ਹੁਣੇ ਹੁਣੇ ਪੰਜਾਬ ਚ’ ਕਣਕ ਦੀ ਖਰੀਦ ਬਾਰੇ ਆਈ ਤਾਜ਼ਾ ਵੱਡੀ ਤੇ ਜਰੂਰੀ ਖ਼ਬਰ

ਕਣਕ ਦੀ ਫ਼ਸਲ ਵਿੱਚ ਆ ਰਹੇ ਵੱਧ ਮੌਸਚਰ (ਨਮੀ) ਸਮੇਤ ਖਰੀਦ ਪ੍ਰਬੰਧਾਂ ਵਿੱਚ ਆ ਰਹੀਆਂ ਹੋਰਨਾਂ ਮੁਸ਼ਕਲਾਂ ਨੂੰ ਲੈ ਕੇ ਅੱਜ ਗੁਰਦਾਸਪੁਰ ਵਿੱਚ ਸਮੂਹ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੇ ਹੜਤਾਲ ਕਰਕੇ ਕਣਕ ਦੀ ਫਸਲ ਨਾ ਖਰੀਦਣ ਦਾ ਫ਼ੈਸਲਾ ਲਿਆ ਹੈ। ਜ਼ਿਲ੍ਹੇ ਵਿੱਚ ਮੁਕੰਮਲ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖ਼ਰੀਦ ਏਜੰਸੀਆਂ ਨੂੰ ਬਾਰਦਾਨਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ।

ਖਰਾਬ ਮੌਸਮ ਕਰਕੇ ਫਸਲ ਵਿੱਚ ਮੌਸਚਰ ਵਧਦਾ ਜਾ ਰਿਹਾ ਹੈ। ਇਸ ਕਰਕੇ ਉਨ੍ਹਾਂ ਨੂੰ ਫ਼ਸਲ ਖ਼ਰੀਦਣ ‘ਚ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਜਿਸ ਦਾ ਹੱਲ ਨਹੀਂ ਕੀਤਾ ਜਾ ਰਿਹਾ।ਹੜਤਾਲ ‘ਤੇ ਗਏ ਏਜੰਸੀਆਂ ਦੇ ਇੰਸਪੈਕਟਰਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਵਿੱਚ ਆ ਰਹੇ ਵੱਧ ਮੌਸਚਰ ਸਮੇਤ ਖਰੀਦ ਪ੍ਰਬੰਧਾਂ ਵਿੱਚ ਆ ਰਹੀਆਂ ਹੋਰਨਾਂ ਮੁਸ਼ਕਲਾਂ ਨੂੰ ਲੈ ਕੇ ਅੱਜ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਫ਼ਸਲ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 12% ਮੌਸਚਰ (ਨਮੀ) ਵਾਲੀ ਫ਼ਸਲ ਖ਼ਰੀਦੀ ਜਾ ਸਕਦੀ ਹੈ ਪਰ ਮੌਸਮ ਖਰਾਬ ਹੋਣ ਕਰਕੇ ਹੁਣ ਫ਼ਸਲ ‘ਚ 15% ਤੋਂ 16% ਮੌਸਚਰ ਆ ਰਿਹਾ ਹੈ। ਇਸ ਕਰਕੇ ਫਸਲ ਨਹੀਂ ਖਰੀਦੀ ਜਾ ਸਕਦੀ। ਮੌਸਚਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਕਣਕ ਭੰਡਾਰ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਜੇਕਰ ਉਹ ਫ਼ਸਲ ਖ਼ਰੀਦਦੇ ਹਨ ਤਾਂ ਆਉਣ ਵਾਲੇ ਸਮੇਂ ‘ਚ ਖਰੀਦ ਕੀਤੀ ਕਣਕ ‘ਤੇ ਸਟੋਰਜ਼ ਗੇਨ ਨਾ ਆਉਣ ਕਰਕੇ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਨੂੰ ਐਫਸੀਆਈ ਵੱਲੋਂ ਕਵਾਲਟੀ ਕੱਟ ਦੇ ਨਾਲ ਨਾਲ ਸਟੋਰੇਜ ਗੇਨ ਦੀਆਂ ਭਾਰੀਆਂ ਰਿਕਵਰੀਆਂ ਇੰਸਪੈਕਟਰਾਂ ਨੂੰ ਪਾਈਆਂ ਜਾਣਗੀਆਂ।

ਉਨ੍ਹਾਂ ਨੇ ਕਿਹਾ ਕਿ ਬਾਰਦਾਨਾ ਨਾ ਆਉਣ ਕਰਕੇ ਵੀ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਉਦੋਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ ਤੇ ਖਰੀਦ ਮੁਕੰਮਲ ਬੰਦ ਰਹੇਗੀ।

Leave a Reply

Your email address will not be published.