਰੇਲ ਗੱਡੀਆਂ ਵਿਚ ਮੁਸਾਫਰਾਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਣ ਰੇਲਵੇ ਨੂੰ ਹਰ ਰੋਜ਼ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ, ਜਿਸ ਕਾਰਣ ਅਗਲੇ ਹੁਕਮਾਂ ਤੱਕ ਫਿਲਹਾਲ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.